ਉਮਰ ਦੀ ਇਸ ਦਹਿਲੀਜ਼ ‘ਚ ਦਿੱਗਜ ਐਕਟਰ ਦਲੀਪ ਕੁਮਾਰ ਕੁਝ ਇਸ ਤਰ੍ਹਾਂ ਆਉਂਦੇ ਨੇ ਨਜ਼ਰ, ਪਸੰਦੀਦਾ ਗੁਲਾਬੀ ਰੰਗ ਦੀ ਕਮੀਜ਼ ਪਾ ਕੇ ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕੀਤੀ ਇਹ ਤਸਵੀਰ
Lajwinder kaur
October 1st 2020 05:15 PM
ਹਿੰਦੀ ਫ਼ਿਲਮ ਜਗਤ ਦੇ ਦਿੱਗਜ ਐਕਟਰ ਦਲੀਪ ਕੁਮਾਰ ਜਿਨ੍ਹਾਂ ਨੂੰ ਬਾਲੀਵੁੱਡ ‘ਚ ਟ੍ਰੇਜਡੀ ਕਿੰਗ ਵਜੋਂ ਵੀ ਜਾਣਿਆ ਜਾਂਦਾ ਹੈ । ਉਨ੍ਹਾਂ ਦਾ ਅਸਲ ਨਾਂਅ ਮੁਹੰਮਦ ਯੂਸਫ ਖ਼ਾਨ ਹੈ । ਉਹ ਸੋਸ਼ਲ ਮੀਡੀਆ ਉੱਤੇ ਸਰਗਰਮ ਰਹਿੰਦੇ ਨੇ ।
ਉਨ੍ਹਾਂ ਨੇ ਆਪਣੇ ਟਵਿੱਟਰ ਅਕਾਉਂਟ ਉੱਤੇ ਪ੍ਰਸ਼ੰਸਕਾਂ ਦੇ ਨਾਲ ਨਵੀਂ ਤਸਵੀਰ ਸਾਂਝੀ ਕੀਤੀ ਹੈ । ਫੋਟੋ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਗੁਲਾਬੀ, ਪਸੰਦੀਦਾ ਕਮੀਜ਼, ਪਰਮਾਤਮਾ ਦੀ ਕ੍ਰਿਪਾ ਹਮੇਸ਼ਾ ਸਾਡਾ ਉੱਪਰ ਬਣੀ ਰਹੇ’ ।
ਫੋਟੋ ‘ਚ ਦਲੀਪ ਕੁਮਾਰ ਆਪਣੀ ਪਤਨੀ ਸਾਇਰਾ ਬਾਨੋ ਦੇ ਨਾਲ ਦਿਖਾਈ ਦੇ ਰਹੇ ਨੇ । ਦੋਵੇਂ ਜਣੇ ਗੁਲਾਬੀ ਰੰਗ ਦੇ ਕਪੜਿਆਂ ‘ਚ ਨਜ਼ਰ ਆ ਰਹੇ ਹਨ । ਫੈਨਜ਼ ਨੂੰ ਇਹ ਤਸਵੀਰ ਖੂਬ ਪਸੰਦ ਆ ਰਹੀ ਹੈ ।
ਪ੍ਰਸ਼ੰਸਕ ਟਵੀਟ ਕਰਕੇ ਇਸ ਤਸਵੀਰ ਦੀ ਤਾਰੀਫ ਤਾਂ ਕਰ ਰਹੇ ਨੇ ਪਰ ਨਾਲ ਹੀ ਉਹ ਦਲੀਪ ਕੁਮਾਰ ਦੀਆਂ ਫ਼ਿਲਮਾਂ ਦੀਆਂ ਗੱਲਾਂ ਕਰ ਰਹੇ ਹਨ । 97 ਸਾਲਾਂ ਦੇ ਦਲੀਪ ਕੁਮਾਰ ਦੀਆਂ ਫ਼ਿਲਮਾਂ ਅੱਜ ਵੀ ਲੋਕਾਂ ਦੇ ਦਿਲੋਂ-ਦਿਮਾਗ ‘ਚ ਵੱਸੀਆਂ ਹੋਈਆਂ ਨੇ ।