ਦੇਖੋ ਵੀਡੀਓ : ਸ਼ਹਿਨਾਜ਼ ਗਿੱਲ ਨੇ ਆਪਣੇ ਅੰਦਾਜ਼ ‘ਚ ਗਾਇਆ ‘ਦਿਲ ਦੀਆਂ ਗੱਲਾਂ’ ਗੀਤ, ਜਿੱਤਿਆ ਦਰਸ਼ਕਾਂ ਦਾ ਦਿਲ, ਛਾਇਆ ਟਰੈਂਡਿੰਗ ‘ਚ
Lajwinder kaur
October 20th 2020 02:53 PM --
Updated:
October 20th 2020 02:56 PM
ਪੰਜਾਬੀ ਐਕਟਰੈੱਸ ਸ਼ਹਿਨਾਜ਼ ਗਿੱਲ ਜਿਸ ਨੇ ‘ਬਿੱਗ ਬੌਸ 13’ ‘ਚ ਆਪਣੇ ਚੁਲਬੁਲੇ ਅੰਦਾਜ਼ ਦੇ ਨਾਲ ਖੂਬ ਵਾਹ ਵਾਹੀ ਖੱਟੀ ਹੈ । ਭਾਵੇਂ ਸ਼ਹਿਨਾਜ਼ ਗਿੱਲ ਨੇ ਬਿੱਗ ਬੌਸ ਦੀ ਟਰਾਫੀ ਨਹੀਂ ਜਿੱਤੀ ਪਰ ਉਹ ਦਰਸ਼ਕਾਂ ਦਾ ਦਿਲ ਜਿੱਤਣ ‘ਚ ਕਾਮਯਾਬ ਰਹੀ ਹੈ ।
ਸ਼ਹਿਨਾਜ਼ ਗਿੱਲ ਨੇ ਆਪਣੇ ਅੰਦਾਜ਼ ‘ਚ ਸਲਮਾਨ ਖ਼ਾਨ ਦਾ ਸੁਪਰ ਹਿੱਟ ਗੀਤ ਦਿਲ ਦੀਆਂ ਗੱਲਾਂ ਨੂੰ ਗਾਇਆ ਹੈ । ਇਸ ਗੀਤ ਚ ਸ਼ਹਿਨਾਜ਼ ਗਿੱਲ ਤੇ ਅਰਜੁਨ ਕਾਨੂੰਗੋ ਦੀ ਜੁਗਲਬੰਦੀ ਸੁਣਨ ਮਿਲ ਰਹੀ ਹੈ । ਇਸ ਗਾਣੇ ਨੂੰ ਸ਼ਹਿਨਾਜ਼ ਗਿੱਲ ਨੇ ਆਪਣੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਹੈ । ਦਰਸ਼ਕਾਂ ਨੂੰ ਇਹ ਗੀਤ ਬਹੁਤ ਪਸੰਦ ਆ ਰਿਹਾ ਹੈ । ਜਿਸ ਕਰਕੇ ਯੂਟਿਊਬ ਉੱਤੇ ਟਰੈਂਡਿੰਗ ‘ਚ ਚੱਲ ਰਿਹਾ ਹੈ ।
ਜੇ ਗੱਲ ਕਰੀਏ ਸ਼ਹਿਨਾਜ਼ ਗਿੱਲ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਕਈ ਨਾਮੀ ਗਾਇਕ ਜਿਵੇਂ ਗੈਰੀ ਸੰਧੂ, ਜੱਸੀ ਗਿੱਲ, ਗੁਰੀ ਸਣੇ ਕਈ ਗਾਇਕਾਂ ਦੇ ਨਾਲ ਕੰਮ ਕਰ ਚੁੱਕੀ ਹੈ । ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ ‘ਚ ਵੀ ਅਦਾਕਾਰੀ ਕਰ ਚੁੱਕੀ ਹੈ ।