ਕਪਿਲ-ਗਿੰਨੀ ਦੀ ਰਿਸੈਪਸ਼ਨ 'ਚ ਦੀਪਿਕਾ ਤੇ ਰਣਵੀਰ ਨੇ ਪਾਇਆ ਭੰਗੜਾ , ਦੇਖੋ ਵੀਡੀਓ

By  Aaseen Khan December 25th 2018 01:18 PM
ਕਪਿਲ-ਗਿੰਨੀ ਦੀ ਰਿਸੈਪਸ਼ਨ 'ਚ ਦੀਪਿਕਾ ਤੇ ਰਣਵੀਰ ਨੇ ਪਾਇਆ ਭੰਗੜਾ , ਦੇਖੋ ਵੀਡੀਓ

ਕਪਿਲ-ਗਿੰਨੀ ਦੀ ਰਿਸੈਪਸ਼ਨ 'ਚ ਦੀਪਿਕਾ ਤੇ ਰਣਵੀਰ ਨੇ ਪਾਇਆ ਭੰਗੜਾ , ਦੇਖੋ ਵੀਡੀਓ : 12 ਦਿਸੰਬਰ ਨੂੰ ਕਪਿਲ ਸ਼ਰਮਾ ਅਤੇ ਗਿੰਨੀ ਚਤਰਥ ਜਲੰਧਰ 'ਚ ਵਿਆਹ ਦੇ ਪਵਿੱਤਰ ਰਿਸ਼ਤੇ 'ਚ ਇੱਕ ਮਿੱਕ ਹੋ ਗਏ। ਜਿਸ ਤੋਂ ਬਾਅਦ ਹੁਣ ਉਹਨਾਂ ਦੇ ਵਿਆਹ ਦੀਆਂ ਰਿਸੈਪਸ਼ਨ ਪਾਰਟੀਆਂ ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਹੈ। ਪਹਿਲੀ ਰਿਸੈਪਸ਼ਨ ਪਾਰਟੀ ਅੰਮ੍ਰਿਤਸਰ 'ਚ ਦਿੱਤੀ ਗਈ ਸੀ ਜਿਸ 'ਚ ਕਪਿਲ ਅਤੇ ਗਿੰਨੀ ਦੇ ਰਿਸ਼ਤੇਦਾਰਾਂ ਤੋਂ ਇਲਾਵਾ ਪੰਜਾਬੀ ਇੰਡਸਟਰੀ ਦੇ ਵੱਡੇ ਸਿਤਾਰਿਆਂ ਨੇ ਰੌਣਕਾਂ ਲਗਾਈਆਂ ਸਨ।

https://www.instagram.com/p/BryvOaSg7KT/

ਸੋਮਵਾਰ ਨੂੰ ਕਪਿਲ ਅਤੇ ਗਿੰਨੀ ਚਤਰਥ ਦੇ ਵਿਆਹ ਦੀ ਰਿਸੈਪਸ਼ਨ ਪਾਰਟੀ ਮੁੰਬਈ 'ਚ ਦਿੱਤੀ ਗਈ , ਜਿਸ 'ਚ ਬਾਲੀਵੁੱਡ ਅਤੇ ਟੀਵੀ ਦੇ ਕਈ ਵੱਡੇ ਚਿਹਰੇ ਸ਼ਾਮਿਲ ਹੋਏ। ਪਰ ਪਾਰਟੀ 'ਚ ਧਿਆਨ ਖਿੱਚਿਆ ਨਵੀਂ ਵਿਆਹੀ ਜੋੜੀ ਰਣਵੀਰ ਸਿੰਘ ਅਤੇ ਦੀਪਿਕਾ ਪਾਦੂਕੋਣ ਨੇ। ਕਪਿਲ ਦੀ ਰਿਸ਼ੈਪਸ਼ਨ ਪਾਰਟੀ 'ਚ ਮੀਕਾ ਸਿੰਘ ਨੇ ਆਪਣੇ ਗਾਣਿਆਂ ਨਾਲ ਚਾਰ ਚੰਨ ਲਗਾਏ , ਪਰ ਰਣਵੀਰ ਕਿੱਥੇ ਪਿੱਛੇ ਰਹਿਣ ਵਾਲੇ ਸੀ।

https://www.instagram.com/p/BryEF-Ol9gS/

ਉਹਨਾਂ ਨੇ ਵੀ ਹਰ ਵਾਰ ਦੀ ਤਰਾਂ ਮਾਈਕ ਚੁੱਕ ਲਿਆ ਅਤੇ ਗਾਉਣਾ ਸ਼ੁਰੂ ਕਰ ਦਿੱਤਾ ਅਤੇ ਦੀਪਿਕਾ ਪਾਦੂਕੋਣ ਰਣਵੀਰ ਸਿੰਘ ਵੱਲੋਂ ਗਾਏ ਗਾਣਿਆਂ 'ਤੇ ਭੰਗੜਾ ਪਾ ਰਹੇ ਸੀ। ਉਹਨਾਂ ਦੀਆਂ ਗਾਉਂਦਿਆਂ ਅਤੇ ਨੱਚਦੇ ਦੀਆਂ ਵੀਡੀਓਜ਼ ਸ਼ੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ।

https://www.instagram.com/p/BryFYwIgr6N/

ਕਪਿਲ ਅਤੇ ਮੀਕਾ ਨੇ ਦਲੇਰ ਮਹਿੰਦੀ ਦਾ ਗੀਤ "ਨਾ ਨਾ ਨਾ ਰੇ" ਅਤੇ ਡਰਦੀ ਰੱਬ ਰੱਬ ਕਰਦੀ" ਗਾਇਆ। ਉੱਥੇ ਹੀ ਰਣਵੀਰ ਦੀਪਿਕਾ ਨੇ ਸਟੇਜ 'ਤੇ ਡਾਂਸ ਕੀਤਾ। ਕਪਿਲ ਗਿੰਨੀ ਨੇ ਵੀ ਇਕੱਠਿਆਂ ਡਾਂਸ ਕੀਤਾ। ਰਣਵੀਰ ਨੇ ਮੀਕਾ ਦੇ ਨਾਲ ਆਪਣੀ ਆਉਣ ਵਾਲੀ ਫਿਲਮ ਸਿੰਬਾ ਦਾ ਗੀਤ "ਆਂਖ ਮਾਰੇ" ਗਾਇਆ।

ਹੋਰ ਪੜ੍ਹੋ : ਜਦੋਂ ਗੁਲਾਬੀ ਕੁਈਨ ਜੈਸਮੀਨ ਦਾ ਸਾਰਾ ਪਰਿਵਾਰ ਹੋਇਆ ਪੰਜਾਬ ‘ਚ ਇਕੱਠਾ , ਦੇਖੋ ਵੀਡੀਓ

https://www.instagram.com/p/BryI8A-Ahqx/

ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਕਪਿਲ - ਗਿੰਨੀ ਦੇ ਰਿਸੈਪਸ਼ਨ 'ਚ ਦੀਪ-ਵੀਰ ਹੀ ਖਿੱਚ ਦਾ ਕੇਂਦਰ ਬਣੇ ਰਹੇ।

https://www.instagram.com/p/BryxLBhn1B5/?utm_source=ig_embed&utm_campaign=embed_loading_state_control

Related Post