ਧਰਮਿੰਦਰ ਨੇ ਆਪਣੇ ਕੱਟੜ ਫੈਨ ਦਾ ਵੀਡੀਓ ਕੀਤਾ ਸਾਂਝਾ, ਫੈਨ ਨੇ ਧਰਮਿੰਦਰ ਨੂੰ ਦੱਸਿਆ ਫ਼ਿਲਮ ਇੰਡਸਟਰੀ ਦਾ ਭਗਵਾਨ, ਵੇਖੋ ਵੀਡੀਓ

ਧਰਮਿੰਦਰ (Dharmendra Deol) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਉਹਨਾਂ ਦਾ ਇੱਕ ਫੈਨ ਧਰਮਿੰਦਰ ਦੀ ਤਾਰੀਫ ਕਰਦਾ ਹੋਇਆ ਨਜ਼ਰ ਆ ਰਿਹਾ ਹੈ । ਇਸ ਵੀਡੀਓ ‘ਚ ਧਰਮਿੰਦਰ ਦਾ ਫੈਨ ਕਹਿ ਰਿਹਾ ਹੈ ਕਿ ਧਰਮਿੰਦਰ ਦਿਓਲ ਭਗਵਾਨ ਨੂੰ ਸਾਦਰ ਪ੍ਰਣਾਮ । ਫ਼ਿਲਮ ਇੰਡਸਟਰੀ ਦੇ ਭਗਵਾਨ ਧਰਮਿੰਦਰ ਦਿਓਲ ਜੀ ਹਨ ਅਤੇ ਹਮੇਸ਼ਾ ਰਹਿਣਗੇ ।
ਹੋਰ ਪੜ੍ਹੋ : ਅਦਾਕਾਰ ਧਰਮਿੰਦਰ ਨੇ ਸ਼ਬਾਨਾ ਆਜ਼ਮੀ ਦੇ ਨਾਲ ਸਾਂਝੀ ਕੀਤੀ ਰੋਮਾਂਟਿਕ ਤਸਵੀਰ, ਪ੍ਰਸ਼ੰਸਕਾਂ ਨੇ ਕੀਤੇ ਇਸ ਤਰ੍ਹਾਂ ਦੇ ਕਮੈਂਟਸ
ਇਸ ਵੀਡੀਓ ਨੂੰ ਧਰਮਿੰਦਰ ਦਿਓਲ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਧਰਮਿੰਦਰ ਨੇ ਲਿਖਿਆ ਕਿ ‘ਮੈਂ ਕਿੰਨਾ ਖੁਸ਼ਕਿਸਮਤ ਹਾਂ, ਮਨੀਸ਼ ਦੁਆ ਕਰਦਾ ਹਾਂ ਕਿ ਅਸੀਂ ਸਭ ਨੇਕ ਮਾਨਸ ਬਣ ਜਾਈਏ’।
image From instagram
ਹੋਰ ਪੜ੍ਹੋ : ਈਸ਼ਾ ਦਿਓਲ ਨੇ ਆਪਣੇ ਪਾਪਾ ਧਰਮਿੰਦਰ ਦੇ ਨਾਲ ਸਾਂਝੀ ਕੀਤੀ ਇਹ ਪਿਆਰੀ ਜਿਹੀ ਤਸਵੀਰ
ਧਰਮਿੰਦਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਬਾਲੀਵੁੱਡ ਨੂੰ ਦਿੱਤੀਆਂ ਹਨ । ਉਨ੍ਹਾਂ ਦੀਆਂ ਹਿੱਟ ਫ਼ਿਲਮਾਂ ਦੀ ਲਿਸਟ ਕਾਫੀ ਲੰਮੀ ਹੈ । ਉਹ ਹੁਣ ਵੀ ਫ਼ਿਲਮਾਂ ‘ਚ ਸਰਗਰਮ ਹਨ ਅਤੇ ਜਲਦ ਹੀ ਇੱਕ ਫ਼ਿਲਮ ‘ਚ ਵੀ ਨਜ਼ਰ ਆਉਣ ਵਾਲੇ ਹਨ ।
ਇਸ ਫ਼ਿਲਮ ‘ਚ ਉਨ੍ਹਾਂ ਦੇ ਨਾਲ ਸ਼ਬਾਨਾ ਆਜ਼ਮੀ ਵੀ ਦਿਖਾਈ ਦੇਵੇਗੀ ।ਧਰਮਿੰਦਰ ਦਾ ਪੂਰਾ ਪਰਿਵਾਰ ਅਦਾਕਾਰੀ ਦੇ ਖੇਤਰ ਨੂੰ ਸਮਰਪਿਤ ਹੈ ।ਉਨ੍ਹਾਂ ਦਾ ਵੱਡਾ ਬੇਟਾ ਸੰਨੀ ਦਿਓਲ ਅਤੇ ਬੌਬੀ ਦਿਓਲ ਵੀ ਫ਼ਿਲਮਾਂ ‘ਚ ਕਈ ਸਾਲਾਂ ਤੋਂ ਸਰਗਰਮ ਹਨ । ਬੌਬੀ ਦਿਓਲ ਆਪਣੀ ਵੈੱਬ ਸੀਰੀਜ਼ ਆਸ਼ਰਮ ਨੂੰ ਲੈ ਕੇ ਕਾਫੀ ਚਰਚਾ ‘ਚ ਰਹੇ ਹਨ । ਇਸ ਤੋਂ ਇਲਾਵਾ ਸੰਨੀ ਦਿਓਲ ਜਲਦ ਹੀ ਆਪਣੀ ਫ਼ਿਲਮ ‘ਗਦਰ-੨’ ਦੇ ਨਾਲ ਦਰਸ਼ਕਾਂ ‘ਚ ਹਾਜ਼ਰੀ ਲਵਾਉਣ ਜਾ ਰਹੇ ਹਨ ।
pic.twitter.com/Gq6dijAPRO How Lucky i am ? Manish , dua karta hoon hum sab nek Manish ban jaayein ? Bhichaare mein Bhagvan basta hai ?????.
— Dharmendra Deol (@aapkadharam) August 3, 2022