'ਬਲੈਕੀਆ' ਦਾ ਟਾਈਟਲ ਟਰੈਕ 10 ਅਪ੍ਰੈਲ ਨੂੰ ਹੋਵੇਗਾ ਰਿਲੀਜ਼, ਟੀਜ਼ਰ ਆਇਆ ਸਾਹਮਣੇ, ਦੇਖੋ ਵੀਡੀਓ

'ਬਲੈਕੀਆ' ਦਾ ਟਾਈਟਲ ਟਰੈਕ 10 ਅਪ੍ਰੈਲ ਨੂੰ ਹੋਵੇਗਾ ਰਿਲੀਜ਼, ਟੀਜ਼ਰ ਆਇਆ ਸਾਹਮਣੇ, ਦੇਖੋ ਵੀਡੀਓ : ਦੇਵ ਖਰੌੜ ਅਤੇ ਅਹਾਨਾ ਢਿੱਲੋਂ ਦੀ ਆਉਣ ਵਾਲੀ ਫ਼ਿਲਮ ਬਲੈਕੀਆ ਜਿਸ ਦੇ ਟਰੇਲਰ ਨੂੰ ਦਰਸ਼ਕਾਂ ਨੇ ਬਹੁਤ ਪਿਆਰ ਦਿੱਤਾ ਹੈ। ਫ਼ਿਲਮ ਲਈ ਤਾਂ ਦੇਵ ਖਰੌੜ ਦੇ ਪ੍ਰਸ਼ੰਸ਼ਕ ਉਤਸੁਕ ਹਨ, ਪਰ ਉਸ ਤੋਂ ਪਹਿਲਾਂ ਫ਼ਿਲਮ ਦੇ ਟਾਈਟਲ ਟਰੈਕ ਦੀ ਛੋਟੀ ਜਿਹੀ ਝਲਕ ਵੀ ਸਾਹਮਣੇ ਆ ਚੁੱਕੀ ਹੈ। ਬਲੈਕੀਆ ਫ਼ਿਲਮ ਦੇ ਇਸ ਟਾਈਟਲ ਟਰੈਕ ਨੂੰ ਆਵਾਜ਼ ਦਿੱਤੀ ਹੈ ਗਾਇਕ ਹਿੰਮਤ ਸੰਧੂ ਨੇ ਅਤੇ ਬੋਲ ਲਿਖੇ ਹਨ ਨਾਮਵਰ ਗੀਤਕਾਰ ਗਿੱਲ ਰੌਂਤਾ ਨੇ। ਦੇਸੀ ਕਰਿਊ ਵੱਲੋਂ ਗਾਣੇ ਦਾ ਮਿਊਜ਼ਿਕ ਤਿਆਰ ਕੀਤਾ ਗਿਆ ਹੈ।
View this post on Instagram
ਦੱਸ ਦਈਏ ਇਸ ਗਾਣੇ ਦਾ ਵਰਲਡ ਟੀਵੀ ਪ੍ਰੀਮੀਅਰ 10 ਅਪ੍ਰੈਲ ਨੂੰ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕਦੇ 'ਤੇ ਐਕਸਕਲਿਉਸਿਵ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਇਹ ਗੀਤ ਯੈਲੋ ਮਿਊਜ਼ਿਕ ਦੇ ਲੇਬਲ ਨਾਲ ਯੂ ਟਿਊਬ 'ਤੇ ਰਿਲੀਜ਼ ਕੀਤਾ ਜਾਵੇਗਾ। ਸੁਖਮਿੰਦਰ ਧਨਜਾਲ ਦੇ ਨਿਰਦੇਸ਼ਨ ‘ਚ ਬਣੀ ਇਹ ਫਿਲਮ ਬਲੈਕੀਆ ਪੀਰੀਅਡ ਡਰਾਮਾ ਫ਼ਿਲਮ ਹੈ ਜਿਸ ‘ਚ 1970 ‘ਚ ਚੱਲ ਰਹੇ ਉਸ ਦੌਰ ਨੂੰ ਦਰਸਾਇਆ ਗਿਆ ਹੈ ਜਦੋਂ ਪੰਜਾਬ ਅਤੇ ਪਾਕਿਸਤਾਨ ਦੇ ਖੁੱਲੇ ਬਾਰਡਰ ‘ਤੇ ਕਾਲ਼ੇ ਕਾਰੋਬਾਰੀਆਂ ਦਾ ਗੁੰਡਾ ਰਾਜ ਚੱਲ ਰਿਹਾ ਸੀ ਅਤੇ ਸੋਨੇ ਤੋਂ ਲੈ ਕੇ ਹੋਰ ਕਈ ਚੀਜ਼ਾਂ ਨੂੰ ਗੈਰ ਕਾਨੂੰਨੀ ਢੰਗ ਰਾਹੀਂ ਬਲੈਕ ਕਰਕੇ ਇੱਧਰ ਉੱਧਰ ਘੱਲਿਆ ਜਾਂਦਾ ਸੀ।
ਹੋਰ ਵੇਖੋ : ਹੈਪੀ ਰਾਏਕੋਟੀ ਲੈ ਕੇ ਆ ਰਹੇ ਨੇ 'ਬਾਈ ਹੁੱਡ' ਗੀਤ, ਜਲਦ ਹੋਵੇਗਾ ਰਿਲੀਜ਼
View this post on Instagram
My favourite poster...BLACKIA releasing worldwide 3 may 2019????
ਦੇਵ ਖਰੌੜ ਅਤੇ ਅਹਾਨਾ ਢਿੱਲੋਂ ਤੋਂ ਇਲਾਵਾ ਜੰਗ ਬਹਾਦੁਰ ਸਿੰਘ ਅਰਸ਼ ਹੁੰਦਲ ਅਤੇ ਅਸ਼ੀਸ਼ ਦੁੱਗਲ ਵੀ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆ ਰਹੇ ਹਨ। ਇਹ ਫਿਲਮ 3 ਮਈ ਨੂੰ ਵੱਡੇ ਪਰਦੇ ‘ਤੇ ਦੇਖਣ ਨੂੰ ਮਿਲੇਗੀ। ਦੇਵ ਖਰੌੜ ਦੀ ਫਿਲਮ ਬਲੈਕੀਆ ਨੂੰ ਪੀਟੀਸੀ ਮੋਸ਼ਨ ਪਿਕਚਰਜ਼ ਅਤੇ ਗਲੋਬ ਮੂਵੀਜ਼ ਵੱਲੋਂ ਪੂਰੀ ਦੁਨੀਆਂ ‘ਚ ਰਿਲੀਜ਼ ਕੀਤਾ ਜਾ ਰਿਹਾ ਹੈ।