ਤਾਰਕ ਮਹਿਤਾ ਸ਼ੋਅ ਦੇ ਸਟਾਰ ਦਿਲੀਪ ਜੋਸ਼ੀ ਨੇ ਕੋ-ਸਟਾਰ ਦਿਸ਼ਾ ਵਕਾਨੀ ਦੀ ਕੈਂਸਰ ਵਾਲੀ ਖਬਰ ਨੂੰ ਲੈ ਕੇ ਤੋੜੀ ਚੁੱਪੀ, ਜਾਣੋ ਕੀ ਹੈ ਸੱਚ!
![ਤਾਰਕ ਮਹਿਤਾ ਸ਼ੋਅ ਦੇ ਸਟਾਰ ਦਿਲੀਪ ਜੋਸ਼ੀ ਨੇ ਕੋ-ਸਟਾਰ ਦਿਸ਼ਾ ਵਕਾਨੀ ਦੀ ਕੈਂਸਰ ਵਾਲੀ ਖਬਰ ਨੂੰ ਲੈ ਕੇ ਤੋੜੀ ਚੁੱਪੀ, ਜਾਣੋ ਕੀ ਹੈ ਸੱਚ!](https://media.ptcpunjabi.co.in/wp-content/uploads/2022/10/Dilip-Joshi-and-Disha-Vakani.jpg)
Disha Vakani News: ਤਾਰਕ ਮਹਿਤਾ ਕਾ ਉਲਟਾ ਚਸ਼ਮਾ ਫੇਮ ਦਿਸ਼ਾ ਵਕਾਨੀ ਦੇ ਗਲੇ ਦੇ ਕੈਂਸਰ ਦੀ ਖਬਰ ਨੇ ਉਨ੍ਹਾਂ ਦੇ ਪ੍ਰਸ਼ੰਸਕ ਨੂੰ ਕਾਫੀ ਪਰੇਸ਼ਾਨ ਕਰ ਦਿੱਤਾ ਸੀ। ਪਰ ਹੁਣ ਇਸ ਸ਼ੋਅ ਦੇ ਸਟਾਰ ਜੇਠਾਲਾਲ ਉਰਫ਼ ਦਿਲੀਪ ਜੋਸ਼ੀ ਨੇ ਦਿਸ਼ਾ ਵਕਾਨੀ ਨੂੰ ਕੈਂਸਰ ਹੋਣ ਦੀ ਖ਼ਬਰ 'ਤੇ ਪ੍ਰਤੀਕਿਰਿਆ ਦਿੱਤੀ ਹੈ। ਤੁਹਾਨੂੰ ਦੱਸ ਦੇਈਏ ਕਿ ਦਿਸ਼ਾ ਵਕਾਨੀ ਹਿੱਟ ਕਾਮੇਡੀ ਸ਼ੋਅ ਤਾਰਕ ਮਹਿਤਾ ਕਾ ਉਲਟਾ ਚਸ਼ਮਾ ਵਿੱਚ ਉਨ੍ਹਾਂ ਦੀ ਪਤਨੀ ਦਯਾਬੇਨ ਦਾ ਕਿਰਦਾਰ ਨਿਭਾਇਆ ਸੀ। ਆਓ ਜਾਣਦੇ ਹਾਂ ਦਿਸ਼ਾ ਦੀ ਸਿਹਤ ਨੂੰ ਲੈ ਕੇ ਆ ਰਹੀ ਇਸ ਖਬਰ 'ਤੇ ਦਿਲੀਪ ਜੋਸ਼ੀ ਦਾ ਕੀ ਕਹਿਣਾ ਹੈ।
ਹੋਰ ਪੜ੍ਹੋ : ਜਸਬੀਰ ਜੱਸੀ ਨੇ ਮਲਕੀਤ ਸਿੰਘ ਨਾਲ ਇੱਕ ਮਿੱਠੜੀ ਮੁਲਾਕਾਤ ਦੀ ਤਸਵੀਰਾਂ ਕੀਤੀਆਂ ਸ਼ੇਅਰ, ਨਾਲ ਲਿਖਿਆ ਖ਼ਾਸ ਸੁਨੇਹਾ
Image Source: Twitter
ਅਦਾਕਾਰਾ ਦੇ ਪ੍ਰਸ਼ੰਸਕਾਂ ਲਈ ਇਸ ਖਬਰ ਨਾਲ ਜੁੜੀ ਇੱਕ ਵੱਡੀ ਅਪਡੇਟ ਹੈ। ਸ਼ੋਅ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' 'ਚ ਜੇਠਾਲਾਲ ਦਾ ਕਿਰਦਾਰ ਨਿਭਾਉਣ ਵਾਲੇ ਮਸ਼ਹੂਰ ਅਭਿਨੇਤਾ ਦਿਲੀਪ ਜੋਸ਼ੀ ਨੇ ਹੁਣ ਇਸ ਖਬਰ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਹਾਲ ਹੀ ‘ਚ ਦਿੱਤੇ ਇੱਕ ਇੰਟਰਵਿਊਜ਼ ‘ਚ ਦਿਲੀਪ ਜੋਸ਼ੀ ਨੇ ਇਸ ਖ਼ਬਰ ਦੀ ਸੱਚਾਈ ਦਾ ਖੁਲਾਸਾ ਕੀਤਾ ਹੈ। ਦਲੀਪ ਜੋਸ਼ੀ ਨੇ ਕਿਹਾ, ਮੈਨੂੰ ਸਵੇਰ ਤੋਂ ਹੀ ਇਸ ਖਬਰ ਬਾਰੇ ਲਗਾਤਾਰ ਫੋਨ ਆ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ‘ਏਵੇਂ ਦੀਆਂ ਖਬਰਾਂ ਦਾ ਪ੍ਰਚਾਰ ਕਰਨ ਦੀ ਲੋੜ ਨਹੀਂ ਹੈ। ਮੈਂ ਸਿਰਫ ਇਹ ਕਹਿਣਾ ਚਾਹੁੰਦਾ ਹਾਂ ਕਿ ਇਹ ਸਭ ਅਫਵਾਹ ਹੈ। ਉਨ੍ਹਾਂ ਵੱਲ ਧਿਆਨ ਨਾ ਦਿਓ’।
Image Source: Twitter
ਸ਼ੋਅ 'ਤਾਰਕ ਮਹਿਤਾ' ਦੇ ਨਿਰਮਾਤਾ ਅਸਿਤ ਮੋਦੀ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਲੋਕ ਸੋਸ਼ਲ ਮੀਡੀਆ 'ਤੇ ਵੱਧ ਤੋਂ ਵੱਧ ਲਾਈਕਸ ਅਤੇ ਕਲਿੱਕ ਕਰਨ ਲਈ ਅਜਿਹੀਆਂ ਖ਼ਬਰਾਂ ਪੋਸਟ ਕਰਦੇ ਹਨ। ਇਸ ਖਬਰ ਬਾਰੇ ਅੱਗੇ ਅਸਿਤ ਨੇ ਕਿਹਾ, ‘ਤੰਬਾਕੂ ਦਾ ਸੇਵਨ ਕਰਨ ਨਾਲ ਕੈਂਸਰ ਹੁੰਦਾ ਹੈ ਨਾ ਕਿ ਆਵਾਜ਼ ਕੱਢਣ ਨਾਲ। ਜੇਕਰ ਅਜਿਹਾ ਹੋਣ ਲੱਗਾ ਤਾਂ ਸਾਰੇ ਮਿਮਿਕਰੀ ਕਲਾਕਾਰ ਡਰ ਜਾਣਗੇ’।
Image Source: Twitter
ਦਿਸ਼ਾ ਵਕਾਨੀ ਬਾਰੇ ਅੱਜ ਖਬਰ ਆਈ ਸੀ ਕਿ ਉਸ ਨੂੰ ਗਲੇ ਦਾ ਕੈਂਸਰ ਹੋ ਗਿਆ ਹੈ। ਖਬਰਾਂ 'ਚ ਕਿਹਾ ਗਿਆ ਹੈ ਕਿ ਉਨ੍ਹਾਂ ਦੇ ਗਲੇ ਦੇ ਕੈਂਸਰ ਦਾ ਕਾਰਨ ਸ਼ੋਅ 'ਚ ਉਨ੍ਹਾਂ ਦੀ ਅਜੀਬ ਆਵਾਜ਼ ਨੂੰ ਮੰਨਿਆ ਗਿਆ ਤੁਹਾਨੂੰ ਦੱਸ ਦੇਈਏ ਕਿ ਇਸ ਅਫਵਾਹ ਨੂੰ ਲੈ ਕੇ ਹੁਣ ਤੱਕ ਦਿਸ਼ਾ ਵਲੋਂ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ।