ਦਿਲਜੀਤ ਦੋਸਾਂਝ ਨੇ ਫੈਨਜ਼ ਨੂੰ ਦਿੱਤੀ ਖੁਸ਼ਖਬਰੀ, ਕੀਤਾ ਨਵੀਂ ਮਿਊਜ਼ਿਕ ਐਲਬਮ ‘GHOST’ ਦਾ ਐਲਾਨ; ਜਾਣੋ ਕਦੋਂ ਹੋਵੇਗੀ ਰਿਲੀਜ਼

By  Lajwinder kaur February 3rd 2023 12:57 PM

Diljit Dosanjh new music album: ਪਿਛਲੇ ਸਾਲ ਦਿਲਜੀਤ ਦੋਸਾਂਝ ਨੇ ਆਪਣੇ ਨਵੀਂ ਆਉਣ ਵਾਲੀ ਮਿਊਜ਼ਿਕ ਐਲਬਮ ਦਾ ਹਿੰਟ ਦੇ ਦਿੱਤਾ ਸੀ। ਉਨ੍ਹਾਂ ਨੇ ‘11:11’ ਦੇ ਨਾਲ ਆਪਣੀ ਆਉਣ ਵਾਲੀ ਮਿਊਜ਼ਿਕ ਐਲਬਮ ਦੀ ਗੱਲ ਕੀਤੀ ਸੀ। ਜਿਸ ਤੋਂ ਬਾਅਦ ਹਰ ਕਿਸੇ ਨੂੰ ਲੱਗਿਆ ਸੀ ਕਿ ਇਸ ਐਲਬਮ ਦਾ ਨਾਮ ‘11:11’ ਹੋਵੇਗਾ। ਪਰ ਹੁਣ ਗਾਇਕ ਨੇ ਆਪਣੀ ਮਿਊਜ਼ਿਕ ਐਲਬਮ ਦਾ ਟਾਈਟਲ ਦੱਸ ਦਿੱਤਾ ਹੈ। ਉਹ ਗੋਸਟ (GHOST) ਟਾਈਟਲ ਹੇਠ ਆਪਣੀ ਨਵੀਂ ਮਿਊਜ਼ਿਕ ਐਲਬਮ ਲੈ ਕੇ ਆ ਰਹੇ ਹਨ।

Diljit Dosanjh

ਹੋਰ ਪੜ੍ਹੋ : ਅਦਾਕਾਰਾ ਨੀਰੂ ਬਾਜਵਾ ਨੇ ਸੀ.ਐੱਮ ਭਗਵੰਤ ਮਾਨ ਨਾਲ ਕੀਤੀ ਮੁਲਾਕਾਤ, ਸਾਂਝੀਆਂ ਕੀਤੀਆਂ ਖ਼ਾਸ ਤਸਵੀਰਾਂ

‘11:11’ ਨਹੀਂ ਹੁਣ ਇਹ ਹੈ ਮਿਊਜ਼ਿਕ ਐਲਬਮ ਦਾ ਨਾਮ

ਦਿਲਜੀਤ ਦੋਸਾਂਝ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਉਨ੍ਹਾਂ ਦੇ ਮਿਊਜ਼ਿਕ ਐਲਬਮ ਮੂਨ ਚਾਈਲਡ ਏਰਾ ਨੂੰ ਦਰਸ਼ਕਾਂ ਅਤੇ ਕਲਾਕਾਰਾਂ ਵੱਲੋਂ ਖੂਬ ਪਿਆਰ ਮਿਲਿਆ ਸੀ। ਜਿਸ ਤੋਂ ਬਾਅਦ ਹੁਣ ਉਹ ਆਪਣੀ ਨਵੀਂ ਮਿਊਜ਼ਿਕ ਐਲਮ ਗੋਸਟ ਲੈ ਕੇ ਆ ਰਹੇ ਹਨ। ਜਿਸ ਤੋਂ ਬਾਅਦ ਫੈਨਜ਼ ਕਾਫੀ ਜ਼ਿਆਦਾ ਉਤਸੁਕ ਹਨ।

Diljit Dosanjh news music album ghost

ਜਾਣੋ ਕਦੋਂ ਰਿਲੀਜ਼ ਹੋਵੇਗੀ ਨਵੀਂ ਮਿਊਜ਼ਿਕ ਐਲਬਮ

ਦਿਲਜੀਤ ਦੋਸਾਂਝ ਜੋ ਕਿ ਆਪਣੇ ਫ਼ਿਲਮਾਂ ਦੇ ਨਾਲ ਆਪਣੇ ਗੀਤਾਂ ਨੂੰ ਲੈ ਕੇ ਸੁਰਖੀਆਂ ਵਿੱਚ ਬਣੇ ਰਹਿੰਦੇ ਹਨ। ਹੁਣ ਉਹ ਆਪਣੀ ਆਉਣ ਵਾਲੀ ਮਿਊਜ਼ਿਕ ਐਲਬਮ ਗੋਸਟ ਨੂੰ ਲੈ ਕੇ ਸੁਰਖੀਆਂ ਵਿੱਚ ਛਾਏ ਹੋਏ ਨੇ। ਗਾਇਕ ਨੇ ਆਪਣੀ ਇੰਸਟਾਗ੍ਰਾਮ ਅਕਾਊਂਟ ਦੀ ਸਟੋਰੀ ਵਿੱਚ ਦੋ ਪੋਸਟਾਂ ਸ਼ੇਅਰ ਕੀਤੀਆਂ ਨੇ। ਪਹਿਲੀ ਦੇ ਵਿੱਚ ਉਨ੍ਹਾਂ ਨੇ ‘11:11’ ਉੱਤੇ ਕਰੋਸ ਕੀਤਾ ਹੋਇਆ ਤੇ ਨਾਲ ਹੀ ਗੋਸਟ ਲਿਖਿਆ ਹੈ। ਦੂਜੀ ਸਾਂਝੀ ਕੀਤੀ ਤਸਵੀਰ ਵਿੱਚ ਲਿਖਿਆ ਹੈ ਗੋਸਟ 2023 ਵਿੱਚ। ਫਿਲਹਾਲ ਉਨ੍ਹਾਂ ਨੇ ਤਾਰੀਖ ਬਾਰੇ ਅਜੇ ਕੋਈ ਖੁਲਾਸਾ ਨਹੀਂ ਕੀਤਾ ਹੈ। ਪਰ ਫੈਨਜ਼ ਇਸ ਐਲਬਮ ਨੂੰ ਲੈ ਕੇ ਕਾਫੀ ਉਤਸੁਕ ਹਨ।

Diljit Dosanjh news music album

ਹਾਲ ‘ਚ ਦਿਲਜੀਤ ਦੀ ਝੋਲੀ 'ਚ ਪਈ ਹੈ ਇੱਕ ਹੋਰ ਬਾਲੀਵੁੱਡ ਫ਼ਿਲਮ

ਗਾਇਕ ਦਿਲਜੀਤ ਦੋਸਾਂਝ ਜੋ ਕਿ ਪਹਿਲਾਂ ਹੀ ਚਮਕੀਲਾ ਦੀ ਬਾਇਓਪਿਕ ਵਾਲੀ ਫ਼ਿਲਮ ਨੂੰ ਲੈ ਕੇ ਸੁਰਖੀਆਂ ਵਿੱਚ ਬਣੇ ਹੋਏ ਹਨ। ਜਿਸ ਨੂੰ ਇਮਤਿਆਜ਼ ਅਲੀ ਵਲੋਂ ਡਾਇਰੈਕਟ ਕੀਤਾ ਜਾ ਰਿਹਾ ਹੈ। ਹਾਲ ‘ਚ ਉਨ੍ਹਾਂ ਦੀ ਝੋਲੀ ਇੱਕ ਹੋਰ ਬਾਲੀਵੁੱਡ ਫ਼ਿਲਮ ਪਈ ਹੈ।

ਦਿਲਜੀਤ ਜੋ ਕਿ ‘ਦਿ ਕਰਿਊ’ ਟਾਈਟਲ ਹੇਠ ਆਉਣ ਵਾਲੀ ਫ਼ਿਲਮ ਵਿੱਚ ਵੀ ਨਜ਼ਰ ਆਉਣਗੇ। ਇਸ ਫ਼ਿਲਮ ’ਚ ਦਿਲਜੀਤ ਦੋਸਾਂਝ ਜੋ ਕਿ ਤੱਬੂ, ਕਰੀਨਾ ਕਪੂਰ ਖ਼ਾਨ ਤੇ ਕ੍ਰਿਤੀ ਸੈਨਨ ਨਾਲ ਕੰਮ ਕਰਦੇ ਹੋਏ ਨਜ਼ਰ ਆਉਣਗੇ।

Diljit

Related Post