ਧਨਾਸ਼੍ਰੀ ਵਰਮਾ ਨੇ ਆਪਣੀ ਮੰਮੀ ਦੇ ਨਾਲ ਕੀਤਾ ਕੱਚਾ ਬਦਾਮ ਗੀਤ ‘ਤੇ ਡਾਂਸ, ਵੀਡੀਓ ਹੋ ਰਿਹਾ ਵਾਇਰਲ

ਧਨਾਸ਼੍ਰੀ ਵਰਮਾ (Dhanashree Verma) ਦੇ ਡਾਂਸ ਵੀਡੀਓ (Dance Video) ਸੋਸ਼ਲ ਮੀਡੀਆ ‘ਤੇ ਅਕਸਰ ਵਾਇਰਲ ਹੁੰਦੇ ਰਹਿੰਦੇ ਹਨ । ਧਨਾਸ਼੍ਰੀ ਵਰਮਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਧਨਾਸ਼੍ਰੀ ਆਪਣੀ ਮੰਮੀ ਦੇ ਨਾਲ ‘ਕੱਚਾ ਬਦਾਮ’ ਗੀਤ ‘ਤੇ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ । ਸੋਸ਼ਲ ਮੀਡੀਆ ‘ਤੇ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਇਸ ‘ਤੇ ਲਗਾਤਾਰ ਕਮੈਂਟਸ ਕਰ ਰਹੇ ਹਨ । ਦੋਵਾਂ ਮਾਵਾਂ ਧੀਆਂ ਦਾ ਇਹ ਡਾਂਸ ਸਭ ਨੂੰ ਖੂਬ ਪਸੰਦ ਆ ਰਿਹਾ ਹੈ । ਦੱਸ ਦਈਏ ਕਿ ਏਨੀਂ ਦਿਨੀਂ ਇਸ ਗੀਤ ‘ਤੇ ਖੂਬ ਵੀਡੀਓ ਬਣਾਏ ਜਾ ਰਹੇ ਹਨ । ਇਸ ਤੋਂ ਪਹਿਲਾਂ ਪੁਸ਼ਪਾ ਫ਼ਿਲਮ ਦਾ ਡਾਈਲੌਗ ਵੀ ਸੋਸ਼ਲ ਮੀਡੀਆ ‘ਤੇ ਛਾਏ ਹੋਏ ਨੇ ।
ਹਰ ਕੋਈ ਇਨ੍ਹਾਂ ਡਾਈਲੌਗਸ ‘ਤੇ ਵੀ ਵੀਡੀਓ ਬਣਾ ਰਿਹਾ ਹੈ । ਦੱਸ ਦਈਏ ਕਿ ਧਨਾਸ਼੍ਰੀ ਵਰਮਾ ਯੁਜ਼ਵੇਂਦਰ ਚਾਹਲ ਦੀ ਪਤਨੀ ਹੈ । ਦੋਵਾਂ ਨੇ 2020 ‘ਚ ਵਿਆਹ ਕਰਵਾਇਆ ਸੀ । ਇਸ ਵਿਆਹ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਖੂਬ ਛਾਈਆਂ ਸਨ । ਇਸ ਤੋਂ ਪਹਿਲਾਂ ਦੋਵਾਂ ਨੇ ਆਪਣੇ ਰੋਕੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਸਨ ।
image From instagram
ਧਨਾਸ਼੍ਰੀ ਪੇਸ਼ੇ ਤੋਂ ਇੱਕ ਡਾਕਟਰ ਹੈ, ਪਰ ਉਸ ਨੂੰ ਡਾਂਸ ਕਰਨ ਦਾ ਬਹੁਤ ਜ਼ਿਆਦਾ ਸ਼ੌਕ ਹੈ ਅਤੇ ਇਸ ਦੇ ਵੀਡੀਓਜ਼ ਵੀ ਅਕਸਰ ਉਹ ਆਪਣੇ ਇੰਸਟਾਗ੍ਰਾਮ ‘ਤੇ ਸ਼ੇਅਰ ਕਰਦੀ ਰਹਿੰਦੀ ਹੈ । ਧਨਾਸ਼੍ਰੀ ਵਰਮਾ ਦੇ ਇਸ ਵੀਡੀਓ ਤੋਂ ਪਹਿਲਾਂ ਯੁਜ਼ਵੇਂਦਰ ਚਾਹਲ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਸੀ । ਜੋ ਕਿ ਪੁਸ਼ਪਾ ਫ਼ਿਲਮ ਦੇ ਡਾਈਲੌਗ ‘ਤੇ ਬਣਾਇਆ ਗਿਆ ਸੀ । ਧਨਾਸ਼੍ਰੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਇਕ ਡਾਕਟਰ ਹੋਣ ਦੇ ਨਾਲ ਨਾਲ ਵਧੀਆ ਡਾਂਸਰ ਵੀ ਹੈ ਅਤੇ ਇਸੇ ਡਾਂਸ ਦੀ ਬਦੌਲਤ ਉਹ ਕਈ ਗੀਤਾਂ ‘ਚ ਡਾਂਸ ਵੀ ਕਰ ਚੁੱਕੀ ਹੈ । ਪਿੱਛੇ ਜਿਹੇ ਜੱਸੀ ਗਿੱਲ ਦੇ ਗੀਤ ‘ਚ ਉਹ ਬਤੌਰ ਮਾਡਲ ਨਜ਼ਰ ਆਈ ਸੀ ।
View this post on Instagram