ਕੁਦਰਤ ਦੇ ਨਜਾਰਿਆਂ ਦਾ ਅਨੰਦ ਮਾਣਦੇ ਨਜਰ ਆਏ ਦਿਲਜੀਤ ਦੋਸਾਂਝ, ਵੇਖੋ ਵੀਡੀਓ

By  Shaminder June 17th 2022 04:48 PM

ਦਿਲਜੀਤ ਦੋਸਾਂਝ (Diljit Dosanjh) ਸੋਸ਼ਲ ਮੀਡੀਆ ‘ਤੇ ਅਕਸਰ ਤਸਵੀਰਾਂ ਅਤੇ ਵੀਡੀਓਜ (Video) ਸਾਂਝੇ ਕਰਦੇ ਰਹਿੰਦੇ ਹਨ ।ਉਨ੍ਹਾਂ ਨੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਉਹ ਕੁਦਰਤ ਦੇ ਨਜਾਰਿਆਂ ਦਾ ਅਨੰਦ ਮਾਣਦੇ ਹੋਏ ਦਿਖਾਈ ਦੇ ਰਹੇ ਹਨ । ਸੋਸ਼ਲ ਮੀਡੀਆ ‘ਤੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਦਿਲਜੀਤ ਦੋਸਾਂਝ ਇਸ ਵੀਡੀਓ ‘ਚ ਨਦੀ ਕਿਨਾਰੇ ਬੈਠੇ ਹੋਏ ਦਿਖਾਈ ਦੇ ਰਹੇ ਹਨ ।

diljit dosanjh ,,, image From instagram

ਹੋਰ ਪੜ੍ਹੋ : ਦਿਲਜੀਤ ਦੋਸਾਂਝ ਦੀ ਆਵਾਜ਼ ਨੂੰ ਕੋਮਾ ‘ਚ ਵੀ ਪਛਾਣਦੀ ਸੀ ਉਸ ਦੀ ਇਹ ਫੈਨ,ਦਿਲਜੀਤ ਦੋਸਾਂਝ ਨੇ ਸ਼ੇਅਰ ਕੀਤੀਆਂ ਤਸਵੀਰਾਂ

ੳੇਨ੍ਹਾਂ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ ‘ਕੋਲੈਕਟਿੰਗ ਨੇਚਰ ਵਾਈਬਸ’ । ਦਿਲਜੀਤ ਦੋਸਾਂਝ ਵਰਲਡ ਟੂਰ ‘ਤੇ ਹਨ । ਜਿਸ ਦੇ ਤਹਿਤ ਉਹ ਲਗਾਤਾਰ ਇਸ ਵਰਲਡ ਟੂਰ ਦੀ ਪ੍ਰਮੋਸ਼ਨ ਕਰ ਰਹੇ ਹਨ । ਦਿਲਜੀਤ ਦੋਸਾਂਝ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ ।

image From instagram

ਹੋਰ ਪੜ੍ਹੋ :  ਜਾਣੋਂ ਦਿਲਜੀਤ ਦੋਸਾਂਝ ਲਈ ਕਿਸ ਫ਼ਿਲਮ ‘ਚ ਰਿਹਾ ਉਨ੍ਹਾਂ ਦਾ ਰੋਲ ਸਭ ਤੋਂ ਔਖਾ ਤੇ ਚੁਣੌਤੀਪੂਰਨ

ਬਤੌਰ ਗਾਇਕ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਦਿਲਜੀਤ ਦੋਸਾਂਝ ਕਈ ਫ਼ਿਲਮਾਂ ‘ਚ ਵੀ ਕੰਮ ਕਰ ਚੁੱਕੇ ਹਨ । ਉਨ੍ਹਾਂ ਦੀ ਕੁਝ ਮਹੀਨੇ ਪਹਿਲਾਂ ਹੀ ਫ਼ਿਲਮ ‘ਹੌਸਲਾ ਰੱਖ’ ਆਈ ਸੀ । ਜਿਸ ‘ਚ ਉਨ੍ਹਾਂ ਦੇ ਨਾਲ ਸ਼ਹਿਨਾਜ ਗਿੱਲ ਨਜਰ ਆਈ ਸੀ । ਇਸ ਤੋਂ ਇਲਾਵਾ ਜਲਦ ਹੀ ਉਹ ਹੋਰ ਵੀ ਕਈ ਫ਼ਿਲਮਾਂ ‘ਚ ਨਜਰ ਆਉਣਗੇ ।

Diljit Dosanjh image From instagram

ਦਿਲਜੀਤ ਦੋਸਾਂਝ ਨਿਮਰਤ ਖਹਿਰਾ ਦੇ ਨਾਲ ਫ਼ਿਲਮ ਜੋੜੀ ‘ਚ ਜਲਦ ਹੀ ਦਿਖਾਈ ਦੇਣਗੇ । ਇਸ ਤੋਂ ਇਲਾਵਾ ਜਲਦ ਹੀ ਉਹ ਬਾਲੀਵੁੱਡ ਦੀ ਫ਼ਿਲਮ ‘ਚ ਵੀ ਦਿਖਾਈ ਦੇਣਗੇ।ਇਮਤਿਆਜ ਅਲੀ ਜਲਦ ਹੀ ਉਨ੍ਹਾਂ ਨੂੰ ਲੈ ਕੇ ਫ਼ਿਲਮ ਬਨਾਉਣ ਜਾ ਰਹੇ ਹਨ । ਇਸ ਤੋਂ ਇਲਾਵਾ ਦਿਲਜੀਤ ਹੋਰ ਵੀ ਕਈ ਬਾਲੀਵੁੱਡ ਫ਼ਿਲਮਾਂ ‘ਚ ਅਦਾਕਾਰੀ ਕਰ ਚੁੱਕੇ ਹਨ ।

 

View this post on Instagram

 

A post shared by DILJIT DOSANJH (@diljitdosanjh)

Related Post