Deepika Padukone reacts on Ranveer photoshoot: ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਅਕਸਰ ਆਪਣੇ ਅਤਰੰਗ ਅੰਦਾਜ਼ ਦੇ ਕਾਰਨ ਸੁਰਖੀਆਂ ਦੇ ਵਿੱਚ ਰਹਿੰਦੇ ਹਨ। ਹੁਣ ਇੱਕ ਵਾਰ ਫਿਰ ਤੋਂ ਬੋਲਡ ਫੋਟੋਸ਼ੂਟ ਕਰਵਾਉਣ ਤੋਂ ਬਾਅਦ ਰਣਵੀਰ ਸਿੰਘ ਸੁਰਖੀਆਂ ਵਿੱਚ ਆ ਗਏ ਹਨ। ਜਿਥੇ ਇੱਕ ਪਾਸੇ ਰਣਵੀਰ ਸਿੰਘ ਨੂੰ ਲੋਕ ਟ੍ਰੋਲ ਕਰ ਰਹੇ ਹਨ, ਉਥੇ ਹੀ ਦੂਜੇ ਪਾਸੇ ਹੁਣ ਰਣਵੀਰ ਦੀ ਪਤਨੀ ਅਦਾਕਾਰਾ ਦੀਪਿਕਾ ਪਾਦੂਕੋਣ ਪਤੀ ਦਾ ਸਾਥ ਦਿੰਦੀ ਹੋਈ ਨਜ਼ਰ ਆ ਰਹੀ ਹੈ।
Image Source: Twitter
ਇੱਕ ਮੈਗਜ਼ੀਨ ਦੇ ਲਈ ਬੋਲਡ ਫੋਟੋਸ਼ੂਟ ਕਰਵਾਉਣ ਮਗਰੋਂ ਰਣਵੀਰ ਸਿੰਘ ਟ੍ਰੋਲਰਸ ਦੇ ਨਿਸ਼ਾਨੇ 'ਤੇ ਆ ਗਏ ਹਨ। ਇਸ ਉੱਤੇ ਬੀਤੇ ਦਿਨ ਰਾਖੀ ਸਾਵੰਤ ਨੇ ਪ੍ਰਤੀਕਿਰਿਆ ਦਿੱਤੀ ਸੀ ਤੇ ਹੁਣ ਖਬਰਾਂ ਹਨ ਕਿ ਰਣਵੀਰ ਦੀ ਪਤਨੀ ਦੀਪਿਕਾ ਪਾਦੂਕੋਣ ਨੇ ਵੀ ਉਨ੍ਹਾਂ ਦੇ ਇਸ ਫੋਟੋਸ਼ੂਟ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।
ਰਣਵੀਰ ਨੇ ਨਿਊਯਾਰਕ ਦੀ ਇਕ ਮੈਗਜ਼ੀਨ ਲਈ ਬੋਲਡ ਫੋਟੋਸ਼ੂਟ ਕਰਵਾਇਆ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈਆਂ। ਇਸ ਤੋਂ ਬਾਅਦ ਜ਼ਬਰਦਸਤ ਹੰਗਾਮਾ ਹੋਇਆ। ਹਾਲਾਂਕਿ ਇਹ ਤਸਵੀਰਾਂ ਰਣਵੀਰ ਨੇ ਖੁਦ ਸੋਸ਼ਲ ਮੀਡੀਆ 'ਤੇ ਸ਼ੇਅਰ ਨਹੀਂ ਕੀਤੀਆਂ ਹਨ ਪਰ ਮੈਗਜ਼ੀਨ ਵੱਲੋਂ ਕੀਤੇ ਗਏ ਟਵੀਟ ਤੋਂ ਬਾਅਦ ਰਣਵੀਰ ਸਿੰਘ ਦਾ ਇਹ ਫੋਟੋਸ਼ੂਟ ਵਾਇਰਲ ਹੋ ਗਿਆ ਹੈ।
ਤਸਵੀਰਾਂ ਨੂੰ ਦੇਖ ਕੇ ਲੋਕ ਵੱਖ-ਵੱਖ ਤਰ੍ਹਾਂ ਦੇ ਰਿਐਕਸ਼ਨ ਦੇ ਰਹੇ ਹਨ ਪਰ ਹੁਣ 'ਬਾਬਾ' ਦੀਆਂ ਇਨ੍ਹਾਂ ਤਸਵੀਰਾਂ 'ਤੇ ਉਨ੍ਹਾਂ ਦੀ ਪਤਨੀ ਦੀਪਿਕਾ ਪਾਦੂਕੋਣ ਦਾ ਰਿਐਕਸ਼ਨ ਵੀ ਸਾਹਮਣੇ ਆਇਆ ਹੈ।
Image Source: Twitter
ਮੀਡੀਆ ਰਿਪੋਰਟਸ ਨੇ ਇਹ ਦਾਅਵਾ ਕੀਤਾ ਹੈ ਕਿ ਦੀਪਿਕਾ ਨੂੰ ਰਣਵੀਰ ਦੇ ਇਸ ਫੋਟੋਸ਼ੂਟ ਬਾਰੇ ਪਹਿਲਾਂ ਤੋਂ ਹੀ ਪਤਾ ਸੀ। ਇਸ ਤਸਵੀਰਾਂ ਵਾਇਰਲ ਹੋਣ ਤੋਂ ਪਹਿਲਾਂ ਹੀ ਦੀਪਿਕਾ ਸਾਰੀਆਂ ਤਸਵੀਰਾਂ ਵੇਖ ਚੁੱਕੀ ਸੀ। ਦੀਪਿਕਾ ਨੇ ਇਨ੍ਹਾਂ ਤਸਵੀਰਾਂ ਉੱਤੇ ਬੇਹੱਦ ਪੌਜ਼ੀਟਿਵ ਰਿਐਕਸ਼ਨ ਦਿੱਤਾ ਹੈ।
ਰਣਵੀਰ ਸਿੰਘ ਦਾ ਬੋਲਡ ਫੋਟੋਸ਼ੂਟ ਦੇਖ ਕੇ ਦੀਪਿਕਾ ਪਾਦੂਕੋਣ ਦੇ ਹੋਸ਼ ਉੱਡ ਗਏ। ਲੋਕ ਭਲੇ ਹੀ ਰਣਵੀਰ ਨੂੰ ਟ੍ਰੋਲ ਕਰਕੇ ਗੱਲਾਂ ਕਰ ਰਹੇ ਹੋਣ ਪਰ ਦੀਪਿਕਾ ਨੂੰ ਉਸ ਦੀਆਂ ਇਹ ਤਸਵੀਰਾਂ ਕਾਫੀ ਪ੍ਰਭਾਵਸ਼ਾਲੀ ਅਤੇ ਪਰਫੈਕਟ ਲੱਗੀਆਂ।
ਮੀਡੀਆ ਰਿਪੋਰਟਸ ਵਿੱਚ ਇਹ ਵੀ ਦੱਸਿਆ ਗਿਆ ਸੀ ਕਿ 'ਇਹ ਸ਼ੂਟ ਬਹੁਤ ਪਹਿਲਾਂ ਤੋਂ ਯੋਜਨਾਬੱਧ ਕੀਤਾ ਗਿਆ ਸੀ। ਰਣਵੀਰ ਸਿੰਘ ਇਸ ਸ਼ੂਟ ਦੇ ਵਿਜ਼ਨ ਨੂੰ ਲੈ ਕੇ ਕਾਫੀ ਸਪੱਸ਼ਟ ਸਨ ਅਤੇ ਦੀਪਿਕਾ ਵੀ ਇਸ ਸ਼ੂਟ ਬਾਰੇ ਪਹਿਲੇ ਦਿਨ ਤੋਂ ਹੀ ਸਭ ਕੁਝ ਜਾਣਦੀ ਸੀ। ਉਹ ਸ਼ੁਰੂ ਤੋਂ ਹੀ ਪੂਰੇ ਸ਼ੂਟ ਦੇ ਦੌਰਾਨ ਲੂਪ ਵਿੱਚ ਸੀ।
Image Source: Twitter
ਹੋਰ ਪੜ੍ਹੋ: 'ਭਾਭੀ ਜੀ ਘਰ ਪੇ ਹੈਂ' ਫੇਮ ਟੀਵੀ ਅਦਾਕਾਰ ਦੀਪਾਂਸ਼ ਭਾਨ ਦਾ ਹੋਇਆ ਦੇਹਾਂਤ, ਟੀਵੀ ਜਗਤ 'ਚ ਛਾਈ ਸੋਗ ਲਹਿਰ
ਰਿਪੋਰਟਸ ਨੇ ਇਹ ਵੀ ਪੁਸ਼ਟੀ ਕੀਤੀ ਕਿ ਦੀਪਿਕਾ ਨੇ ਹਮੇਸ਼ਾ ਰਣਵੀਰ ਦਾ ਸਮਰਥਨ ਕੀਤਾ ਹੈ ਅਤੇ ਉਹ ਉਸ ਦੀ ਸਭ ਤੋਂ ਵੱਡੀ ਚੈਂਪੀਅਨ ਰਹੀ ਹੈ। ਇਸ ਲਈ ਜਦੋਂ ਇਹ ਬਿਲਕੁਲ ਵੱਖਰਾ ਕਰਨ ਦੀ ਗੱਲ ਆਈ, ਤਾਂ ਰਣਵੀਰ ਪਿੱਛੇ ਨਹੀਂ ਹੱਟੇ। ਦੀਪਿਕਾ ਨੇ ਹਮੇਸ਼ਾ ਰਣਵੀਰ ਸਿੰਘ ਦਾ ਸਮਰਥਨ ਕੀਤਾ ਹੈ ਤੇ ਇਸ ਲਈ ਉਹ ਇਨ੍ਹਾਂ ਤਸਵੀਰਾਂ ਨੂੰ ਲੈ ਕੇ ਬੇਹੱਦ ਪੌਜ਼ਟਿਵ ਹੈ।