'ਫਾਟਕ ਕੋਟਕਪੂਰੇ ਦਾ' ਇਹ ਗਾਣਾ ਪੰਜਾਬ ਦੇ ਉਸ ਨਾਮਵਰ ਗਾਇਕ ਦਾ ਹੈ ਜਿਸ ਨੂੰ ਕਿ ਦੀਦਾਰ ਸੰਧੂ ਕਹਿੰਦੇ ਹਨ । ਦੀਦਾਰ ਸੰਧੂ ਨੇ ਪੰਜਾਬ ਦੇ ਲੋਕਾਂ ਨੂੰ ਅਜਿਹੇ ਗਾਣੇ ਦਿੱਤੇ ਜਿਹੜੇ ਕਿ ਅਮਰ ਹੋ ਗਏ ।ਇਹ ਗਾਣੇ ਏਨੇਂ ਕੁ ਮਕਬੂਲ ਹੋਏ ਹਨ ਕਿ ਪੁਰਾਣੀ ਪੀੜੀ ਦੇ ਨਾਲ-ਨਾਲ ਨਵੀਂ ਪੀੜੀ ਵੀ ਇਹਨਾਂ ਨੂੰ ਪਸੰਦ ਕਰਦੀ ਹੈ। ਦੀਦਾਰ ਸੰਧੂ ਦੇ ਮੁੱਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਜਨਮ 3 ਜੁਲਾਈ 1942 ਨੂੰ ਮਾਤਾ ਦਾਨ ਕੌਰ ਤੇ ਪਿਤਾ ਸਮੁੰਦ ਸਿੰਘ ਦੇ ਘਰ ਸਰਗੋਧਾ ਪਾਕਿਸਤਾਨ ਵਿੱਚ ਹੋਇਆ ਸੀ
Didar Sandhu
ਦੇਸ਼ ਦੀ ਵੰਡ ਤੋਂ ਬਾਅਦ ਦੀਦਾਰ ਸੰਧੂ ਆਪਣੇ ਪੂਰੇ ਪਰਿਵਾਰ ਦੇ ਨਾਲ ਪਿੰਡ ਬੋਦਲ ਵਾਲਾ ਤਹਿਸੀਲ ਜਗਰਾਓਂ ਵਿੱਚ ਆ ਵੱਸੇ ਸਨ । ਇਸ ਤੋਂ ਬਾਅਦ ਉਹ ਭਾਰੋਵਾਰ ਖੁਰਦ ਜਿਲ੍ਹਾ ਲੁਧਿਆਣਾ ਵਿੱਚ ਰਹਿਣ ਲੱਗ ਗਏ ਸੀ ।
Didar Sandhu
ਦੀਦਾਰ ਸੰਧੂ ਦੇ ਪਰਿਵਾਰ ਦੀ ਗੱਲ ਕੀਤੀ ਜਾਵੇ ਤਾਂ ਦੀਦਾਰ ਸੰਧੂ ਆਪਣੇ ਪੰਜ ਭਰਾਵਾਂ ਵਿੱਚੋਂ ਸਭ ਤੋਂ ਛੋਟੇ ਸਨ । ਉਹਨਾਂ ਦਾ ਵਿਆਹ ਬੀਬੀ ਅਮਰਜੀਤ ਕੌਰ ਨਾਲ ਹੋਇਆ ਸੀ । ਵਿਆਹ ਤੋਂ ਬਾਅਦ ਉਹਨਾਂ ਦੇ ਘਰ ਦੋ ਬੱਚਿਆਂ ਨੇ ਜਨਮ ਲਿਆ । ਉਹਨਾਂ ਦੇ ਬੇਟੇ ਦਾ ਨਾਂ ਜਗਮੋਹਨ ਸੰਧੂ ਹੈ । ਜਗਮੋਹਨ ਸੰਧੂ ਵੀ ਆਪਣੇ ਪਿਤਾ ਵਾਂਗ ਇੱਕ ਗਾਇਕ ਹੈ ।
Didar Sandhu and his son
ਦੀਦਾਰ ਸੰਧੂ ਦੇ ਸੰਗੀਤਕ ਸਫਰ ਦੀ ਗੱਲ ਕੀਤੀ ਜਾਵੇਂ ਤਾਂ ਉਹਨਾਂ ਸਭ ਤੋਂ ਪਹਿਲਾਂ ਗੀਤਕਾਰੀ ਵਿੱਚ ਆਪਣਾ ਨਾਂ ਬਣਾਇਆ ਸੀ । ਉਹਨਾਂ ਨੂੰ ਬਚਪਨ ਤੋਂ ਹੀ ਕਵਿਤਾਵਾਂ ਲਿਖਣ ਦਾ ਸ਼ੌਂਕ ਸੀ ਪਰ ਉਹਨਾਂ ਦਾ ਪਹਿਲਾਂ ਲਿਖਿਆ ਗੀਤ ਸੀ ਜੱਟ ਬੜਾ ਬੇਦਰਦੀ ਸੀ, ਇਹ ਗਾਣਾ ਨਰਿੰਦਰ ਬੀਬਾ ਨੇ ਗਾਇਆ ਸੀ । ਦੀਦਾਰ ਸੰਧੂ ਨੇ ਪੰਜਾਬ ਸਰਕਾਰ ਦੇ ਲੋਕ ਸੰਪਰਕ ਵਿਭਾਗ ਵਿੱਚ ਨੌਕਰੀ ਵੀ ਕੀਤੀ ਸੀ ।
Didar Sandhu
ਇੱਥੇ ਹੀ ਉਹਨਾਂ ਦੀ ਮੁਲਕਾਤ ਮੁਹੰਮਦ ਸਦੀਕ ਨਾਲ ਹੋਈ। ਇਸ ਮੁਲਾਕਾਤ ਦੌਰਾਨ ਜਦੋਂ ਦੀਦਾਰ ਸੰਧੂ ਨੇ ਗਾਇਕ ਸਦੀਕ ਨੂੰ ਆਪਣੇ ਗੀਤ ਦਿਖਾਏ ਤਾਂ aੁਹ ਗੀਤ ਪੜਕੇ ਹੈਰਾਨ ਹੋ ਗਏ । ਇਸ ਤੋਂ ਬਾਅਦ ਮੁਹੰਮਦ ਸਦੀਕ ਨੇ ਦੀਦਾਰ ਸੰਧੂ ਦੇ ਬਹੁਤ ਸਾਰੇ ਗੀਤ ਗਾਏ ਜਿਹੜੇ ਕਿ ਸੁਪਰ ਹਿੱਟ ਰਹੇ । ਸਦੀਕ ਤੋਂ ਇਲਾਵਾ ਹੋਰ ਕਈ ਵੱਡੇ ਗਾਇਕਾਂ ਜਿਵੇਂ ਨਰਿੰਦਰ ਬੀਬਾ, ਰਣਜੀਤ ਕੌਰ, ਬੀਰ ਚੰਦ, ਸੁਰਿੰਦਰ ਕੌਰ, ਰਮੇਸ਼ ਰੰਗੀਲਾ, ਕਰਨੈਲ ਗਿੱਲ ਨੇ ਉਹਨਾਂ ਦੇ ਲਿਖੇ ਗਾਣੇ ਗਾਏ ।
Didar Sandhu
ਇਸ ਤੋਂ ਬਾਅਦ ਦੀਦਾਰ ਸੰਧੂ ਨੇ ਵੀ ਆਪਣੀ ਅਵਾਜ਼ ਵਿੱਚ ਕੁਝ ਗੀਤ ਰਿਕਾਰਡ ਕਰਵਾਏ ਪਰ ਇਸ ਤੋਂ ਪਹਿਲਾਂ ਉਹਨਾਂ ਨੇ ਮੁਹੰਮਦ ਸਦੀਕ ਤੋਂ ਗਾਇਕੀ ਦੇ ਕੁਝ ਗੁਰ ਸਿੱਖੇ । ਦੀਦਾਰ ਸੰਧੂ ਦਾ ਪਹਿਲੇ ਗੀਤ ਦੀ ਗੱਲ ਕੀਤੀ ਜਾਵੇ ਤਾਂ ਪਿੰਡ ਦੇ ਮੁੰਡਿਆਂ ਨੂੰ ਸਾਨੂੰ ਦੇਖ ਨੀਂਦ ਨਾ ਆਵੇ ਸੀ । ਇਹ ਗਾਣਾ ਉਹਨਾਂ ਨੇ ਸਨੇਹ ਲਤਾ ਨਾਲ ਗਾਇਆ ਸੀ । ਦੀਦਾਰ ਸੰਧੂ ਨੇ 1980 ਤੋਂ ਲੈ ਕੇ 1982 ਤੱਕ 20 ਦੇ ਕਰੀਬ ਡਿਊਟ ਗਾਣੇ ਗਾਏ ਜਿਹੜੇ ਕਿ ਸੁਪਰ ਹਿੱਟ ਰਹੇ ।
https://www.youtube.com/watch?v=gB50NnyoM8I
ਇਹਨਾਂ ਗਾਣਿਆਂ ਵਿੱਚ ਉਹਨਾਂ ਦੇ ਨਾਲ ਸੁਰਿੰਦਰ ਕੌਰ ਨੇ ਆਪਣੀ ਅਵਾਜ਼ ਦਿੱਤੀ ।1981 ਵਿੱਚ ਉਹਨਾਂ ਨੇ ਅਮਰ ਨੂਰੀ ਨਾਲ ਡਿਊਟ ਗਾਣੇ ਗਾਉਣੇ ਸ਼ੁਰੂ ਕਰ ਦਿੱਤੇ । ਭਾਵੇਂ ਨੂਰੀ ਉਹਨਾਂ ਤੋਂ ਉਮਰ ਵਿੱਚ ਬਹੁਤ ਛੋਟੀ ਸੀ, ਪਰ ਉਹਨਾਂ ਦੀ ਜੋੜੀ ਸੁਪਰ ਹਿੱਟ ਹੋ ਗਈ । ਇਸੇ ਕਰਕੇ 1986 ਵਿੱਚ ਅਖਾੜਾ ਸੰਧੂ ਤੇ ਨੂਰੀ ਪੰਜਾਬੀ ਫਿਲਮ ਬਣੀ ਸੀ । ਦੀਦਾਰ ਸੰਧੂ ਦੇ ਹਿੱਟ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਵਿੱਚ ਫਾਟਕ ਕੋਟਕਪੂਰੇ ਦਾ, ਨਾ ਮਾਰ ਜਾਲਮਾਂ ਵੇ, ਪੇਕੇ ਤੱਤੜੀ ਦੇ ਦੂਰ, ਜੋਬਨ ਪੀਤਾ, ਮੇਰੀ ਮਾਹੀ ਮਾਹੀ ਕਹਿੰਦੀ ਦੀ ਜ਼ੁਬਾਨ ਸੁੱਕ ਗਈ, ਜੋੜੀ ਜਦੋਂ ਚੁਬਾਰੇ ਚੜਦੀ, ਜਲ 'ਤੇ ਫੁੱਲ ਤਰਦਾ ਇਸ ਤੋਂ ਇਲਾਵਾ ਉਹਨਾਂ ਦੇ ਹੋਰ ਕਈ ਗੀਤ ਹਿੱਟ ਰਹੇ ।
https://www.youtube.com/watch?v=NBCkXdpdL3Q
ਪਰ 16 ਫਰਵਰੀ 1991 ਨੂੰ ਇਹ ਇਹ ਗਾਇਕ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਪਰ ਉਹਨਾਂ ਦੇ ਗੀਤ ਅੱਜ ਵੀ ਜਿਉਂਦੇ ਹਨ ।ਜਿੰਨਾਂ ਵਿੱਚ ਦੀਦਾਰ ਸੰਧੂ ਦੀਆਂ ਯਾਦਾਂ ਵੱਸੀਆਂ ਹਨ ।