ਪੋਤੇ ਦੀ ਫ਼ਿਲਮ ਪ੍ਰਮੋਸ਼ਨ ਦੌਰਾਨ ਇੰਝ ਰੋਣ ਲੱਗੇ ਧਰਮਿੰਦਰ ਕਿ ਸਨੀ ਦਿਓਲ 'ਤੇ ਕਰਨ ਦਿਓਲ ਵੀ ਹੋਏ ਭਾਵੁਕ

ਧਰਮਿੰਦਰ ਆਪਣੇ ਪੋਤੇ ਕਰਨ ਦਿਓਲ ਦੀ ਫ਼ਿਲਮ ਪ੍ਰਮੋਸ਼ਨ 'ਚ ਪੂਰੀ ਤਰ੍ਹਾਂ ਰੁੱਝੇ ਹੋਏ ਹਨ। ਧਰਮਿੰਦਰ ਹੀ ਨਹੀਂ ਸਗੋਂ ਦਿਓਲ ਪਰਿਵਾਰ ਦੀ ਤੀਜੀ ਪੀੜੀ ਦੇ ਬਾਲੀਵੁੱਡ ਡੈਬਿਊ ਲਈ ਪੂਰਾ ਪਰਿਵਾਰ ਹੀ ਪੱਬਾਂ ਭਾਰ ਹੋਇਆ ਹੈ। ਪਲ ਪਲ ਦਿਲ ਕੇ ਪਾਸ ਫ਼ਿਲਮ 20 ਸਤੰਬਰ ਨੂੰ ਰਿਲੀਜ਼ ਹੋ ਰਹੀ ਹੈ ਜਿਸ ਦਾ ਪ੍ਰਮੋਸ਼ਨਲ ਟੂਰ ਚੱਲ ਰਿਹਾ ਹੈ। ਇਸ ਦੌਰਾਨ ਹੀ ਧਰਮਿੰਦਰ ਸਨੀ ਦਿਓਲ ਅਤੇ ਕਰਨ ਦਿਓਲ ਸੋਨੀ ਟੀਵੀ ਦੇ ਸ਼ੋਅ ਸੁਪਰਸਟਾਰ ਡਾਂਸਰ 'ਚ ਪਹੁੰਚੇ ਜਿੱਥੇ ਧਰਮਿੰਦਰ ਆਪਣੇ ਪਿੰਡ ਸਾਨ੍ਹੇ ਵਾਲ ਦੀਆਂ ਤਸਵੀਰਾਂ ਦੇਖ ਭਾਵੁਕ ਹੋ ਗਏ।
Dharmendra Deol
ਧਰਮਿੰਦਰ ਦਿਓਲ ਦੀਆਂ ਯਾਦਾਂ ਤਾਜ਼ੀਆਂ ਕਰਦੇ ਹੋਏ ਇਸ ਵੀਡੀਓ 'ਚ ਉਹਨਾਂ ਦੇ ਪਿੰਡ ਦੇ ਸਕੂਲ, ਪਿੰਡ ਦੇ ਲੋਕਾਂ ਤੇ ਉਸ ਪੁਲੀ ਨੂੰ ਦਿਖਾਇਆ ਗਿਆ ਜਿੱਥੇ ਬੈਠ ਕੇ ਧਰਮਿੰਦਰ ਮੁੰਬਈ ਆ ਕੇ ਸਟਾਰ ਬਣਨ ਦੇ ਸੁਫ਼ਨੇ ਦੇਖਿਆ ਕਰਦੇ ਸਨ।
Dharmendra Deol
ਉਹਨਾਂ ਦੇ ਪਿੰਡ ਦੇ ਲੋਕ ਇਸ ਵੀਡੀਓ 'ਚ ਦੱਸਦੇ ਨਜ਼ਰ ਆਏ ਕਿ ਧਰਮਿੰਦਰ ਨੂੰ ਜਦੋਂ ਵੀ ਉਹਨਾਂ ਦੇ ਪਿੰਡ ਦੇ ਲੋਕ ਮਿਲਦੇ ਹਨ ਤਾਂ ਉਹ ਹਰ ਤਰ੍ਹਾਂ ਦੀ ਮਦਦ ਕਰਦੇ ਹਨ। ਲੋਕਾਂ ਦਾ ਕਹਿਣਾ ਸੀ ਕਿ ਸਾਨੂੰ ਦੱਸਣ 'ਚ ਮਾਣ ਮਹਿਸੂਸ ਹੁੰਦਾ ਹੈ ਕਿ ਧਰਮਿੰਦਰ ਸਾਡੇ ਪਿੰਡ ਦੇ ਰਹਿਣ ਵਾਲੇ ਹਨ।
ਹੋਰ ਵੇਖੋ : 900 ਕਿੱਲੋਮੀਟਰ ਪੈਦਲ ਤੁਰਕੇ ਅਕਸ਼ੇ ਕੁਮਾਰ ਨੂੰ ਮਿਲਣ ਪਹੁੰਚਿਆ ਉਹਨਾਂ ਦਾ ਇਹ ਫੈਨ,ਦੇਖੋ ਵੀਡੀਓ
Dharmendra Deol
ਇਹ ਵੀਡੀਓ ਦੇਖਣ ਤੋਂ ਬਾਅਦ ਧਰਮਿੰਦਰ ਦਾ ਕਹਿਣਾ ਸੀ ਕਿ 'ਇਹ ਕੀ ਦਿਖਾ ਦਿੱਤਾ, ਹਾਂ ਇਹ ਉਹ ਹੀ ਸਕੂਲ ਹੈ ਉਹ ਹੀ ਪੁਲੀ ਹੈ ਜਿੱਥੇ ਬੈਠ ਮੈਂ ਖੁਆਬ ਦੇਖੇ ਸੀ। ਮੈਂ ਹੁਣ ਵੀ ਜਦੋਂ ਉਸ ਪੁਲੀ 'ਤੇ ਜਾਂਦਾ ਹੈ ਤਾਂ ਉਸ ਪੁਲੀ ਨੂੰ ਦੱਸਦਾ ਹਾਂ ਕਿ ਮੇਰੇ ਖੁਆਬ ਪੂਰੇ ਹੋ ਗਏ ਮੈਂ ਐਕਟਰ ਬਣ ਗਿਆ। ਸ਼ੋਅ 'ਚ ਉਹਨਾਂ ਦੇ ਨਾਲ ਮੌਜੂਦ ਪੁੱਤਰ ਸਨੀ ਦਿਓਲ ਅਤੇ ਕਰਨ ਦਿਓਲ ਲਈ ਵੀ ਇਹ ਭਾਵੁਕ ਪਲ ਸਨ।