ਸਰਦੀਆਂ ‘ਚ ਮੇਥੀ (Methi) ਦੀ ਸਬਜ਼ੀ ਦਾ ਇਸਤੇਮਾਲ ਵੱਡੇ ਪੱਧਰ ‘ਤੇ ਕੀਤਾ ਜਾਂਦਾ ਹੈ । ਮੇਥੀ ਸਿਹਤ ਦੇ ਲਈ ਬਹੁਤ ਹੀ ਫਾਇਦੇਮੰਦ ਮੰਨੀ ਜਾਂਦੀ ਹੈ । ਸਰਦੀਆਂ ‘ਚ ਇਸ ਦਾ ਸੇਵਨ ਕਰਨ ਦੇ ਨਾਲ ਸਰਦੀ ਦੇ ਕਾਰਨ ਸਰੀਰ ਦਰਦ ਹੋਣ ਵਾਲੀ ਸਮੱਸਿਆ ਤੋਂ ਫਾਇਦਾ ਮਿਲਦਾ ਹੈ ।ਜਦੋਂਕਿ ਇਸਦੇ ਬੀਜਾਂ ਦਾ ਇਸਤੇਮਾਲ ਵੀ ਕੀਤਾ ਜਾ ਸਕਦਾ ਹੈ । ਮੇਥੀ ਦੇ ਥੋੜੇ ਜਿਹੇ ਖਾ ਕੇ ਸ਼ੂਗਰ ਸਣੇ ਕਈ ਸਮੱਸਿਆਵਾਂ ਤੋਂ ਰਾਹਤ ਪਾਈ ਜਾ ਸਕਦੀ ਹੈ ।
Image source : Google
ਹੋਰ ਪੜ੍ਹੋ : ਉਰਫੀ ਜਾਵੇਦ ਨੇ ਪਾ ਲਈ ਇਸ ਤਰ੍ਹਾਂ ਦੀ ਡਰੈੱਸ, ਲੋਕਾਂ ਨੇ ਕਿਹਾ ‘ਲੱਗਦਾ ਦੁਬਈ ਜਾ ਕੇ ਸੁਧਰ ਗਈ’
ਮੇਥੀ ਦੇ ਬੀਜਾਂ ਵਿੱਚ ਫਾਈਬਰ, ਪ੍ਰੋਟੀਨ, ਕਾਰਬੋਹਾਈਡਰੇਟ, ਆਇਰਨ ਅਤੇ ਮੈਗਨੀਸ਼ੀਅਮ ਪਾਇਆ ਜਾਂਦਾ ਹੈ। ਸੌਂਦੇ ਸਮੇਂ ਕੋਸੇ ਪਾਣੀ ਦੇ ਨਾਲ ਮੇਥੀ ਅਤੇ ਧਨੀਆ ਪਾਊਡਰ ਲੈਣ ਨਾਲ ਤੁਹਾਨੂੰ ਕਬਜ਼ ਤੋਂ ਰਾਹਤ ਮਿਲਦੀ ਹੈ। ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਮੇਥੀ ਅਤੇ ਧਨੀਏ ਦਾ ਪਾਣੀ ਪੀਣਾ ਫਾਇਦੇਮੰਦ ਹੋਵੇਗਾ।
ਹੋਰ ਪੜ੍ਹੋ : ਨੀਰੂ ਬਾਜਵਾ ਧੀਆਂ ਨਾਲ ਬਿਤਾ ਰਹੀ ਸਮਾਂ, ਪ੍ਰਸ਼ੰਸਕਾਂ ਨੂੰ ਪਸੰਦ ਆ ਰਿਹਾ ਮਾਂਵਾਂ ਧੀਆਂ ਦਾ ਇਹ ਅੰਦਾਜ਼
ਇਸ ਦੇ ਲਈ ਇੱਕ ਗਲਾਸ ਪਾਣੀ ਵਿੱਚ ਮੇਥੀ ਅਤੇ ਧਨੀਆ ਪਾਓ। ਇਸ ਪਾਣੀ ਨੂੰ ਚੰਗੀ ਤਰ੍ਹਾਂ ਉਬਾਲ ਲਓ। ਹੁਣ ਇਸ ਪਾਣੀ ਨੂੰ ਛਾਣ ਕੇ ਪੀਓ। ਇਸ ਤੋਂ ਇਲਾਵਾ ਮੇਥੀ ਦੀ ਸਬਜ਼ੀ ਸਰਦੀਆਂ ‘ਚ ਬਣਾ ਕੇ ਖਾਧੀ ਜਾ ਸਕਦੀ ਹੈ । ਮੇਥੀ ਐਂਟੀਆਕਸੀਡੈਂਟ ਮੰਨੀ ਜਾਂਦੀ ਹੈ ਅਤੇ ਇਸ ਦੇ ਨਾਲ ਹੀ ਸ਼ੂਗਰ ਕੰਟਰੋਲ ‘ਚ ਵੀ ਕੀਤਾ ਜਾ ਸਕਦਾ ਹੈ ।
ਇਸਦੇ ਇਸਤੇਮਾਲ ਦੇ ਨਾਲ ਪਾਚਣ ਪ੍ਰਕਿਰਿਆ ਵੀ ਠੀਕ ਰਹਿੰਦੀ ਹੈ ।ਮੂੰਹ ਦੇ ਅਲਸਰ ‘ਚ ਵੀ ਮੇਥੀ ਲਾਹੇਵੰਦ ਹੁੰਦੀ । ਇਸ ਤੋਂ ਇਲਾਵ ਦਿਲ ਦੀ ਸਿਹਤ ਲਈ ਵੀ ਮੇਥੀ ਵਧੀਆ ਹੁੰਦੀ ਹੈ ।