ਲਾਈਵ ਸੁਹਾਗ ਰਾਤ ਮਨਾਉਣ ਵਾਲੀ ਰਾਖੀ ਸਾਵੰਤ ਨੇ ਦੀਪਕ ਕਲਾਲ ਨੂੰ ਬਣਾਇਆ ਭਰਾ, ਲੋਕ ਕਰ ਰਹੇ ਹਨ ਭੈੜੇ ਕਮੈਂਟ, ਦੇਖੋ ਵੀਡਿਓ

ਅਕਸਰ ਆਪਣੀ ਵੀਡਿਓ ਨੂੰ ਲੈ ਕੇ ਸੁਰਖੀਆਂ ਵਿੱਚ ਰਹਿਣ ਵਾਲੇ ਦੀਪਕ ਕਲਾਲ ਨੂੰ ਕੁਝ ਦਿਨ ਪਹਿਲਾਂ ਇੱਕ ਸਖਸ਼ ਨੇ ਬੁਰੀ ਤਰ੍ਹਾਂ ਕੁੱਟਿਆ ਸੀ । ਇਸ ਦੀ ਵੀਡਿਓ ਵੀ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋਈ ਸੀ । ਇਸ ਵੀਡਿਓ ਨੂੰ ਦੇਖ ਕੇ ਰਾਖੀ ਸਾਵੰਤ ਨੇ ਕੁੱਟਮਾਰ ਕਰਨ ਵਾਲੇ ਸਖਸ਼ ਨੂੰ ਬਹੁਤ ਬੁਰਾ ਭਲਾ ਕਿਹਾ ਸੀ । ਪਰ ਜਿਸ ਤਰ੍ਹਾਂ ਹੀ ਰਾਖੀ ਨੂੰ ਇਹ ਪਤਾ ਲੱਗਿਆ ਕਿ ਦੀਪਕ ਕਲਾਲ ਨੇ ਇਹ ਕੁੱਟਮਾਰ ਪਬਲਸਿਟੀ ਲਈ ਕਰਵਾਈ ਹੈ ਤਾਂ ਰਾਖੀ ਨੇ ਇੱਕ ਵੀਡਿਓ ਸ਼ੇਅਰ ਕਰਕੇ ਕਲਾਲ ਨੂੰ ਖੂਬ ਗਾਲਾਂ ਕੱਢੀਆਂ ਹਨ ।
https://www.youtube.com/watch?v=aakoq1AWBuY
ਰਾਖੀ ਇਸ ਵੀਡਿਓ ਵਿੱਚ ਕਹਿ ਰਹੀ ਹੈ ਕਿ ਉਸ ਨੇ ਦੀਪਕ ਨੂੰ ਆਪਣਾ ਭਰਾ ਮੰਨਿਆ ਸੀ । ਕੁੱਟਮਾਰ ਤੋਂ ਬਾਅਦ ਉਹ ਪੂਰੀ ਦੁਨੀਆ ਨਾਲ ਲੜ ਪਈ ਸੀ । ਪਰ ਜਦੋਂ ਤੋਂ ਉਸ ਨੂੰ ਇਹ ਪਤਾ ਲੱਗਿਆ ਹੈ ਕਿ ਇਹ ਕੁੱਟਮਾਰ ਨਕਲੀ ਸੀ ਤਾਂ ਉਦੋਂ ਤੋਂ ਉਸ ਨੂੰ ਕਲਾਲ ਨਾਲ ਨਫਰਤ ਹੋ ਗਈ ਹੈ ।ਇਸ ਦੇ ਨਾਲ ਹੀ ਰਾਖੀ ਕਹਿ ਰਹੀ ਹੈ ਕਿ ਦੀਪਕ ਅੱਜ ਤੋਂ ਬਾਅਦ ਉਹ ਉਸ ਨੂੰ ਫੋਨ ਨਾ ਕਰੇ ।
https://www.instagram.com/p/Bs2kt4hBeQD/?utm_source=ig_embed
ਰਾਖੀ ਨੇ ਭਾਵੇਂ ਦੀਪਕ ਨੂੰ ਲੈ ਕੇ ਕਈ ਖੁਲਾਸੇ ਕੀਤੇ ਹਨ ਪਰ ਰਾਖੀ ਦੀ ਇਹ ਵੀਡਿਓ ਟਰੋਲ ਹੋਣ ਲੱਗੀ ਹੈ । ਲੋਕ ਤਰ੍ਹਾਂ ਤਰ੍ਹਾਂ ਦੇ ਕਮੈਂਟ ਕਰ ਰਹੇ ਹਨ । ਲੋਕਾਂ ਦਾ ਕਹਿਣਾ ਹੈ ਕਿ ਕੁਝ ਦਿਨ ਪਹਿਲਾਂ ਰਾਖੀ ਦੀਪਕ ਨਾਲ ਸੁਹਾਗ ਰਾਤ ਮਨਾ ਰਹੀ ਸੀ ਤੇ ਹੁਣ ਰਾਖੀ ਦੀਪਕ ਨੂੰ ਭਰਾ ਮੰਨ ਰਹੀ ਹੈ । ਲੋਕਾਂ ਨੇ ਲਿਖਿਆ ਹੈ ਕਿ ਰਾਖੀ ਨੇ ਭਰਾ ਭੈਣ ਦੇ ਰਿਸ਼ਤੇ ਨੂੰ ਦਾਗ ਲਗਾਇਆ ਹੈ । ਉਸ ਨੂੰ ਸ਼ਰਮ ਆਉਣੀ ਚਾਹੀਦੀ ਹੈ ।
rakhi-sawant
ਇੱਥੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਰਾਖੀ ਸਾਵੰਤ ਨੇ ਕੁਝ ਦਿਨ ਪਹਿਲਾਂ ਦੀਪਕ ਨਾਲ ਵਿਆਹ ਕਰਨ ਦਾ ਐਲਾਨ ਕੀਤਾ ਸੀ । ਇਸ ਦੇ ਨਾਲ ਹੀ ਉਹਨਾਂ ਨੇ ਲਾਈਵ ਸੁਹਾਗਰਾਤ ਮਨਾਉਣ ਦਾ ਵੀ ਐਲਾਨ ਕੀਤਾ ਸੀ ।
rakhi-sawant