ਸ਼ੂਟਿੰਗ ਦੌਰਾਨ ਦੀਪਿਕਾ ਪਾਦੁਕੋਣ ਦੀ ਸਿਹਤ ਵਿਗੜਨ ਤੋਂ ਬਾਅਦ ਹਸਪਤਾਲ ‘ਚ ਕਰਵਾਉਣਾ ਪਿਆ ਭਰਤੀ? ਪ੍ਰਸ਼ੰਸਕਾਂ ਦੀ ਵਧੀ ਚਿੰਤਾ

Deepika Padukone Health Update: ਬਾਲੀਵੁੱਡ ਦੀ ਟਾਪ ਅਭਿਨੇਤਰੀ ਦੀਪਿਕਾ ਪਾਦੁਕੋਣ ਨਾਲ ਜੁੜੀ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ, ਜਿਸ ਮੁਤਾਬਕ ਸ਼ੂਟਿੰਗ ਦੌਰਾਨ ਦੀਪਿਕਾ ਦੀ ਸਿਹਤ ਖਰਾਬ ਹੋ ਗਈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਉਹ ਇਸ ਸਮੇਂ ਹੈਦਰਾਬਾਦ ਵਿੱਚ ਅਭਿਨੇਤਾ ਪ੍ਰਭਾਸ ਨਾਲ ਫਿਲਮ Project K ਦੀ ਸ਼ੂਟਿੰਗ ਕਰ ਰਹੀ ਹੈ।
Image Source: Instagram
ਰਿਪੋਰਟਾਂ ਮੁਤਾਬਿਕ ਫਿਲਮ ਦੀ ਸ਼ੂਟਿੰਗ ਲਈ ਹੈਦਰਾਬਾਦ ਪਹੁੰਚੀ ਦੀਪਿਕਾ ਪਾਦੁਕੋਣ ਦੇ ਦਿਲ ਦੀ ਧੜਕਣ ਤੇਜ਼ ਹੋ ਗਈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਜਾਣਾ ਪਿਆ। ਇਸ ਸਮੱਸਿਆ ਦੇ ਇਲਾਜ ਲਈ ਦੀਪਿਕਾ ਹੈਦਰਾਬਾਦ ਦੇ ਕਾਮਿਨੇਨੀ ਹਸਪਤਾਲ ਪਹੁੰਚੀ ਸੀ। ਹਾਲਾਂਕਿ ਸੂਤਰਾਂ ਮੁਤਾਬਕ ਇਲਾਜ ਤੋਂ ਬਾਅਦ ਉਹ ਆਪਣੇ ਹੋਟਲ ਪਹੁੰਚ ਗਈ, ਜਿੱਥੇ ਉਸ ਨੂੰ ਨਿਗਰਾਨੀ 'ਚ ਰੱਖਿਆ ਗਿਆ। ਮੀਡੀਆ ਰਿਪੋਰਟਸ ਮੁਤਾਬਿਕ ਦੀਪਿਕਾ ਪਾਦੁਕੋਣ ਦੀ ਅਚਾਨਕ ਦਿਲ ਦੀ ਧੜਕਨ ਵੱਧ ਗਈ ਸੀ, ਸਮੇਂ ਰਹਿੰਦੇ ਹੀ ਉਹਨਾਂ ਨੂੰ ਹਸਪਤਾਲ ਲੈ ਜਾਇਆ ਗਿਆ।
ਜਿੱਥੇ ਅਜਿਹੀਆਂ ਰਿਪੋਰਟਾਂ ਇਹ ਦਾਅਵਾ ਕਰ ਰਹੀਆਂ ਹਨ ਕਿ ਦੀਪਿਕਾ ਨੂੰ ਹਸਪਤਾਲ 'ਚ ਭਾਰਤੀ ਕਰਵਾਉਣਾ ਪਿਆ, ਉੱਥੇ ਅਜਿਹੀ ਵੀ ਰਿਪੋਰਟ ਹੈ ਕਿ ਇਹ ਖ਼ਬਰ ਝੂਠੀ ਹੈ।
ਦੱਸ ਦਈਏ ਦੀਪਿਕਾ ਪਾਦੁਕੋਣ ਹਾਲ ਹੀ 'ਚ ਕਾਨਸ ਫੈਸਟੀਵਲ ਨੂੰ ਲੈ ਕੇ ਸੁਰਖੀਆਂ 'ਚ ਰਹੀ ਸੀ। ਇਸ ਫੈਸਟੀਵਲ ਵਿੱਚ ਜਿਊਰੀ ਮੈਂਬਰ ਵਜੋਂ ਸ਼ਿਰਕਤ ਕਰਨਾ ਉਨ੍ਹਾਂ ਲਈ ਮਾਣ ਵਾਲੀ ਗੱਲ ਸੀ। ਉਨ੍ਹਾਂ ਦੀ ਡਰੈਸਿੰਗ ਸੈਂਸ ਨੂੰ ਲੈ ਕੇ ਪੂਰੀ ਦੁਨੀਆ 'ਚ ਕਾਫੀ ਚਰਚਾ ਹੋਈ ਸੀ।
ਫਰਾਂਸ ਵਿੱਚ ਆਯੋਜਿਤ ਕਾਨਸ ਫਿਲਮ ਫੈਸਟੀਵਲ 2022 ਭਾਰਤ ਲਈ ਬਹੁਤ ਖਾਸ ਸੀ। ਉਥੇ ਦੇਸ਼ ਨੂੰ ‘ਕੰਟਰੀ ਆਫ ਆਨਰ’ ਦਾ ਦਰਜਾ ਮਿਲਿਆ। ਦੀਪਿਕਾ ਨੇ ਜਿਊਰੀ ਮੈਂਬਰ ਵਜੋਂ ਸ਼ਾਮਲ ਹੋਣ ਨੂੰ ਆਪਣੀ ਨਹੀਂ, ਸਗੋਂ ਦੇਸ਼ ਦੀ ਜਿੱਤ ਮੰਨਿਆ। ਦੀਪਿਕਾ ਪਾਦੁਕੋਣ ਬਾਲੀਵੁੱਡ ਦੀ ਟੌਪ ਦੀ ਅਦਾਕਾਰਾਂ ‘ਚੋਂ ਇੱਕ ਹੈ