ਧਰਮਿੰਦਰ (Dharmendra Deol) ਅਤੇ ਹੇਮਾ ਮਾਲਿਨੀ (Hema Malini) ਬਾਲੀਵੁੱਡ ਦੀ ਅਜਿਹੀ ਜੋੜੀ ਹੈ ਜਿਸ ਦੇ ਕਿੱਸੇ ਕਾਫੀ ਮਸ਼ਹੂਰ ਸਨ । ਬਾਲੀਵੁੱਡ ‘ਚ ਡਰੀਮ ਗਰਲ ਦੇ ਨਾਂਅ ਨਾਲ ਮਸ਼ਹੂਰ ਹੇਮਾ ਮਾਲਿਨੀ ਦੀ ਖੂਬਸੂਰਤੀ ਦੇ ਉਸ ਸਮੇਂ ਚਰਚੇ ਸਨ ਅਤੇ ਹੇਮਾ ਮਾਲਿਨੀ ਦੇ ਨਾਲ ਕੋਈ ਵੀ ਪਲ ਮਿਲਣ ‘ਤੇ ਧਰਮਿੰਦਰ ਕਦੇ ਵੀ ਮੌਕਾ ਨਹੀਂ ਸਨ ਖੁੰਝਣ ਨਹੀਂ ਸਨ ਦਿੰਦੇ । ਹੇਮਾ ਮਾਲਿਨੀ ਦੇ ਖੂਬਸੂਰਤੀ ਦੇ ਦੀਵਾਨੇ ਕਈ ਕਲਾਕਾਰ ਸਨ । ਜਿਨ੍ਹਾਂ ਵਿੱਚੋਂ ਜਤਿੰਦਰ ਅਤੇ ਸੰਜੀਵ ਕੁਮਾਰ ਦੇ ਨਾਮ ਵੀ ਸ਼ਾਮਿਲ ਸਨ ।ਸੰਜੀਵ ਕੁਮਾਰ ਨੇ ਤਾਂ ਹੇਮਾ ਮਾਲਿਨੀ ਨੂੰ ਵਿਆਹ ਲਈ ਦੋ ਵਾਰ ਪ੍ਰਪੋਜ਼ ਵੀ ਕੀਤਾ ਸੀ ।
image From instagram
ਹੋਰ ਪੜ੍ਹੋ : ਅਦਾਕਾਰ ਧਰਮਿੰਦਰ ਨੇ ਸਾਂਝਾ ਕੀਤਾ ਆਪਣੇ ਫਾਰਮ ਹਾਊਸ ਤੋਂ ਵੀਡੀਓ, ਕਿਹਾ ਕਿਸੇ ਦੇ ਕੋਲ ਸਮਾਂ ਹੀ ਨਹੀਂ ਜ਼ਿੰਦਗੀ ਦੇ ਲਈ
ਜਤਿੰਦਰ ਅਤੇ ਹੇਮਾ ਮਾਲਿਨੀ ਦਾ ਵਿਆਹ ਵੀ ਤੈਅ ਹੋ ਗਿਆ ਸੀ । ਪਰ ਇਹ ਗੱਲ ਜਦੋਂ ਜਤਿੰਦਰ ਦੀ ਪ੍ਰੇਮਿਕਾ ਸ਼ੋਭਾ ਨੂੰ ਪਤਾ ਲੱਗੀ ਤਾਂ ਉਸ ਨੇ ਸਾਰੀ ਗੱਲ ਧਰਮਿੰਦਰ ਨੂੰ ਦੱਸੀ ਜੋ ਕਿ ਹੇਮਾ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਸਨ ।ਧਰਮਿੰਦਰ ਸ਼ੋਭਾ ਨੂੰ ਲੈ ਕੇ ਹੇਮਾ ਮਾਲਿਨੀ ਦੇ ਘਰ ਪਹੁੰਚ ਗਏ । ਜਿੱਥੇ ਸ਼ੋਭਾ ਨੇ ਜਤਿੰਦਰ ਨੂੰ ਲੈ ਕੇ ਕਾਫੀ ਹੰਗਾਮਾ ਕੀਤਾ ਅਤੇ ਆਖਿਰਕਾਰ ਜਤਿੰਦਰ ਨਾਲ ਹੇਮਾ ਦਾ ਵਿਆਹ ਹੋਣ ਤੋਂ ਪਹਿਲਾਂ ਹੀ ਟੁੱਟ ਗਿਆ ਸੀ ।
image from instagra
ਜਿਸ ਤੋਂ ਬਾਅਦ ਧਰਮਿੰਦਰ ਨੇ ਹੇਮਾ ਮਾਲਿਨੀ ਦੇ ਨਾਲ ਵਿਆਹ ਕਰਵਾ ਲਿਆ । ਧਰਮਿੰਦਰ ਅਤੇ ਹੇਮਾ ਮਾਲਿਨੀ ਦੇ ਹੋਰ ਵੀ ਕਈ ਕਿੱਸੇ ਮਸ਼ਹੂਰ ਹਨ । ਦੋਵਾਂ ਨੇ ਵਿਆਹ ਕਰਵਾਉਣ ਦੇ ਲਈ ਕਈ ਪਾਪੜ ਵੇਲੇ ਸਨ । ਧਰਮਿੰਦਰ ਅਤੇ ਹੇਮਾ ਮਾਲਿਨੀ ਆਪਣੇ ਸਮੇਂ ਦੀਆਂ ਪ੍ਰਸਿੱਧ ਜੋੜੀਆਂ ਚੋਂ ਇੱਕ ਹਨ । ਦੋਵਾਂ ਦੀਆਂ ਵਿਆਹ ਤੋਂ ਬਾਅਦ ਦੋ ਧੀਆਂ ਹੋਈਆਂ ਈਸ਼ਾ ਦਿਓਲ ਅਤੇ ਅਹਾਨਾ ਦਿਓਲ । ਦੋਵਾਂ ਧੀਆਂ ਦੇ ਵਿਆਹ ਹੋ ਚੁੱਕੇ ਹਨ ਅਤੇ ਧਰਮਿੰਦਰ ਅੱਜ ਕੱਲ੍ਹ ਆਪਣਾ ਜ਼ਿਆਦਾ ਸਮਾਂ ਆਪਣੇ ਫਾਰਮ ਹਾਊਸ ‘ਤੇ ਹੀ ਬਿਤਾਉਂਦੇ ਨਜ਼ਰ ਆਉਂਦੇ ਹਨ ।
View this post on Instagram
A post shared by Dream Girl Hema Malini (@dreamgirlhemamalini)