ਬਬੀਤਾ ਜੀ ਨੇ ਜੇਠਾਲਾਲ ਨੂੰ ਨਹੀਂ ਦਿੱਤੀ ਜਨਮਦਿਨ ਦੀਆਂ ਸ਼ੁਭਕਾਮਨਾਵਾਂ, ਫੈਨਜ਼ ਨੇ ਸਾਂਝੇ ਕੀਤੇ ਮੀਮਜ਼
ਮਸ਼ਹੂਰ ਟੀਵੀ ਅਦਾਕਾਰ ਦਿਲੀਪ ਜੋਸ਼ੀ ਦਾ ਅੱਜ ਜਨਮਦਿਨ ਹੈ। ਕੁਝ ਰੁਪਏ ਦੀ ਤਨਖ਼ਾਹ 'ਤੇ ਕੰਮ ਕਰਨ ਵਾਲੇ ਜੇਠਾ ਲਾਲ ਅੱਜ ਕਰੋੜਪਤੀ ਹਨ । ਸੋਸ਼ਲ ਮੀਡੀਆ ਉੱਤੇ ਪ੍ਰਸ਼ੰਸਕ Dilip Joshi ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਹਨ। ਪਰ ਅਜਿਹੇ 'ਚ ਤਾਰਕ ਮਹਿਤਾ ਕੇ ਉਲਟਾ ਚਸ਼ਮਾ ਦੇ ਜੇਠਾਲਾਲ ਤੇ ਬਬੀਤਾ ਦੇ ਮਸਤੀ ਵਾਲੇ ਮੀਮਜ਼ ਖੂਬ ਵਾਇਰਲ ਹੋ ਰਹੇ ਹਨ।
ਹੋਰ ਪੜ੍ਹੋ : ਕਾਨਸ 'ਚ ਦੀਪਿਕਾ ਪਾਦੁਕੋਣ ਲਈ ਆਫਤ ਬਣਿਆ ਆਊਟਫਿੱਟ, ਅਦਾਕਾਰਾ ਡਰੈੱਸ ਨੂੰ ਸੰਭਾਲ-ਸੰਭਾਲ ਹੋਈ ਪ੍ਰੇਸ਼ਾਨ
ਬਬੀਤਾ ਜੀ ਲਈ ਜੇਠਾਲਾਲ ਦੇ ਇੱਕ ਤਰਫਾ ਪਿਆਰ ਨੂੰ ਹਰ ਕੋਈ ਜਾਣਦਾ ਹੈ। ਮੁਨਮੁਨ ਦੱਤਾ ਨੇ ਦਿਲੀਪ ਜੋਸ਼ੀ ਨੂੰ ਨਾ ਟਵਿੱਟਰ ਤੇ ਨਾ ਇੰਸਟਾਗ੍ਰਾਮ ਤੇ ਬਰਥਡੇਅ ਵਿਸ਼ ਕੀਤਾ ਹੈ। ਦਰਅਸਲ, ਅੱਜ ਤਾਰਕ ਮਹਿਤਾ ਕਾ ਉਲਟਾ ਚਸ਼ਮਾ ਸੀਰੀਅਲ ਦੇ ਜੇਠਾ ਲਾਲ ਯਾਨੀ ਦਿਲੀਪ ਜੋਸ਼ੀ ਦਾ 54ਵਾਂ ਜਨਮਦਿਨ ਹੈ। ਦਿਲੀਪ ਜੋਸ਼ੀ ਦਾ ਜਨਮ ਪੋਰਬੰਦਰ ਵਿੱਚ ਇੱਕ ਗੁਜਰਾਤੀ ਪਰਿਵਾਰ ਵਿੱਚ ਹੋਇਆ ਸੀ। ਉਨ੍ਹਾਂ ਦੀ ਪਤਨੀ ਦਾ ਨਾਂ ਜੈਮਲਾ ਜੋਸ਼ੀ ਹੈ। ਦੋਵਾਂ ਦੇ ਦੋ ਬੱਚੇ ਹਨ, ਨਿਆਤੀ ਅਤੇ ਰਿਤਵਿਕ ਜੋਸ਼ੀ।
ਦਿਲੀਪ ਜੋਸ਼ੀ ਦਾ ਸ਼ੁਰੂਆਤੀ ਸਫਰ ਆਸਾਨ ਨਹੀਂ ਸੀ। ਰੋਲ ਨਾ ਮਿਲਣ ਦੇ ਬਾਵਜੂਦ ਉਨ੍ਹਾਂ ਨੇ ਐਕਟਿੰਗ ਦੇ ਜਨੂੰਨ ਨੂੰ ਮਰਨ ਨਹੀਂ ਦਿੱਤਾ। ਦਿਲੀਪ ਜੋਸ਼ੀ ਨੇ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ 1989 'ਚ ਆਈ ਫਿਲਮ 'ਮੈਨੇ ਪਿਆਰ ਕੀਆ' ਨਾਲ ਕੀਤੀ ਸੀ। ਇਸ ਤੋਂ ਬਾਅਦ ਉਹ ਕਈ ਗੁਜਰਾਤੀ ਨਾਟਕਾਂ ਵਿੱਚ ਵੀ ਨਜ਼ਰ ਆਏ। ਇਸ ਤੋਂ ਬਾਅਦ ਉਹ ਫਿਰ ਵੀ ਹਿੰਦੁਸਤਾਨੀ, ਹਮ ਆਪਕੇ ਹੈ ਕੌਨ ਵਰਗੀਆਂ ਫਿਲਮਾਂ 'ਚ ਨਜ਼ਰ ਆਏ। ਅੱਜ ਸੋਸ਼ਲ ਮੀਡੀਆ 'ਤੇ ਲੋਕ ਉਨ੍ਹਾਂ ਦਾ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਹੁਣ ਅਜਿਹੇ 'ਚ ਜੇਕਰ ਬਬੀਤਾ ਜੀ ਖੁਦ ਜੇਠਾਲਾਲ ਨੂੰ ਉਨ੍ਹਾਂ ਦੇ ਜਨਮਦਿਨ 'ਤੇ ਸ਼ੁਭਕਾਮਨਾਵਾਂ ਦਿੰਦੇ ਹਨ ਤਾਂ ਸੋਚੋ ਕੀ ਹੋਵੇਗਾ।
image From instagram
Meme Hi Meme ਨਾਮ ਦੇ ਇੱਕ ਯੂਜ਼ਰ ਨੇ ਸੋਸ਼ਲ ਮੀਡੀਆ ਪਲੇਟਫਾਰਮ KOO ਐਪ 'ਤੇ ਇੱਕ ਮੀਮ ਸਾਂਝਾ ਕੀਤਾ ਅਤੇ ਲਿਖਿਆ ਹੈਪੀ ਬਰਥਡੇ ਜੇਠਾ ਭਾਈ।
- Meme hi Meme (@dekh_to_yarr) 26 May 2022
MeemNoise ਨਾਮ ਦੇ ਇੱਕ ਯੂਜ਼ਰ ਨੇ ਸੋਸ਼ਲ ਮੀਡੀਆ ਐਪ KOO 'ਤੇ ਇੱਕ ਮੀਮ ਸ਼ੇਅਰ ਕੀਤਾ ਅਤੇ ਲਿਖਿਆ ਕਿ ਹੈਪੀ ਬਰਥਡੇ ਦਿਲੀਪ ਜੋਸ਼ੀ।
Happy birthday #dilipjoshi ? #jethalal #jethababita #tmkoc
- Meemnoise (@meemnoise) 26 May 2022
ਸਿਗਲੇਸ਼ ਸੋਸਾਇਟੀ ਨਾਮ ਦੇ ਇੱਕ ਉਪਭੋਗਤਾ ਨੇ ਇੱਕ ਮੀਮ ਵੀ ਸਾਂਝਾ ਕੀਤਾ ਅਤੇ ਸੋਸ਼ਲ ਮੀਡੀਆ ਐਪ ਕੂ 'ਤੇ ਲਿਖਿਆ ਕਿ ਹੈਪੀ ਬਰਥਡੇ ਕਿੰਗ।
Happy Birthday King ? #dilipjoshi #jethalal #happybirthdayjethalal
- singles society (@singles.society) 26 May 2022
ਦੱਸ ਦਈਏ ਮੀਡੀਆ ਰਿਪੋਰਟਸ ਮੁਤਾਬਿਕ ਬੀਬਤਾ ਯਾਨੀਕਿ ਮੁਨਮੁਨ ਦੱਤਾ ਜਲਦ ਹੀ ਤਾਰਕ ਮਹਿਤਾ ਕਾ ਉਲਟਾ ਚਸ਼ਮਾ ਸ਼ੋਅ ਨੂੰ ਛੱਡ ਸਕਦੀ ਹੈ। ਹਾਲ ਹੀ 'ਚ ਸ਼ੋਅ 'ਚ ਤਾਰਕ ਮਹਿਤਾ ਦਾ ਕਿਰਦਾਰ ਨਿਭਾਉਣ ਵਾਲੇ ਸ਼ੈਲੇਸ਼ ਲੋਢਾ ਦੇ ਸ਼ੋਅ ਛੱਡਣ ਦੀ ਖਬਰ ਸਾਹਮਣੇ ਆਈ ਹੈ।