ਐਕਸ਼ਨ ਤੇ ਦਮਦਾਰ ਡਾਇਲਾਗਜ਼ ਨਾਲ ਭਰਿਆ ਦੇਵ ਖਰੌੜ ਤੇ ਜਪਜੀ ਖਹਿਰਾ ਦੀ ਫ਼ਿਲਮ ‘ਡਾਕੂਆਂ ਦਾ ਮੁੰਡਾ-2’ ਦਾ ਟ੍ਰੇਲਰ ਹੋਇਆ ਰਿਲੀਜ਼

By  Lajwinder kaur May 2nd 2022 01:49 PM

Dakuaan Da Munda 2, Trailer : ਸਾਲ 2018 ‘ਚ ਆਈ ਸੁਪਰ ਹਿੱਟ ਫ਼ਿਲਮ ‘ਡਾਕੂਆਂ ਦਾ ਮੁੰਡਾ’, ਜਿਸ ਦੇ ਸਿਕਵਲ ਦੀ ਦਰਸ਼ਕ ਬਹੁਤ ਹੀ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਹਨ। ਜੀ ਹਾਂ ਦੇਵ ਖਰੌੜ ਤੇ ਜਪਜੀ ਖਹਿਰਾ ਦੀ ਮੋਸਟ ਅਵੇਟਡ ਫ਼ਿਲਮ ‘ਡਾਕੂਆਂ ਦਾ ਮੁੰਡਾ 2’ ਦਾ ਸ਼ਾਨਦਾਰ ਟ੍ਰੇਲਰ ਦਰਸ਼ਕਾਂ ਦੇ ਰੂਬਰੂ ਹੋ ਗਿਆ ਹੈ।

ਹੋਰ ਪੜ੍ਹੋ : ਗੈਰੀ ਸੰਧੂ ਦੇ ਪੁੱਤਰ ਦੇ ਕਿਊਟ ਅੰਦਾਜ਼ ਨੇ ਜਿੱਤਿਆ ਦਰਸ਼ਕਾਂ ਦਾ ਦਿਲ, ਚਾਚੇ G Khan ਨਾਲ ਮਸਤੀ ਕਰਦਾ ਆਇਆ ਨਜ਼ਰ

DDM2

ਜੀ ਹਾਂ ਜਪਜੀ ਖਹਿਰਾ ਤੇ ਦੇਵ ਖਰੌੜ ਸਟਾਰਰ ਫ਼ਿਲਮ ਡਾਕੂਆਂ ਦਾ ਮੁੰਡਾ-2 ਦਾ ਟ੍ਰੇਲਰ ਯੂਟਿਊਬ ਉੱਤੇ ਪੂਰੀ ਧੱਕ ਪਾ ਰਿਹਾ ਹੈ। ਟ੍ਰੇਲਰ 'ਚ ਦੇਵ ਖਰੌੜ ਦਾ ਐਕਸ਼ਨ ਅਤੇ ਦਮਦਾਰ ਡਾਇਲਾਗਜ਼ ਸੁਣਨ ਨੂੰ ਮਿਲ ਰਹੇ ਹਨ। ਟ੍ਰੇਲਰ 'ਚ ਦਿਖਾਇਆ ਗਿਆ ਹੈ ਕਿ ਮੰਗਾ ਯਾਨੀ ਕਿ ਦੇਵ ਖਰੌੜ ਕਾਲਜ ਪੜ੍ਹਣ ਜਾਂਦਾ ਹੈ। ਜਿੱਥੇ ਉਹ ਬਾਅਦ ‘ਚ ਨਸ਼ੇ ਦੀ ਦਲਦਲ ‘ਚ ਫਸ ਜਾਂਦਾ ਹੈ। ਜਿਸ ਕਰਕੇ ਉਸਦੇ ਕਈ ਦੁਸ਼ਮਣ ਵੀ ਬਣ ਜਾਂਦੇ ਹਨ। ਹੁਣ ਦੇਖਣਾ ਇਹ ਹੋਵੇਗਾ, ਕੀ ਮੰਗਾ ਨਸ਼ੇ ਦੀ ਦਲਦਲ ‘ਚੋਂ ਨਿਕਲ ਪਾਵੇਗਾ। ਟ੍ਰੇਲਰ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

dakuaan da munda 2 trailer

ਦੱਸ ਦਈਏ ਦੇਵ ਖਰੌੜ ਅਤੇ ਜਪਜੀ ਖਹਿਰਾ ਦੀ ਫ਼ਿਲਮ “ਡਾਕੂਆਂ ਦਾ ਮੁੰਡਾ 2” ਇਸ ਮਹੀਨੇ ਦੀ 27 ਮਈ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। ਮਨਦੀਪ ਬੈਨੀਪਾਲ  ਦੀ ਰੇਖ-ਦੇਖ ਹੇਠ ਇਸ ਫ਼ਿਲਮ ਨੂੰ ਤਿਆਰ ਕੀਤਾ ਗਿਆ ਹੈ।ਇਹ ਫ਼ਿਲਮ ਕਿਤਾਬ ਸ਼ਰਾਰਤੀ ਤੱਤ (ਮੰਗਾ ਸਿੰਘ ਅੰਟਾਲ) ਦੀ ਸਵੈ ਜੀਵਨੀ ਤੇ’ ਅਧਾਰਿਤ ਹੈ।

dev kharoud and japji khaira

ਦੇਵ ਖਰੌੜ ਤੇ ਜਪਜੀ ਖਹਿਰਾ ਤੋਂ ਇਲਾਵਾ ਨਿਸ਼ਾਨ ਭੁੱਲਰ, ਰਾਜ ਸਿੰਘ ਝਿੰਜਰ, ਲੱਕੀ ਧਾਲੀਵਾਲ, ਪ੍ਰੀਤ ਬਾਠ ਤੇ ਕਈ ਹੋਰ ਪੰਜਾਬੀ ਕਲਾਕਾਰ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ । ਦੇਵ ਖਰੌੜ ਇਸ ਤੋਂ ਪਹਿਲਾਂ ਵੀ ਕਈ ਫ਼ਿਲਮਾਂ ਜਿਵੇਂ ਗਾਂਧੀ, ਗਾਂਧੀ-2, ਬਲੈਕੀਆ, ਡੀ.ਐੱਸ.ਪੀ. ਦੇਵ, ਜ਼ਖ਼ਮੀ ਵਰਗੀਆਂ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ।

ਹੋਰ ਪੜ੍ਹੋ : ‘MAA’ ਫ਼ਿਲਮ ਦਾ ਨਵਾਂ ਗੀਤ ‘BHABHI’ ਮਰਹੂਮ ਗਾਇਕ ਸਰਦੂਲ ਸਿਕੰਦਰ ਤੇ ਅਮਰ ਨੂਰੀ ਦੀ ਆਵਾਜ਼ ‘ਚ ਹੋਵੇਗਾ ਰਿਲੀਜ਼

Related Post