ਕਾਨਸ 2022 'ਤੇ ਦੀਪਿਕਾ ਪਾਦੁਕੋਣ ਦੀ ਰੈਟਰੋ ਲੁੱਕ ਅਤੇ ਅਦਿਤੀ ਰਾਓ ਹੈਦਰੀ ਦਾ ਸ਼ਾਹੀ ਲੁੱਕ ਨੇ ਜਿੱਤਿਆ ਦਰਸ਼ਕਾਂ ਦਾ ਦਿਲ, ਦੇਖੋ ਤਸਵੀਰਾਂ

By  Lajwinder kaur May 23rd 2022 02:53 PM -- Updated: May 23rd 2022 03:56 PM

75th Cannes Film Festival 2022 :  ਕਾਨਸ 2022 ਵਿੱਚ ਦੀਪਿਕਾ ਪਾਦੁਕੋਣ ਦਾ ਲੁੱਕ ਖੂਬ ਸੁਰਖੀਆਂ ਚ ਰਿਹਾ ਹੈ। ਦੀਪਿਕਾ 75ਵੇਂ ਕਾਨਸ ਫਿਲਮ ਫੈਸਟੀਵਲ ਵਿੱਚ ਬਤੌਰ ਜਿਊਰੀ ਮੈਂਬਰ ਵਜੋਂ ਪਹੁੰਚੀ ਹੈ।  ਉਹ ਇੰਸਟਾਗ੍ਰਾਮ 'ਤੇ ਆਪਣੀਆਂ ਨਵੀਆਂ ਫੋਟੋਆਂ ਸਾਂਝੀਆਂ ਕੀਤੀਆਂ ਹਨ। ਇਹਨਾਂ ਤਸਵੀਰਾਂ ਵਿੱਚ ਉਹਨਾਂ ਨੇ ਆਪਣਾ ਲੇਟੈਸਟ ਲੁਕ ਸ਼ੇਅਰ ਕੀਤਾ ਹੈ ।

ਹੋਰ ਪੜ੍ਹੋ : Cannes Film Festival 'ਚ 'ਗੁੱਥੀ' ਦਾ ਸਵੈਗ! ਅਦਾਕਾਰਾ ਹਿਨਾ ਖ਼ਾਨ ਨੇ ਕਮੈਂਟ ਕਰਕੇ ਦਿੱਤੀ ਆਪਣੀ ਪ੍ਰਤੀਕਿਰਿਆ

ਇਨ੍ਹਾਂ ਤਸਵੀਰਾਂ 'ਚ ਦੀਪਿਕਾ ਪਾਦੁਕੋਣ ਨੂੰ ਲੂਈ ਵਿਟਨ ਹਰੇ ਰੰਗ ਦੇ ਪੋਲਕਾ-ਡਾਟ ਜੰਪਸੂਟ 'ਚ ਦੇਖਿਆ ਜਾ ਸਕਦਾ ਹੈ। ਦੀਪਿਕਾ ਆਪਣੇ ਰੈਟਰੋ ਲੁੱਕ ਦਾ ਅਹਿਸਾਸ ਦੇ ਰਹੀ ਹੈ ।

deepika padukone inside image of cannes

ਦੀਪਿਕਾ ਪਾਦੁਕੋਣ ਹਰੇ ਰੰਗ ਦੇ ਜੰਪਸੂਟ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ। ਦੀਪਿਕਾ ਨੇ ਇਸ ਸੂਟ ਨਾਲ ਕਮਰ 'ਤੇ ਮੈਚਿੰਗ ਬੈਲਟ ਬੰਨ੍ਹੀ ਹੈ। ਉਸ ਨੇ ਚਿੱਟੇ ਰੰਗ ਜੁੱਤਿਆਂ ਦੇ ਨਾਲ ਆਪਣੀ ਦਿੱਖ ਨੂੰ ਪੂਰਾ ਕੀਤਾ ਹੈ। ਦੀਪਿਕਾ ਪਾਦੁਕੋਣ ਨੇ ਬੈਠ ਕੇ ਫੋਟੋਸ਼ੂਟ ਕਰਵਾਇਆ ਹੈ। ਇਸ 'ਚ ਉਹ ਵੱਖ-ਵੱਖ ਪੋਜ਼ ਦੇ ਰਹੀ ਹੈ। ਇਸ ਤਸਵੀਰ 'ਚ ਉਹ ਮੁਸਕਰਾਉਂਦੇ ਹੋਏ ਨਜ਼ਰ ਆ ਰਹੀ ਹੈ।

Aditi-rao-hydari-saree

ਉੱਧਰ ਅਦਿਤੀ ਰਾਓ ਹੈਦਰੀ ਨੇ ਸਾੜ੍ਹੀ ਤੋਂ ਲੈ ਕੇ ਸ਼ਾਹੀ ਲੁੱਕ ਚ ਕਹਿਰ ਢਾਉਂਦੀ ਹੋਈ ਨਜ਼ਰ ਆਈ। ਅਦਿਤੀ ਰਾਓ ਹੈਦਰੀ ਕਾਨਸ 2022 ਵਿੱਚ ਸਬਿਆਸਾਚੀ ਦੁਆਰਾ ਇੱਕ ਕਾਲੇ ਰੰਗ ਦੇ ਸ਼ਾਹੀ ਪਹਿਰਾਵੇ ਵਿੱਚ ਸ਼ਾਨਦਾਰ ਨਜ਼ਰ ਆਈ। ਅਦਿਤੀ ਨੇ ਮੱਥੇ ਤੇ ਹਲਕੀ ਜਿਹੀ ਬਿੰਦੀ ਲਗਾਈ ਹੋਈ ਸੀ ਤੇ ਨਾਲ ਹੀ ਗਲੇ ਚ ਚੌਕਰ ਸੈੱਟ ਤੇ ਕੰਨਾਂ ਲੰਬੇ ਏਰਿੰਗ ਦੇ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ।

Aditi-rao

ਦੱਸ ਦਈਏ ਅਦਿਤੀ ਰਾਓ ਹੈਦਰੀ ਦੀ ਇਹ ਡਰੈੱਸ ਵੀ ਸਬਿਆਸਾਚੀ ਵੱਲੋਂ ਡਿਜ਼ਾਇਨ ਕੀਤੀ ਗਈ ਸੀ। ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੀ ਸ਼ਾਹੀ ਲੁੱਕ ਵਾਲੀ ਤਸਵੀਰਾਂ ਸ਼ੇਅਰ ਕੀਤੀਆਂ ਹਨ। ਪ੍ਰਸ਼ੰਸਕ ਵੀ ਅਦਿਤੀ ਦੀ ਤਾਰੀਫ ਕਰ ਰਹੇ ਹਨ।

ਹੋਰ ਪੜ੍ਹੋ : ਸਮੀਪ ਕੰਗ ਪਰਿਵਾਰ ਦੇ ਨਾਲ ਵਿਦੇਸ਼ ‘ਚ ਲੈ ਰਹੇ ਨੇ ਛੁੱਟੀਆਂ ਦਾ ਅਨੰਦ, ਦਰਸ਼ਕਾਂ ਦੇ ਨਾਲ ਸਾਂਝੀਆਂ ਕੀਤੀਆਂ ਖ਼ੂਬਸੂਰਤ ਤਸਵੀਰਾਂ

Related Post