ਦਿਲਜੀਤ ਦੋਸਾਂਝ (Diljit Dosanjh) ਇੱਕ ਮਸ਼ਹੂਰ ਗਾਇਕ ਅਤੇ ਪੰਜਾਬੀ ਅਦਾਕਾਰ ਹਨ ਜੋ ਅਕਸਰ ਹੀ ਆਪਣੇ ਫੈਨਜ਼ ਨੂੰ ਕਿਸੇ ਵੀ ਪ੍ਰੋਜੈਕਟ ਨਾਲ ਹੈਰਾਨ ਕਰਦੇ ਰਹਿੰਦੇ ਹਨ। ਦਿਲਜੀਤ ਦੋਸਾਂਝ (Diljit Dosanjh) ਅਤੇ ਰਾਜ ਰਣਜੋਧ (Raj Ranjodh) ਦੇ ਅਗਲੇ ਗੀਤ 'ਵੀਆਈਪੀ' (VIP) ਦੀ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਗਿਆ ਹੈ।
ਦਿਲਜੀਤ ਦੋਸਾਂਝ ਆਪਣੀ ਆਉਣ ਵਾਲੀ ਫ਼ਿਲਮ ਵਿੱਚ ਮਰਹੂਮ ਕਾਰਕੁਨ ਜਸਵੰਤ ਸਿੰਘ ਖਾਲੜਾ ਦੀ ਭੂਮਿਕਾ ਨਿਭਾਉਣਗੇ। ਇਹ ਫ਼ਿਲਮ ਮਰਹੂਮ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਜੀਵਨ ਉੱਤੇ ਆਧਾਰਿਤ ਹੈ।
ਦਿਲਜੀਤ ਦੋਸਾਂਝ ਦੇ ਫੈਨਜ਼ ਨੂੰ ਉਨ੍ਹਾਂ ਦੇ ਅਗਲੇ ਗੀਤ 'ਵੀ.ਆਈ.ਪੀ.' ਦੀ ਲੰਮੇਂ ਸਮੇਂ ਤੋਂ ਉਡੀਕ ਹੈ, ਜਿਸ ਵਿੱਚ ਦਿਲਜੀਤ ਦੇ ਨਾਲ ਉਨ੍ਹਾਂ ਦੇ ਨਜ਼ਦੀਕੀ ਦੋਸਤ ਅਤੇ ਕਲਾਕਾਰ ਰਾਜ ਰਣਜੋਧ ਸ਼ਾਮਲ ਹਨ।
ਜਿਵੇਂ ਕਿ ਰਾਜ ਰਣਜੋਧ ਨੇ ਪਹਿਲਾਂ ਕਿਹਾ ਸੀ, ਦਿਲਜੀਤ ਦੋਸਾਂਝ ਅਤੇ ਰਾਜ ਰਣਜੋਧ ਆਪਣਾ ਅਗਲਾ ਬਲਾਕਬਸਟਰ ਗੀਤ V.I.P ਨੂੰ ਰਿਲੀਜ਼ ਕਰਨਗੇ, ਅਤੇ ਉਨ੍ਹਾਂ ਨੇ ਅੰਤ ਵਿੱਚ ਰਿਲੀਜ਼ ਦੀ ਮਿਤੀ ਦਾ ਖੁਲਾਸਾ ਕਰ ਦਿੱਤਾ ਹੈ।
ਟੌਮੀ, ਗਿਟਾਰ, ਵਾਈਬ, ਲਵਰ ਵਰਗੇ ਗੀਤ ਇਸ ਜੋੜੀ ਦੇ ਸੁਪਰਹਿੱਟ ਨੰਬਰ ਹਨ। ਹੁਣ ਜਦੋਂ ਉਹ ਆਪਣੀ ਅਗਲਾ ਗੀਤ 'ਵੀ.ਆਈ.ਪੀ.' ਲੈ ਕੇ ਆ ਰਹੇ ਹਨ ਤਾਂ ਪ੍ਰਸ਼ੰਸਕ ਮੁੜ ਇੱਕ ਵਾਰ ਫਿਰ ਤੋਂ ਉਨ੍ਹਾਂ ਦੇ ਟਰੈਕ ਦਾ ਆਨੰਦ ਲੈਣ ਲਈ ਬਹੁਤ ਉਤਸ਼ਾਹਿਤ ਹਨ।
ਹੋਰ ਪੜ੍ਹੋ : ਮੈਡਮ ਤੂਸਾਦ 'ਚ ਦਿਲਜੀਤ ਦੋਸਾਂਝ ਦੇ ਪੁਤਲੇ ਦਾ ਪੋਜ਼ ਹੋਇਆ ਸੀ ਇਸ ਤਰਾਂ ਤੈਅ, ਦੇਖੋ ਵੀਡੀਓ
ਰਾਜ ਰਾਂਝੇ ਨੇ ਦਿਲਜੀਤ ਦੋਸਾਂਝ ਅਤੇ ਖੁਦ ਦੀ ਵਿਸ਼ੇਸ਼ਤਾ ਵਾਲਾ ਨਵਾਂ ਪੋਸਟਰ ਸਾਂਝਾ ਕੀਤਾ ਅਤੇ ਦੱਸਿਆ ਕਿ ਇਹ ਗੀਤ 15 ਮਾਰਚ ਨੂੰ ਉਨ੍ਹਾਂ ਦੇ ਯੂਟਿਊਬ ਚੈਨਲ 'ਤੇ ਰਿਲੀਜ਼ ਹੋਵੇਗਾ।
ਇਸ ਗੀਤ ਦੇ ਬੋਲ ਰਾਜ ਰਣਜੋਧ ਦੁਆਰਾ ਲਿਖੇ ਗਏ ਹਨ, ਜਦੋਂ ਕਿ ਸੰਗੀਤ ਯੇ ਪ੍ਰੂਫ ਨੇ ਦਿੱਤਾ ਗਿਆ ਹੈ ਅਤੇ ਵੀਡੀਓ ਰੂਪੇਨ ਭਾਰਦਵਾਜ ਦੁਆਰਾ ਨਿਰਦੇਸ਼ਿਤ ਕੀਤਾ ਗਿਆ ਹੈ।
ਇਸ ਤੋਂ ਇਲਾਵਾ, ਦਿਲਜੀਤ ਦੋਸਾਂਝ ਦਾ ਇਹ ਸਾਲ ਕਈ ਪ੍ਰੋਜੈਕਟਾਂ ਨਾਲ ਭਰਿਆ ਹੋਇਆ ਹੈ, ਉਹ ਅਗਲੀਆਂ ਆਉਣ ਵਾਲੀਆਂ ਪੰਜਾਬੀ ਫਿਲਮਾਂ ਜਿਵੇਂ- ਜੋੜੀ, ਬਾਬੇ ਭੰਗੜਾ ਪਾਉਂਦੇ ਨੇ, ਅਤੇ ਜਸਵੰਤ ਸਿੰਘ ਖਾਲੜਾ ਦੀ ਬਾਇਓਪਿਕ ਵਿੱਚ ਨਜ਼ਰ ਆਉਣਗੇ। ਇਸ ਤੋਂ ਇਲਾਵਾ ਉਨ੍ਹਾਂ ਕੋਲ ਅਲੀ ਅੱਬਾਸ ਜ਼ਫਰ ਦਾ ਅਨਟਾਈਟਲ ਫ਼ਿਲਮ ਵੀ ਹੈ।
View this post on Instagram
A post shared by Raj Ranjodh (@rajranjodhofficial)