ਧਰਮਿੰਦਰ ਨੇ ਮੱਝਾਂ ਨਾਲ ਵੀਡੀਓ ਸਾਂਝੀ ਕਰ ਕਿਹਾ 'ਡੰਗਰਾਂ ਨਾਲ ਡੰਗਰ ਹੋਣਾ ਪੈਂਦਾ', ਦੇਖੋ ਵੀਡੀਓ
ਧਰਮਿੰਦਰ ਜਿਹੜੇ ਅਕਸਰ ਸ਼ੋਸ਼ਲ ਮੀਡੀਆ 'ਤੇ ਫੈਨਸ ਨਾਲ ਜੁੜੇ ਰਹਿੰਦੇ ਹਨ। ਉਹ ਆਪਣਾ ਜ਼ਿਆਦਾਤਰ ਸਮਾਂ ਆਪਣੇ ਫਾਰਮ ਹਾਊਸ 'ਤੇ ਇੱਕ ਪੇਂਡੂ 'ਤੇ ਆਮ ਵਿਅਕਤੀ ਵਾਲਾ ਜੀਵਨ ਬਤੀਤ ਕਰ ਰਹੇ ਹਨ ਜਿੱਥੇ ਧਰਮਿੰਦਰ ਖੇਤੀ ਤੋਂ ਲੈ ਮੱਝਾਂ ਤੱਕ ਵੀ ਆਪਣੇ ਹੱਥਾਂ ਨਾਲ ਪਾਲ ਰਹੇ ਹਨ। ਜਿਹੜੀ ਵੀਡੀਓ ਉਹਨਾਂ ਹੁਣ ਸਾਂਝੀ ਕੀਤੀ ਹੈ ਉਸ 'ਚ ਉਹ ਕਹਿ ਰਹੇ ਹਨ ਕਿ ਉਹਨਾਂ ਦੀ ਮੱਝ ਨੇ ਪਹਿਲੀ ਵਾਰ ਬੱਚੇ ਨੂੰ ਜਨਮ ਦਿੱਤਾ ਹੈ ਹੁਣ ਨਾਂ ਮਾਂ ਨੂੰ ਦੁੱਧ ਪਿਲਾਉਣ ਦਾ ਪਤਾ ਹੈ 'ਤੇ ਨਾਂ ਬੱਚੇ ਨੂੰ ਦੁੱਧ ਪੀਣਾ ਆਉਂਦਾ ਹੈ।' ਇਸ ਦੇ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਪਸ਼ੂ ਪਾਲਣ ਲਈ ਡੰਗਰਾਂ ਵਿੱਚ ਡੰਗਰ ਹੋਣਾ ਪੈਂਦਾ ਹੈ।
ਧਰਮਿੰਦਰ ਜਿੱਡੇ ਮਰਜ਼ੀ ਵੱਡੇ ਸਟਾਰ ਕਿਉਂ ਨਾ ਹੋਣ ਪਰ ਹਨ ਤਾਂ ਉਹ ਇੱਕ ਪੰਜਾਬ ਦੇ ਕਿਸਾਨ ਦੇ ਪੁੱਤਰ ਹੀ। ਹਰ ਪੰਜਾਬੀ ਦੀ ਤਰ੍ਹਾਂ ਕੁਦਰਤ ਨਾਲ ਇਹ ਪਿਆਰ ਉਹਨਾਂ ਦੇ ਰਗ ਰਗ 'ਚ ਵੱਸਦਾ ਹੈ। ਉਹਨਾਂ ਦੇ ਇਸ ਵੀਡੀਓ ਨੂੰ ਵੀ ਫੈਨਸ ਕਾਫੀ ਪਸੰਦ ਕਰ ਰਹੇ ਹਨ ਅਤੇ ਤਰ੍ਹਾਂ ਤਰ੍ਹਾਂ ਦੇ ਕਮੈਂਟ ਕਰ ਰਹੇ ਹਨ।
ਹੋਰ ਵੇਖੋ : ਹੁਣ ਕਰਨ ਔਜਲਾ ਕਿਸ ਨਾਲ ਕਰਨ ਜਾ ਰਹੇ ਨੇ 'ਹਿਸਾਬ'
View this post on Instagram
ਤੁਹਨੂੰ ਦੱਸ ਦਈਏ ਬਾਲੀਵੁੱਡ ਦੇ ਹੀ ਮੈਨ ਵਜੋਂ ਜਾਣੇ ਜਾਂਦੇ ਧਰਮਿੰਦਰ ਦਿਓਲ ਬਹੁਤ ਜਲਦ ਬਾਲੀਵੁੱਡ ਫ਼ਿਲਮ 'ਚੇਅਰਸ ਸੇਲੇਬੀਰਿਟੀ ਲਾਈਫ' 'ਚ ਅਹਿਮ ਭੂਮਿਕਾ 'ਚ ਨਜ਼ਰ ਆਉਣਗੇ। ਇਸ ਫ਼ਿਲਮ 'ਚ ਉਹਨਾਂ ਦਾ ਸਾਥ ਪੁੱਤਰ ਬੌਬੀ ਦਿਓਲ ਵੀ ਦਿੰਦੇ ਨਜ਼ਰ ਆਉਣਗੇ।