ਫ਼ਿਲਮ ਦੇ ਡਾਇਰੈਕਟਰ ਨੇ ਹੇਮਾ ਮਾਲਿਨੀ ਨਾਲ ਕੀਤੀ ਸੀ ਇਹ ਹਰਕਤ, ਧਰਮਿੰਦਰ ਨੇ ਸ਼ੂਟਿੰਗ ਤੇ ਪਹੁੰਚ ਕੇ ਡਾਇਰੈਕਟਰ ਨੂੰ ਮਾਰੇ ਸਨ ਥੱਪੜ

ਬਾਲੀਵੁੱਡ ਦੇ ਹੀਮੈਨ ਕਹਾਉਣ ਵਾਲੇ ਧਰਮਿੰਦਰ ਆਪਣੀ ਅਦਾਕਾਰੀ ਦੇ ਨਾਲ ਨਾਲ ਆਪਣੇ ਗੁੱਸੇ ਲਈ ਵੀ ਮਸ਼ਹੂਰ ਸਨ । ਇੱਕ ਅਜਿਹਾ ਸਮਾਂ ਵੀ ਸੀ ਜਦੋਂ ਮੈਗਜ਼ੀਨ ਵਿੱਚ ਉਹਨਾਂ ਦੀਆਂ ਫ਼ਿਲਮਾਂ ਦੇ ਨਾਲ ਨਾਲ ਉਹਨਾਂ ਦੇ ਗੁੱਸੇ ਦੇ ਵੀ ਕਿੱਸੇ ਛਪਦੇ ਸਨ । ਧਰਮਿੰਦਰ ਦਾ ਗੁੱਸਾ ਉਦੋਂ ਸਭ ਨੇ ਦੇਖਿਆ ਸੀ ਜਦੋਂ ਧਰਮਿੰਦਰ ਨੇ ਡਾਇਰੈਕਟਰ ਸੁਭਾਸ਼ ਘਈ ਨੂੰ ਥੱਪੜ ਮਾਰ ਦਿੱਤਾ ਸੀ । ਧਰਮਿੰਦਰ ਨੇ ਫ਼ਿਲਮ ਕ੍ਰੋਧੀ ਦੇ ਸੈੱਟ ਤੇ ਸੁਭਾਸ਼ ਘਈ ਨੂੰ ਥੱਪੜ ਮਾਰਿਆ ਸੀ ।
https://www.instagram.com/p/BdrgPl6hU4C/
ਉਸ ਸਮੇਂ ਫ਼ਿਲਮ ਵਿੱਚ ਹੇਮਾ ਮਾਲਿਨੀ ਨੂੰ ਧਰਮਿੰਦਰ ਦੇ ਆਪਜਿਟ ਕਾਸਟ ਕੀਤਾ ਗਿਆ ਸੀ । ਫ਼ਿਲਮ ਦੀ ਸ਼ੂਟਿੰਗ ਦੌਰਾਨ ਸੁਭਾਸ਼ ਘਈ ਨੇ ਹੇਮਾ ਮਾਲਿਨੀ ਨੂੰ ਇੱਕ ਸੀਨ ਦੀ ਸ਼ੂਟਿੰਗ ਲਈ ਬਿਕਨੀ ਪਾਉਣ ਲਈ ਕਿਹਾ ਸੀ । ਹੇਮਾ ਨੇ ਅਜਿਹਾ ਕਰਨ ਤੋਂ ਨਾਂਹ ਕਰ ਦਿੱਤੀ ਸੀ ਪਰ ਸੁਭਾਸ਼ ਘਈ ਦੇ ਵਾਰ ਵਾਰ ਕਹਿਣ ਤੇ ਹੇਮਾ ਮਾਲਿਨੀ ਨੇ ਬਿਕਨੀ ਪਾ ਲਈ ਪਰ ਜਦੋਂ ਇਹ ਗੱਲ ਧਰਮਿੰਦਰ ਨੂੰ ਪਤਾ ਲੱਗੀ ਤਾਂ ਧਰਮਿੰਦਰ ਦਾ ਗੁੱਸਾ ਸੱਤਵੇਂ ਅਸਮਾਨ ਤੇ ਪਹੁੰਚ ਗਿਆ ।
https://www.instagram.com/p/B-CbUMwj3ze/
ਧਰਮਿੰਦਰ ਸ਼ੂਟਿੰਗ ਵਾਲੀ ਥਾਂ ਤੇ ਪਹੁੰਚੇ ਤੇ ਸੁਭਾਸ਼ ਘਈ ਨੂੰ ਲਗਾਤਾਰ ਥੱਪੜ ਮਾਰਦੇ ਰਹੇ । ਬਾਅਦ ਵਿੱਚ ਫ਼ਿਲਮ ਦੇ ਨਿਰਮਾਤਾ ਰਣਜੀਤ ਨੇ ਧਰਮਿੰਦਰ ਦੇ ਗੁੱਸੇ ਨੂੰ ਸ਼ਾਂਤ ਕੀਤਾ ।
https://www.instagram.com/p/BcbjZ1-h80f/