ਦੀਪਿਕਾ ਪਾਦੁਕੋਣ ਨੇ ਸਾਂਝੀ ਕੀਤੀ ਸੋਨਮ ਬਾਜਵਾ ਦੇ ਨਾਲ ਤਸਵੀਰ ਤੇ ਨਾਲ ਹੀ ਆਖੀ ਇਹ ਗੱਲ
ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਦੀਪਿਕਾ ਪਾਦੁਕੋਣ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਬਹੁਤ ਹੀ ਖ਼ਾਸ ਤਸਵੀਰ ਸ਼ੇਅਰ ਕੀਤੀ ਹੈ। ਜੀ ਹਾਂ ਇਸ ਤਸਵੀਰ ‘ਚ ਦੀਪਿਕਾ ਪਾਦੁਕੋਣ ਪੰਜਾਬੀ ਇੰਡਸਟਰੀ ਦੀ ਖ਼ੂਬਸੂਰਤ ਅਦਾਕਾਰਾ ਸੋਨਮ ਬਾਜਵਾ ਦੇ ਨਾਲ ਨਜ਼ਰ ਆ ਰਹੇ ਹਨ । ਫੋਟੋ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ, ‘ਸੋਨਮ ਬਾਜਵਾ ਦੇ ਨਾਲ ਮੇਰੀ ਗੱਲਬਾਤ ਇਨਕ੍ਰੇਡਿਬਲੀ, ਸਮਝਦਾਰੀ, ਪ੍ਰੇਰਣਾਦਾਇਕ ਅਤੇ ਹਾਸੇ ਨਾਲ ਭਰੀ ਹੋਈ ਸੀ! ਸੋਨਮ ਧੰਨਵਾਦ ਇੰਨਾ ਪਿਆਰ ਤੇ ਜੋਸ਼ ਲਈ..’
View this post on Instagram
ਹੋਰ ਵੇਖੋ:ਪਰਮੀਸ਼ ਵਰਮਾ ਨੇ ਸੋਨਮ ਬਾਜਵਾ ਲਈ ਕੀਤੀ ਅਜਿਹੀ ਅਨਾਊਂਸਮੈਂਟ ਕਿ ਸਭ ਹੋ ਗਏ ਹੈਰਾਨ, ਦੇਖੋ ਵੀਡੀਓ
ਦੀਪਿਕਾ ਪਾਦੁਕੋਣ ਤੇ ਸੋਨਮ ਬਾਜਵਾ ਇਸ ਤਸਵੀਰ ‘ਚ ਬਹੁਤ ਖ਼ੂਬਸੂਰਤ ਨਜ਼ਰ ਆ ਰਹੇ ਹਨ। ਸ਼ੋਸ਼ਲ ਮੀਡੀਆ ਉੱਤੇ ਇਸ ਤਸਵੀਰ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਤਸਵੀਰ ਨੂੰ 9 ਲੱਖ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ। ਸੋਨਮ ਬਾਜਵਾ ਨੇ ਵੀ ਆਪਣੇ ਇੰਸਟਾਗ੍ਰਾਮ ਉੱਤੇ ਤਸਵੀਰ ਸ਼ੇਅਰ ਕਰਦੇ ਹੋਏ ਦੀਪਿਕਾ ਦੀ ਤਾਰੀਫ ਕੀਤੀ ਹੈ ਤੇ ਨਾਲ ਹੀ ਫ਼ਿਲਮ ਛਪਾਕ ਲਈ ਆਪਣੀ ਸ਼ੁਭਕਾਮਨਾਵਾਂ ਦਿੱਤੀਆਂ ਹਨ।
ਦੱਸ ਦਈਏ ਦੀਪਿਕਾ ਪਾਦੁਕੋਣ ਤੇ ਸੋਨਮ ਬਾਜਵਾ ਦੀ ਹੋਈ ਖ਼ਾਸ ਗੱਲਬਾਤ ਦਾ ਲੁਤਫ਼ ਤੁਸੀਂ ਪੀਟੀਸੀ ਪੰਜਾਬੀ ਦੇ ਪ੍ਰੋਗਰਾਮ ਪੀਟੀਸੀ ਸ਼ੋਅਕੇਸ ਸਪੈਸ਼ਲ ‘ਚ ਲੈ ਸਕਦੇ ਹੋ। ਇਸ ਸ਼ੋਅ ਦਾ ਟੈਲੀਕਾਸਟ ਨਵੇਂ ਸਾਲ ‘ਚ 2 ਜਨਵਰੀ 2020 ਨੂੰ ਰਾਤੀਂ 8.30ਵਜੇ ‘ਤੇ ਕੀਤਾ ਜਾਵੇਗਾ। ਇਸ ਸ਼ੋਅ ‘ਚ ਦੀਪਿਕਾ ਪਾਦੁਕੋਣ ਆਪਣੀ ਫ਼ਿਲਮ ਛਪਾਕ ਦੇ ਨਾਲ ਜੁੜੀ ਖ਼ਾਸ ਤੇ ਦਿਲਚਸਪ ਗੱਲਾਂ ਆਪਣੇ ਫੈਨਜ਼ ਦੇ ਨਾਲ ਸਾਂਝਾ ਕਰਦੇ ਹੋਏ ਨਜ਼ਰ ਆਉਣਗੇ।