ਦੇਵ ਖਰੌੜ ਨੇ ‘ਬਾਈ ਜੀ ਕੁੱਟਣਗੇ’ ਦਾ ਨਵਾਂ ਪੋਸਟਰ ਸ਼ੇਅਰ ਕਰਕੇ ਦੱਸੀ ਰਿਲੀਜ਼ ਡੇਟ

ਪੰਜਾਬੀ ਫ਼ਿਲਮੀ ਇੰਡਸਟਰੀ ਦੇ ਐਕਸ਼ਨ ਹੀਰੋ ਯਾਨੀ ਕਿ ਦੇਵ ਖਰੌੜ Dev Kharoud ਇਸ ਵਾਰ ਐਕਸ਼ਨ ਦੇ ਨਾਲ ਲਗਾਉਣਗੇ ਕਾਮੇਡੀ ਦਾ ਤੜਕਾ। ਜੀ ਹਾਂ ਉਹ ਨਵੀਂ ਫ਼ਿਲਮ ਲੈ ਕੇ ਆ ਰਹੇ ਨੇ ਬਾਈ ਜੀ ਕੁੱਟਣਗੇ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਫ਼ਿਲਮ ਦਾ ਨਵਾਂ ਪੋਸਟਰ ਸ਼ੇਅਰ ਕੀਤਾ ਹੈ।
Image Source: Instagram
ਹੋਰ ਪੜ੍ਹੋ : ਰਾਨੂ ਮੰਡਲ ਦਾ ਨਵਾਂ ਵੀਡੀਓ ਛਾਇਆ ਸੋਸ਼ਲ ਮੀਡੀਆ, ‘Manike Mage Hithe’ ਗੀਤ ਗਾਉਂਦੀ ਆਈ ਨਜ਼ਰ, ਦੇਖੋ ਵਾਇਰਲ ਵੀਡੀਓ
ਪੋਸਟਰ ਸ਼ੇਅਰ ਕਰਦੇ ਹੋਏ ਉਨ੍ਹਾੰ ਨੇ ਲਿਖਿਆ ਹੈ- ਕਰ ਲਓ ਜੀ ਤਰੀਕ ਨੋਟ...ਬਾਈ ਜੀ ਕੁੱਟਣਗੇ 27 ਮਈ 2022????’ ਨਾਲ ਹੀ ਉਨ੍ਹਾਂ ਇਸ ਫ਼ਿਲਮ ਦੀ ਬਾਕੀ ਦੀ ਸਟਾਰ ਕਾਸਟ ਨੂੰ ਵੀ ਟੈਗ ਕੀਤਾ ਹੈ। ਪ੍ਰਸ਼ੰਸਕ ਵੀ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ। ਪੋਸਟ ਉੱਤੇ ਵੱਡੀ ਗਿਣਤੀ 'ਚ ਲਾਈਕਸ ਤੇ ਕਮੈਂਟ ਆ ਚੁੱਕੇ ਨੇ।
Image Source: Instagram
ਇਸ ਫ਼ਿਲਮ ਨੂੰ ਸਮੀਪ ਕੰਗ ਵੱਲੋਂ ਡਾਇਰੈਕਟ ਕੀਤਾ ਗਿਆ ਹੈ ਤੇ ਉਪਸਨਾ ਸਿੰਘ ਨੇ ਇਸ ਫਿਲਮ ਨੂੰ ਪ੍ਰੋਡਿਊਸ ਕੀਤਾ ਹੈ। ਇਸ ਫ਼ਿਲਮ ‘ਚ ਦੇਵ ਖਰੌੜ ਤੋਂ ਇਲਾਵਾ ਉਪਸਨਾ ਸਿੰਘ ਦਾ ਪੁੱਤਰ ਨਾਨਕ ਮੁੱਖ ਭੂਮਿਕਾ ‘ਚ ਨਜ਼ਰ ਆਵੇਗਾ। ਗੁਰਪ੍ਰੀਤ ਘੁੱਗੀ, ਉਪਸਨਾ ਸਿੰਘ ਤੇ ਕਈ ਹੋਰ ਕਲਾਕਾਰ ਵੀ ਇਸ ਫ਼ਿਲਮ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ। ਇਹ ਫ਼ਿਲਮ ਅਗਲੇ ਸਾਲ 27 ਮਈ ਨੂੰ ਰਿਲੀਜ਼ ਹੋਵੇਗੀ।
View this post on Instagram