ਭਗਤੀ ਰਸ ਨਾਲ ਭਰਪੂਰ ਹੈ ਦਿਲਜੀਤ ਦੋਸਾਂਝ ਦਾ ਨਵਾਂ ਧਾਰਮਿਕ ਸ਼ਬਦ 'ਆਰ ਨਾਨਕ ਪਾਰ ਨਾਨਕ' 

By  Shaminder November 20th 2018 05:26 AM

ਦਿਲਜੀਤ ਦੋਸਾਂਝ ਦਾ ਨਵਾਂ ਧਾਰਮਿਕ ਸ਼ਬਦ ਰਿਲੀਜ਼ ਹੋ ਚੁੱਕਿਆ ਹੈ। ਆਰ ਨਾਨਕ ਪਾਰ ਨਾਨਕ ਦੇ ਟਾਈਟਲ ਹੇਠ ਰਿਲੀਜ਼ ਹੋਏ ਇਸ ਧਾਰਮਿਕ ਸ਼ਬਦ 'ਚ ਦਿਲਜੀਤ ਦੋਸਾਂਝ ਨੇ ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਵੱਲੋਂ ਰਚੀ ਗਈ ਬਾਣੀ ਦੀ ਮਹਿਮਾ ਦਾ ਗੁਣਗਾਣ ਕੀਤਾ ਹੈ ।ਇਸ ਸ਼ਬਦ ਦੇ ਵੀਡਿਓ 'ਚ ਪੁਰਾਣੇ ਸਮੇਂ 'ਚ ਸ਼ਰਧਾਲੂਆਂ ਦੀ ਅਪਾਰ ਆਸਥਾ ਅਤੇ ਸ਼ਰਧਾ ਗੁਰੂ ਘਰ 'ਚ ਕਿੰਨੀ ਜ਼ਿਆਦਾ ਹੁੰਦੀ ਸੀ ਇਹ ਵਿਖਾਉਣ ਦੀ ਕੋਸ਼ਿਸ਼ ਇਸ ਸ਼ਬਦ 'ਚ ਕੀਤੀ ਗਈ ਹੈ। ਇਸ ਸ਼ਬਦ ਦਾ ਵੀਡਿਓ ਦਿਲਜੀਤ ਦੋਸਾਂਝ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ ।

ਹੋਰ ਵੇਖੋ: ਗੁਰੂ ਜਸ ਗਾ ਰਹੇ ਨੇ ਦਿਲਜੀਤ ਦੋਸਾਂਝ , ਨਵੇਂ ਅਵਤਾਰ ‘ਚ ਦਿਖਾਈ ਦੇਣਗੇ

https://www.youtube.com/watch?v=gikrOo1EGI4

ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਇਸ ਨਵੇਂ ਧਾਰਮਿਕ ਸ਼ਬਦ ਦੀ ਫ੍ਰਸਟ ਲੁਕ ਪਿਛਲੇ ਦਿਨੀਂ ਦਿਲਜੀਤ ਦੋਸਾਂਝ ਨੇ ਆਪਣੇ ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਸੀ ।ਇਸ ਸ਼ਬਦ 'ਚ ਸਾਦਗੀ ਅਤੇ ਮਨੋਂ ਆਸਥਾ ਨਾਲ ਕਿਸ ਤਰ੍ਹਾਂ ਆਪਣੇ ਗੁਰੂ ਨੂੰ ਲੋਕ ਯਾਦ ਕਰਦੇ ਸਨ ਇਹ ਸਭ ਕੁਝ ਵਿਖਾaਣ ਦੀ ਕੋਸ਼ਿਸ਼ ਕੀਤੀ ਗਈ ਹੈ । ਯੂਟਿਊਬ 'ਤੇ ਇਹ ਸ਼ਬਦ ਰਿਲੀਜ਼ ਹੁੰਦਿਆਂ ਹੀ ਵੱਡੀ ਗਿਣਤੀ 'ਚ ਲੋਕਾਂ ਨੇ ਇਸ ਨੂੰ ਵੇਖਿਆ ਹੈ ।

ਹੋਰ ਵੇਖੋ:ਭੰਗੜੇ ‘ਤੇ ਦਿਲਜੀਤ ਦੋਸਾਂਝ ਦੇ ਥਿਰਕਣਗੇ ਪੈਰ ,ਵੇਖੋ ਵੀਡਿਓ

diljit dosanjh aar nanak paar nanak
diljit dosanjh aar nanak paar nanak

ਸ਼ਬਦ 'ਚ ਮਿਊਜ਼ਿਕ ਗੁਰਮੋਹ ਨੇ ਦਿੱਤਾ ਜਦਕਿ ਹਰਮਨਜੀਤ ਨੇ ਇਸ ਸ਼ਬਦ ਦੇ ਬੋਲ ਲਿਖੇ ਨੇ ।ਇਸ ਸ਼ਬਦ 'ਚ ਦਿਲਜੀਤ ਦੋਸਾਂਝ ਬਿਲਕੁਲ ਸਾਦੇ ਅੰਦਾਜ਼ 'ਚ ਨਜ਼ਰ ਆ ਰਹੇ ਸਨ ਅਤੇ ਅੱਖਾਂ ਬੰਦ ਕਰਕੇ ਪ੍ਰਮਾਤਮਾ ਦੀ ਭਗਤੀ 'ਚ ਲੀਨ ਨਜ਼ਰ ਆ ਰਹੇ ਨੇ ।

 aar nanak paar nanak
aar nanak paar nanak

ਦਿਲਜੀਤ ਦੋਸਾਂਝ ਜਿੱਥੇ ਡਾਂਸ ਅਤੇ ਰੋਮਾਂਟਿਕ ਗੀਤ ਗਾ ਕੇ ਕਾਫੀ ਨਾਮ ਕਮਾ ਚੁੱਕੇ ਨੇ । ਉੱਥੇ ਹੀ ਉਨ੍ਹਾਂ ਨੇ ਕਈ ਧਾਰਮਿਕ ਗੀਤ ਵੀ ਗਾਏ ਹਨ ਜਿਨ੍ਹਾਂ ਨੂੰ ਸਰੋਤਿਆਂ ਵੱਲੋਂ ਕਾਫੀ ਪਸੰਦ ਵੀ ਕੀਤਾ ਜਾਂਦਾ ਰਿਹਾ ਹੈ ਅਤੇ ਹੁਣ ਉਹ ਮੁੜ ਤੋਂ ਆਪਣਾ ਇੱਕ ਨਵਾਂ ਧਾਰਮਿਕ ਸ਼ਬਦ ਲੈ ਕੇ ਆਏ ਜਿਸ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

 aar nanak paar nanak
aar nanak paar nanak

 

Related Post