ਬਾਕਮਾਲ ‘ਐਕਸ਼ਨ-ਡਾਇਲਾਗਸ’ ਦੇ ਨਾਲ ਭਰਿਆ ‘ਜ਼ਖਮੀ’ ਫ਼ਿਲਮ ਦਾ ਟਰੇਲਰ ਹੋਇਆ ਰਿਲੀਜ਼, ਪਰਿਵਾਰ ਲਈ ਢਾਲ ਬਣ ਕੇ ਖੜ੍ਹੇ ਨਜ਼ਰ ਆ ਰਹੇ ਨੇ ਦੇਵ ਖਰੌੜ

ਬਿਨੂੰ ਢਿੱਲੋਂ ਦੀ ਪ੍ਰੋਡਕਸ਼ਨ ਹੇਠ ਤਿਆਰ ਹੋਈ ਪੰਜਾਬੀ ਫ਼ਿਲਮ ‘ਜ਼ਖਮੀ’ ਦਾ ਧਮਾਕੇਦਾਰ ਟਰੇਲਰ ਰਿਲੀਜ਼ ਹੋ ਚੁੱਕਿਆ ਹੈ। ਜੇ ਗੱਲ ਕਰੀਏ ਟਰੇਲਰ ਦੀ ਤਾਂ ਉਹ ਬਹੁਤ ਹੀ ਸ਼ਨਾਦਰ ਬਣਾਇਆ ਗਿਆ ਹੈ। ਟਰੇਲਰ ‘ਚ ਦੇਵ ਖਰੌੜ ਦੇ ਬਾਕਮਾਲ ਡਾਇਲਾਗਸ ਦੇ ਨਾਲ ਸ਼ਾਨਦਾਰ ਐਕਸ਼ਨ ਸੀਨ ਦੇਖਣ ਨੂੰ ਮਿਲ ਰਿਹਾ ਹੈ।
ਫ਼ਿਲਮ ਦੀ ਕਹਾਣੀ ਦੇਵ ਖਰੌੜ ਤੇ ਉਸ ਦੇ ਪਰਿਵਾਰ ਦੇ ਆਲੇ-ਦੁਆਲੇ ਘੁੰਮਦੀ ਹੋਈ ਨਜ਼ਰ ਆਵੇਗੀ। ਟਰੇਲਰ ‘ਚ ਪੇਸ਼ ਕੀਤਾ ਗਿਆ ਹੈ ਕਿ ਦੇਵ ਖਰੌੜ ਜੋ ਕਿ ਗੁੰਡਿਆਂ ਤੋਂ ਆਪਣੇ ਪਰਿਵਾਰ ਨੂੰ ਬਚਾਉਣ ਲਈ ਢਾਲ ਬਣ ਕੇ ਖੜ੍ਹਾ ਹੋ ਜਾਂਦਾ ਹੈ। ਫ਼ਿਲਮ ‘ਚ ਦੇਖਣ ਨੂੰ ਮਿਲੇਗਾ ਕਿ ਕਿਵੇਂ ਇਕ ਸ਼ਰੀਫ ਇਨਸਾਨ ਆਪਣੇ ਪਰਿਵਾਰ ਨੂੰ ਬਚਾਉਣ ਲਈ ਕਿਸ ਹੱਦ ਤੱਕ ਵੀ ਪਹੁੰਚ ਸਕਦਾ ਹੈ। ਟਰੇਲਰ ਨੂੰ ਸਪੀਡ ਰਿਕਾਰਡਜ਼ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਟਰੇਲਰ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਜੇ ਗੱਲ ਕਰੀਏ ਸਟਾਰ ਕਾਸਟ ਦੀ ਤਾਂ ਫ਼ਿਲਮ ‘ਚ ਦੇਵ ਖਰੌੜ ਦੇ ਨਾਲ ਅਦਾਕਾਰਾ ਆਂਚਲ ਸਿੰਘ ਨਜ਼ਰ ਆਉਣਗੇ। ਇਨ੍ਹਾਂ ਤੋਂ ਇਲਾਵਾ ਬੇਬੀ ਤੇਜੂ ਪੋਪਲੀ, ਲੱਖਾ ਲਹਿਰੀ, ਸੁਵਿੰਦਰ ਵਿੱਕੀ, ਗੁਰਿੰਦਰ ਡਿੰਪੀ, ਸੰਜੂ ਸੋਲੰਕੀ ਤੇ ਕਈ ਹੋਰ ਪੰਜਾਬੀ ਕਲਾਕਾਰ ਨਜ਼ਰ ਆਉਣਗੇ। ਬਿੰਨੂ ਢਿੱਲੋਂ ਪ੍ਰੋਡਕਸ਼ਨ ,ਓਮਜੀ ਸਟਾਰ ਸਟੂਡੀਓ ਦੀ ਪੇਸ਼ਕਸ਼ ਇਸ ਫ਼ਿਲਮ ਨੂੰ ਇੰਦਰਪਾਲ ਸਿੰਘ ਵੱਲੋਂ ਨਿਰਦੇਸ਼ਿਤ ਕੀਤਾ ਗਿਆ ਹੈ। ਫ਼ਿਲਮ ਦੀ ਕਹਾਣੀ ਤੇ ਸਕਰੀਨਪਲੇਅ ਇੰਦਰਪਾਲ ਸਿੰਘ ਨੇ ਹੀ ਲਿਖੀ ਹੈ। ਐਕਸ਼ਨ ਦੇ ਨਾਲ ਭਰੀ ਇਹ ਫ਼ਿਲਮ 7 ਫਰਵਰੀ ਨੂੰ ਰਿਲੀਜ਼ ਹੋ ਜਾਵੇਗੀ।