ਦੀਆ ਮਿਰਜ਼ਾ ਦੀ ਭਤੀਜੀ ਤਾਨਿਆ ਕਾਕੜੇ ਦੀ ਕਾਰ ਹਾਦਸੇ 'ਚ ਹੋਈ ਮੌਤ,ਅਦਾਕਾਰਾ ਨੇ ਲਿਖਿਆ ਭਾਵੁਕ ਨੋਟ

Dia Mirza pens heartfelt note for Tanya Kakde: ਅੱਜ ਤੜਕੇ ਬਾਲੀਵੁੱਡ ਤੋਂ ਇੱਕ ਦੁਖਦ ਖ਼ਬਰ ਸਾਹਮਣੇ ਆਈ ਹੈ। ਬਾਲੀਵੁੱਡ ਅਦਾਕਾਰਾ ਦੀਆ ਮਿਰਜ਼ਾ ਦੀ ਭਤੀਜੀ ਤਾਨਿਆ ਕਾਕੜੇ ਦੀ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਦੀਆ ਤੇ ਦੀਆ ਦੇ ਪਰਿਵਾਰ ਲਈ ਇਹ ਬੇਹੱਦ ਔਖਾ ਸਮਾਂ ਹੈ, ਅਜਿਹੇ ਵਿੱਚ ਦੀਆ ਨੇ ਆਪਣੀ ਪਿਆਰੀ ਭਤੀਜੀ ਦੇ ਲਈ ਇੱਕ ਭਾਵੁਕ ਕਰ ਦੇਣ ਵਾਲਾ ਨੋਟ ਲਿਖਿਆ ਹੈ।
Image Source: Instagram
ਮੀਡੀਆ ਰਿਪੋਰਟਸ ਦੇ ਮੁਤਾਬਕ ਅਦਾਕਾਰਾ ਦੀ ਭਤੀਜੀ ਤਾਨਿਆ ਕਾਕੜੇ ਦੀ ਹੈਦਰਾਬਾਦ ਵਿੱਚ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਦੀਆ ਮਿਰਜ਼ਾ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਆਪਣੀ ਭਤੀਜੀ ਦੀ ਮੌਤ 'ਤੇ ਇੱਕ ਦਿਲ ਦਹਿਲਾਉਣ ਤੇ ਭਾਵੁਕ ਕਰ ਦੇਣ ਵਾਲਾ ਨੋਟ ਲਿਖਿਆ ਹੈ।
ਮੌਤ ਦੇ ਕਾਰਨ ਜਾਂ ਘਟਨਾ ਬਾਰੇ ਅਜੇ ਤੱਕ ਕੋਈ ਹੋਰ ਜਾਣਕਾਰੀ ਦਿੱਤੇ ਬਿਨਾਂ, ਦੀਆ ਨੇ ਆਪਣੀ ਭਤੀਜੀ ਦੀ ਇੱਕ ਤਸਵੀਰ ਸਾਂਝੀ ਕੀਤੀ ਅਤੇ ਲਿਖਿਆ, "ਮੇਰੀ ਭਤੀਜੀ, ਮੇਰਾ ਬੱਚਾ, ਮੇਰੀ ਜਾਨ, ਰੋਸ਼ਨੀ ਵਿੱਚ ਚਲੀ ਗਈ ਹੈ। ਜਿੱਥੇ ਵੀ ਤੁਸੀਂ ਮੇਰੀ ਪਿਆਰੀ ਹੋ, ਤੁਹਾਨੂੰ ਸ਼ਾਂਤੀ ਅਤੇ ਪਿਆਰ ਮਿਲੇ, ਤੁਸੀਂ ਹਮੇਸ਼ਾ ਸਾਡੇ ਦਿਲਾਂ ਵਿੱਚ ਮੁਸਕਰਾਹਟ ਲਿਆਉਂਦੇ ਹੋ ਅਤੇ ਉੱਚੇ ਖੇਤਰਾਂ ਨਾਲ ਭਰਿਆ ਰਹੇਗਾ। ਤੁਹਾਡੇ ਨਾਲ ਨੱਚਦੇ, ਮੁਸਕਰਾਉਂਦੇ ਅਤੇ ਗਾਉਂਦੇ ਹੋਏ ਹੋਰ ਰੌਸ਼ਨੀ। ਓਮ ਸ਼ਾਂਤੀ Om Shanti ????"
Image Source: Instagram
ਦੀਆ ਵੱਲੋਂ ਸ਼ੇਅਰ ਕੀਤੀ ਗਈ ਤਾਨਿਆ ਦੀ ਇਸ ਤਸਵੀਰ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਉਸ ਪੀਲੇ ਰੰਗ ਦੇ ਡੀਪ ਟਾਪ ਅਤੇ ਭੂਰੇ ਰੰਗ ਦੀ ਪੈਂਟ ਪਾਈ ਹੋਈ ਹੈ। ਇਸ ਤਸਵੀਰ ਦੇ ਵਿੱਚ ਬਹੁਤ ਸੁੰਦਰ ਲੱਗ ਰਹੀ ਹੈ।
ਤਾਨਿਆ ਦੀ ਮੌਤ ਬਾਰੇ ਕਈ ਮੀਡੀਆ ਰਿਪੋਰਟਸ ਵਿੱਚ ਇਹ ਦੱਸਿਆ ਗਿਆ ਹੈ ਕਿ ਜਦੋਂ ਇਹ ਹਾਦਸਾ ਵਾਪਰਿਆ ਉਸ ਸਮੇਂ ਤਾਨਿਆ ਕਾਕੜੇ ਅਤੇ ਉਸ ਦੇ ਚਾਰ ਦੋਸਤ ਹੈਦਰਾਬਾਦ ਦੇ ਰਾਜੀਵ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਵਾਪਸ ਆ ਰਹੇ ਸਨ। ਹਾਦਸੇ ਮਗਰੋਂ ਰਾਹਗੀਰਾਂ ਅਤੇ ਪੁਲਿਸ ਦੀ ਗਸ਼ਤ ਟੀਮ ਨੇ ਉਸ ਨੂੰ ਤੇ ਉਸ ਦੇ ਜ਼ਖਮੀ ਸਾਥੀਆਂ ਨੂੰ ਹਸਪਤਾਲ ਪਹੁੰਚਾਇਆ। ਹਾਲਾਂਕਿ ਹਸਪਤਾਲ ਲਿਜਾਂਦੇ ਸਮੇਂ ਤਾਨਿਆ ਦੀ ਮੌਤ ਹੋ ਗਈ।
Image Source: Instagram
ਹੋਰ ਪੜ੍ਹੋ: ਮਹਿਲਾਵਾਂ 'ਤੇ ਗ਼ਲਤ ਕਮੈਂਟ ਕਰਨ ਦੇ ਮੁੱਦੇ ਨੂੰ ਲੈ ਕੇ ਭੜਕੀ ਆਲਿਆ ਭੱਟ, ਜਾਣੋ ਕੀ ਕਿਹਾ
ਦੀਆ ਦੀ ਇਸ ਭਾਵੁਕ ਪੋਸਟ ਨੂੰ ਪੜ੍ਹ ਕੇ ਫੈਨਜ਼ ਵੀ ਭਾਵੁਕ ਹੋ ਗਏ। ਕਈ ਬਾਲੀਵੁੱਡ ਸੈਲੇਬਸ ਸਣੇ ਫੈਨਜ਼ ਨੇ ਉਸ ਦੀ ਭਤੀਜੀ ਦੀ ਬੇਵਕਤੀ ਮੌਤ 'ਤੇ ਸੋਗ ਪ੍ਰਗਟਾਇਆ ਹੈ। ਉਨ੍ਹਾਂ ਦੀਆ ਸਣੇ ਉਸ ਦੇ ਪਰਿਵਾਰਕ ਮੈਂਬਰਾਂ ਲਈ ਅਰਦਾਸ ਕੀਤੀ।
View this post on Instagram