ਜ਼ਿਲ੍ਹਾ ਮੋਗਾ ਦੇ ਛੋਟੇ ਜਿਹੇ ਪਿੰਡ ਤੋਂ ਉੱਠੇ ਦੀਪਕ ਨਿਆਜ਼, ‘ਗੁੱਡੀਆਂ ਪਟੋਲੇ’ ਤੇ ‘ਮੁੰਡਾ ਹੀ ਚਾਹੀਦਾ’ ਤੋਂ ਇਲਾਵਾ ਦੰਗਲ ‘ਚ ਦਿਖਾ ਚੁੱਕੇ ਨੇ ਅਦਾਕਾਰੀ
ਪੰਜਾਬੀ ਕਲਾਕਾਰ ਦੀਪਕ ਨਿਆਜ਼ ਜੋ ‘ਮੁੰਡਾ ਹੀ ਚਾਹੀਦਾ’ ‘ਚ ਪੋਪੀ ਨਾਂਅ ਦੇ ਕਿਰਦਾਰ ‘ਚ ਨਜ਼ਰ ਆਏ ਨੇ। ਜੀ ਹਾਂ, ‘ਮੁੰਡਾ ਹੀ ਚਾਹੀਦਾ’ ‘ਚ ਉਹ ਹਰੀਸ਼ ਵਰਮਾ ਦੇ ਦੋਸਤ ਦਾ ਕਿਰਦਾਰ ‘ਚ ਦਿਖਾਈ ਦਿੱਤੇ ਨੇ। ਉਨ੍ਹਾਂ ਵੱਲੋਂ ਨਿਭਾਏ ਪੋਪੀ ਨਾਂਅ ਦੇ ਕਿਰਦਾਰ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਹੈ। ਦੱਸ ਦਈਏ ਦੀਪਕ ਨਿਆਜ਼ ਜ਼ਿਲ੍ਹਾ ਮੋਗਾ ਦੇ ਛੋਟੇ ਜਿਹੇ ਪਿੰਡ ਬਦਨੀ ਕਲਾਂ ਨਾਲ ਸੰਬੰਧ ਰੱਖਦੇ ਹਨ।
View this post on Instagram
ਹੋਰ ਵੇਖੋ:ਸਲਮਾਨ ਖ਼ਾਨ ਦਾ ਆਪਣੀ ਮਾਂ ਦੇ ਨਾਲ ਇਹ ਪਿਆਰਾ ਜਿਹਾ ਵੀਡੀਓ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ
ਥਿਏਟਰ ਨਾਲ ਸੰਬੰਧ ਰੱਖਣ ਵਾਲੇ ਦੀਪਕ ਨਿਆਜ਼ ਪੰਜਾਬੀ ਜਗਤ ਦੀ ਕਈ ਫ਼ਿਲਮਾਂ ‘ਚ ਆਪਣੀ ਅਦਾਕਾਰੀ ਪੇਸ਼ ਕਰ ਚੁੱਕੇ ਹਨ। ਇਸ ਤੋਂ ਪਹਿਲਾਂ ਉਹ ‘ਗੁੱਡੀਆਂ ਪਟੋਲੇ’ ‘ਚ ਵੀ ਡਰਮੀ ਆਲਾ ਨਾਂਅ ਦਾ ਕਿਰਦਾਰ ਨਿਭਾ ਚੁੱਕੇ ਹਨ। ਇਸ ਤੋਂ ਬਾਅਦ ਉਹ ‘ਮੁੰਡਾ ਹੀ ਚਾਹੀਦਾ’ ‘ਚ ਆਪਣੇ ਕਿਰਦਾਰ ਦੀ ਛਾਪ ਦਰਸ਼ਕਾਂ ਦੇ ਮਨ ਉੱਤੇ ਛੱਡਣ ‘ਚ ਕਾਮਯਾਬ ਰਹੇ ਨੇ। ਦੱਸ ਦਈਏ ਉਹ ਅਮੀਰ ਖ਼ਾਨ ਦੀ ਸੁਪਰ ਹਿੱਟ ਫ਼ਿਲਮ ਦੰਗਲ ‘ਚ ਵੀ ਪੰਜ ਮਿੰਟ ਦਾ ਰੋਲ ਅਦਾ ਕਰ ਚੁੱਕੇ ਹਨ।
View this post on Instagram
#bhakhra #comingsoon‼️ in 2019 . @veetbaljit_ 22 nal . ਭਾਖੜਾ ਮੈ ਤੇ ਤੂੰ
ਦੀਪਕ ਨਿਆਜ਼ ਅਦਾਕਾਰੀ ‘ਚ ਅੱਗ ਵੱਧੇ ਹੋਏ ਜਗਦੀਪ ਸਿੱਧੂ ਦੀ ਆਉਣ ਵਾਲੀ ਫ਼ਿਲਮ ‘ਸੁਰਖ਼ੀ ਬਿੰਦੀ’ ਤੇ ਵੀਤ ਬਲਜੀਤ ਦੀ ਲਿਖੀ ਹੋਈ ਫ਼ਿਲਮ ਭਾਖੜਾ ‘ਮੈਂ ਤੇ ਤੂੰ’ ‘ਚ ਵੀ ਅਭਿਨੈ ਕਰਦੇ ਹੋਏ ਨਜ਼ਰ ਆਉਣਗੇ।