ਰਿਸ਼ਤੇ ‘ਚ ਆਈ ਖਟਾਸ ਵਾਲੀਆਂ ਅਫਵਾਹਾਂ ਦਰਮਿਆਨ ਧਨਾਸ਼੍ਰੀ ਨੇ ਸਾਂਝਾ ਕੀਤਾ ਇਹ ਵੀਡੀਓ, ਪਤੀ ਯੁਜ਼ਵੇਂਦਰ ਨੂੰ ਕਿਹਾ- ‘ਮੈਂ ਚੱਲੀ ਪੇਕੇ...’
Lajwinder kaur
August 23rd 2022 06:25 PM --
Updated:
August 23rd 2022 05:56 PM
Dhanashree Verma shares funny video with hubby Yuzvendra Chahal: ਮਸ਼ੂਹਰ ਯੂਟਿਊਬ ਡਾਂਸਰ ਧਨਾਸ਼੍ਰੀ ਵਰਮਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਆਪਣੇ ਵੀਡੀਓਜ਼ ਨਾਲ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਨ ਦਾ ਮੌਕਾ ਨਹੀਂ ਖੁੰਝਾਉਂਦੀ। ਪਰ ਪਿਛਲੇ ਕੁਝ ਸਮੇਂ ਤੋਂ ਧਨਾਸ਼੍ਰੀ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਾਫੀ ਚਰਚਾ 'ਚ ਹੈ। ਖਬਰਾਂ ਆ ਰਹੀਆਂ ਸਨ ਕਿ ਉਨ੍ਹਾਂ ਦੇ ਆਪਣੇ ਪਤੀ ਯੁਜਵੇਂਦਰ ਚਾਹਲ ਵਿਚਾਲੇ ਕੁਝ ਠੀਕ ਨਹੀਂ ਹੈ ਅਤੇ ਜਲਦ ਹੀ ਦੋਵੇਂ ਵੱਖ ਹੋ ਸਕਦੇ ਹਨ। ਪਰ ਦੋਵਾਂ ਨੇ ਹੁਣ ਚੀਜ਼ਾਂ ਸਾਫ਼ ਕਰ ਦਿੱਤੀਆਂ ਹਨ। ਇਸ ਦੇ ਨਾਲ ਹੀ ਸੋਸ਼ਲ ਮੀਡੀਆ 'ਤੇ ਦੋਵਾਂ ਦਾ ਤਾਜ਼ਾ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ 'ਚ ਯੁਜਵੇਂਦਰ ਖੁਸ਼ੀ ਨਾਲ ਡਾਂਸ ਕਰਦੇ ਨਜ਼ਰ ਆ ਰਹੇ ਹਨ।