ਸੱਚੇ ਪਿਆਰ ਨੂੰ ਬਿਆਨ ਕਰਦਾ ‘ਅਮਾਨਤ’ ਫ਼ਿਲਮ ਦਾ ਦਿਲ ਨੂੰ ਛੂਹ ਜਾਣ ਵਾਲਾ ਟਰੇਲਰ ਹੋਇਆ ਰਿਲੀਜ਼, ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ, ਦੇਖੋ ਵੀਡੀਓ
ਪੰਜਾਬੀ ਫ਼ਿਲਮ ‘ਅਮਾਨਤ’ ਦਾ ਸ਼ਾਨਦਾਰ ਟਰੇਲਰ ਦਰਸ਼ਕਾਂ ਦੇ ਸਨਮੁਖ ਹੋ ਚੁੱਕਿਆ ਹੈ। ਜੀ ਹਾਂ ਰੋਆਇਲ ਸਿੰਘ ਵੱਲੋਂ ਡਾਇਰੈਕਟ ਕੀਤੀ ਇਸ ਫ਼ਿਲਮ ‘ਚ ਮੁੱਖ ਕਿਰਦਾਰ ‘ਚ ਧੀਰਜ ਕੁਮਾਰ ਤੇ ਨੇਹਾ ਪਵਾਰ ਨਜ਼ਰ ਆਉਣਗੇ।
ਹੋਰ ਵੇਖੋ:ਅਖਿਲ ਪਰਿਵਾਰ ਦੇ ਨਾਲ ਲੈ ਰਹੇ ਨੇ ਛੁੱਟੀਆਂ ਦਾ ਅਨੰਦ, ਸਾਂਝੀ ਕੀਤੀ ਭਤੀਜੇ ਨਾਲ ਤਸਵੀਰ
ਗੱਲ ਕਰੀਏ ਟਰੇਲਰ ਦੀ ਤਾਂ ਉਹ ਬਹੁਤ ਹੀ ਖ਼ੂਬਸੂਰਤ ਤਿਆਰ ਕੀਤਾ ਗਿਆ ਹੈ। ਟਰੇਲਰ ‘ਚ ਦਿਖਾਇਆ ਗਿਆ ਹੈ ਨੇਹਾ ਪਵਾਰ ਫਤਿਹ ਨਾਂਅ ਦੇ ਮੁੰਡੇ ਨੂੰ ਲੱਭ ਰਹੀ ਹੈ। ਜਿਸਦੇ ਚੱਲਦੇ ਗੁੰਡਿਆਂ ‘ਚ ਫੱਸ ਜਾਂਦੀ ਹੈ। ਪਰ ਧੀਰਜ ਕੁਮਾਰ ਉਸ ਨੂੰ ਬਚਾਉਂਦਾ ਹੈ ਤੇ ਉਸ ਨੂੰ ਫਤਿਹ ਨੂੰ ਲੱਭਣ ‘ਚ ਮਦਦ ਕਰਦਾ ਹੈ। ਪਰ ਸਮੇਂ ਦੇ ਨਾਲ ਦੋਵਾਂ ‘ਚ ਰੂਹਾਂ ਵਾਲੇ ਪਿਆਰ ਦੀ ਸਾਂਝ ਪੈ ਜਾਂਦੀ ਹੈ। ਪਰ ਕਹਾਣੀ ‘ਚ ਦਿਲਚਸਪ ਮੋੜ ਓਦੋ ਆ ਜਾਂਦਾ ਹੈ, ਜਦੋਂ ਰਾਹੁਲ ਜੁੰਗਰਾਲ ਦੀ ਐਂਟਰੀ ਹੁੰਦੀ ਹੈ। ਟਰੇਲਰ ‘ਚ ਸਸਪੈਂਸ ਨੂੰ ਬਰਕਰਾਰ ਰੱਖਿਆ ਹੈ। ਟਰੇਲਰ ਨੂੰ ਯੈਲੋ ਮਿਊਜ਼ਿਕ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ।ਟਰੇਲਰ ‘ਚ ਪੇਸ਼ ਕੀਤੀ ਗਈ ਵੱਖਰੀ ਲਵ ਸਟੋਰੀ ਵਾਲੀ ਕਹਾਣੀ ਦਰਸ਼ਕਾਂ ਦੇ ਦਿਲਾਂ ਨੂੰ ਛੂਹ ਰਹੀ ਹੈ, ਜਿਸ ਦੇ ਚੱਲਦੇ ਦਰਸ਼ਕਾਂ ਵੱਲੋਂ ਟਰਲੇਰ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ।
View this post on Instagram
ਫ਼ਿਲਮ ‘ਚ ਰਪਿੰਦਰ ਰੂਪੀ, ਹਨੀ ਮੱਟੂ, ਸੰਜੀਵ ਅੱਤਰੀ, ਮਹਾਬੀਰ ਭੁੱਲਰ, ਰੋਆਇਲ ਸਿੰਘ, ਪਵਨ ਸਿੰਘ ਵਰਗੇ ਕਈ ਨਾਮੀ ਪੰਜਾਬੀ ਕਲਾਕਾਰ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ। ਇਸ ਫ਼ਿਲਮ ਨੂੰ NK CINE ਦੀ ਪ੍ਰੋਡਕਸ਼ਨ ‘ਚ ਬਣਾਇਆ ਗਿਆ ਹੈ। ‘ਅਮਾਨਤ’ ਫ਼ਿਲਮ ਨੂੰ 13 ਦਸੰਬਰ ਪੀਟੀਸੀ ਮੋਸ਼ਨ ਪਿਕਚਰਜ਼ ਅਤੇ ਗਲੋਬ ਮੂਵੀਜ਼ ਵੱਲੋਂ ਪੂਰੀ ਦੁਨੀਆਂ ‘ਚ ਰਿਲੀਜ਼ ਕੀਤਾ ਜਾਵੇਗਾ।