ਦੀਪਿਕਾ ਅਤੇ ਰਣਵੀਰ ਦੇ ਵਿਆਹ ਦੀਆਂ ਰਸਮਾਂ ਹੋਈਆਂ ਸ਼ੁਰੂ ,ਨੰਦੀ ਪੂਜਾ ਨਾਲ ਹੋਈ ਸ਼ੁਰੂਆਤ 

By  Shaminder November 2nd 2018 10:23 AM
ਦੀਪਿਕਾ ਅਤੇ ਰਣਵੀਰ ਦੇ ਵਿਆਹ ਦੀਆਂ ਰਸਮਾਂ ਹੋਈਆਂ ਸ਼ੁਰੂ ,ਨੰਦੀ ਪੂਜਾ ਨਾਲ ਹੋਈ ਸ਼ੁਰੂਆਤ 

ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਅਤੇ ਦੀਪਿਕਾ ਪਾਦੂਕੋਣ ਚੌਦਾਂ –ਪੰਦਰਾਂ ਨਵੰਬਰ ਨੂੰ ਵਿਆਹ ਕਰਵਾਉਣ ਜਾ ਰਹੇ ਨੇ । ਦੋਨਾਂ ਦਾ ਵਿਆਹ ਇਟਲੀ ਦੇ ਲੇਕ ਕੋਮੋ 'ਚ ਹੋਣ ਦੀ ਚਰਚਾ ਚੱਲ ਰਹੀ ਹੈ ਹਾਲਾਂਕਿ ਦੀਪਿਕਾ ਅਤੇ ਰਣਵੀਰ ਨੇ ਵਿਆਹ ਦੀ ਵੈਨਿਊ ਅਤੇ ਡਿਟੇਲ ਸਾਂਝੀ ਨਹੀਂ ਕੀਤੀ ।ਵਿਆਹ ਦੀਆਂ ਰਸਮਾਂ ਸ਼ੁਰੂ ਹੋ ਚੁੱਕੀਆਂ ਨੇ ਅਤੇ ਇਸ ਦੀ ਸ਼ੁਰੂਆਤ ਨੰਦੀ ਪੂਜਾ ਨਾਲ ਕੀਤੀ ਗਈ ।

ਹੋਰ ਵੇਖੋ : ਇਸ ਖੂਬਸੂਰਤ ਜਗ੍ਹਾ ‘ਤੇ ਰਚਾਉਣਗੇ ਰਣਬੀਰ ਅਤੇ ਦੀਪਿਕਾ ਵਿਆਹ !

https://www.instagram.com/p/Bpqxqh8Hpbg/

ਨੰਦੀ ਪੂਜਾ ਦੀ ਰਸਮ ਦੀਪਿਕਾ ਦੇ ਬੰਗਲੁਰੂ ਸਥਿਤ ਘਰ 'ਤੇ ਹੋਈ ਜਿੱਥੇ ਪਰਿਵਾਰ ਦੇ ਲੋਕਾਂ ਤੋਂ ਇਲਾਵਾ ਅਤੇ ਉਸ ਦੇ ਕਰੀਬੀ ਦੋਸਤ ਸ਼ਾਮਿਲ ਹੋਏ । ਇਸ ਮੌਕੇ 'ਤੇ ਉਹ ਸੰਤਰੀ ਰੰਗ ਦੇ ਸੂਟ 'ਚ ਨਜ਼ਰ ਆ ਰਹੀ ਸੀ ।ਉਨ੍ਹਾਂ ਨੇ ਕੰਨਾ 'ਚ ਈਅਰ ਰਿੰਗਸ ਪਾਏ ਹੋਏ ਸਨ ਅਤੇ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਨੇ ।

https://www.instagram.com/p/BpqynOlFoZO/

ਦੱਸ ਦਈਏ ਕਿ ਨੰਦੀ ਬੈਲ ਨੂੰ ਭਗਵਾਨ ਸ਼ਿਵ ਦੀ ਸਵਾਰੀ ਕਿਹਾ ਜਾਂਦਾ ਹੈ ਤੇ ਇਹ ਵੀ ਮਾਨਤਾ ਹੈ ਕਿ ਨੰਦੀ ਨੂੰ ਮਨਾ ਦੀ ਗੱਲ ਦੱਸ ਦੇਣ ਨਾਲ ਭਗਤਾਂ ਦਾ ਸੰਦੇਸ਼ ਬਹੁਤ ਜਲਦੀ ਭੋਲੇਨਾਥ ਤੱਕ ਪਹੁੰਚਦਾ ਹੈ ।ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਅਤੇ ਦੀਪਿਕਾ ਪਾਦੂਕੋਣ ਦੇ ਵਿਆਹ ਦੇ ਕੁਲ ਚਾਰ ਗ੍ਰੈਂਡ ਫੰਕਸ਼ਨ ਹੋਣਗੇ । ਇਸ ਵਿਆਹ 'ਚ ਪਰਿਵਾਰ ਤੋਂ ਇਲਾਵਾ ਇਸ ਜੋੜੇ ਦੇ ਬੇਹੱਦ ਕਰੀਬੀ ਦੋਸਤ ਸ਼ਾਮਿਲ ਹੋਣਗੇ ।ਇਸ ਦੇ ਨਾਲ ਹੀ ਮਹਿਮਾਨਾਂ ਨੂੰ ਵੀ ਸਪੈਸ਼ਲ ਕਿਹਾ ਗਿਆ ਹੈ ਕਿ ਵਿਆਹ ਦੇ ਦੌਰਾਨ ਫੋਨ ਦਾ ਇਸਤੇਮਾਲ ਨਾ ਕਰਨ ।

Related Post