‘Vaaste’ ਸੌਂਗ ਨੇ ਪਾਰ ਕੀਤਾ 100 ਕਰੋੜ ਤੋਂ ਵੱਧ ਵਿਊਜ਼ ਦਾ ਆਂਕੜਾ, ਧਵਨੀ ਭਾਨੂਸ਼ਾਲੀ ਹੋਈ ਭਾਵੁਕ, ਪ੍ਰਸ਼ੰਸਕਾਂ ਦਾ ਕੀਤਾ ਦਿਲੋਂ ਧੰਨਵਾਦ

ਗਾਇਕਾ ਧਵਨੀ ਭਾਨੂਸ਼ਾਲੀ (Dhvani Bhanushali) ਜਿਨ੍ਹਾਂ ਦੀ ਖੁਸ਼ੀ ਦਾ ਕੋਈ ਟਿਕਣਾ ਨਹੀਂ ਹੈ । ਜੀ ਹਾਂ ਉਨ੍ਹਾਂ ਦਾ ‘ਵਾਸਤੇ’ ਸੌਂਗ ਜਿਸ ਨੇ ਨਵਾਂ ਇਤਿਹਾਸ ਰਚ ਦਿੱਤਾ ਹੈ ।
ਹੋਰ ਪੜ੍ਹੋ : ‘Titliaan’ ਗੀਤ ਦੀ ਫਰਸਟ ਲੁੱਕ ਆਈ ਸਾਹਮਣੇ, ਦਰਸ਼ਕਾਂ ਨੂੰ ਆ ਰਹੀ ਹੈ ਖੂਬ ਪਸੰਦ
ਸਭ ਤੋਂ ਛੋਟੀ ਉਮਰ ਦੀ ਪੌਪ ਆਈਕਨ ਧਵਨੀ ਭਾਨੂਸ਼ਾਲੀ ਜਿਸ ਦਾ ਸੌਂਗ ਵਾਸਤੇ ਇੱਕ ਬਿਲੀਅਨ ਦੇ ਵਿਊਜ਼ ਦੇ ਆਂਕੜੇ ਨੂੰ ਪਾਰ ਕਰ ਲਿਆ ਹੈ ।
ਧਵਨੀ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਵੀਡੀਓ ਸੁਨੇਹੇ ਰਾਹੀਂ ਫੈਨਜ਼ ਦਾ ਧੰਨਵਾਦ ਕੀਤਾ ਹੈ । ਪ੍ਰਸ਼ੰਸਕਾਂ ਦਾ ਧੰਨਵਾਦ ਕਰਦੇ ਹੋਏ ਉਨ੍ਹਾਂ ਦੀ ਅੱਖਾਂ ਵੀ ਭਰ ਆਈਆਂ । ਇਸ ਪੋਸਟ ਉੱਤੇ ਫੈਨਜ਼ ਗਾਇਕਾ ਨੂੰ ਮੁਬਾਰਕਾਂ ਦੇ ਰਹੇ ਨੇ ।
ਇਹ ਗੀਤ ਸਾਲ 2019 ‘ਚ ਟੀ-ਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਹੋਇਆ ਸੀ । ਧਵਨੀ ਭਾਨੂਸ਼ਾਲੀ ਦੇ ਨਾਲ ਇਸ ਗੀਤ ‘ਚ ਨਿਖਿਲ ਡੀਸੂਜ਼ਾ ਦੀ ਆਵਾਜ਼ ਸੁਣਨ ਨੂੰ ਮਿਲੀ ਸੀ । ਗਾਣੇ ਨੂੰ ਮਿਊਜ਼ਿਕ Tanishk Bagchi ਨੇ ਦਿੱਤਾ ਸੀ । ਦਰਸ਼ਕਾਂ ਵੱਲੋਂ ਇਸ ਗੀਤ ਨੂੰ ਰੱਜ ਕੇ ਪਿਆਰ ਮਿਲਿਆ ਹੈ ।
View this post on Instagram
Vaaste has changed my life! Thankyou to one and all ❤️ #vaaste #onebillion
ਹਾਲ ਹੀ ‘ਚ ਧਵਨੀ ਭਾਨੂਸ਼ਾਲੀ ਗੁਰੂ ਰੰਧਾਵਾ ਦੇ ਨਾਲ BABY GIRL ਗੀਤ ‘ਚ ਨਜ਼ਰ ਆਏ ਨੇ । ਇਸ ਗੀਤ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ।