ਖ਼ੂਨ ਦੇ ਰਿਸ਼ਤਿਆਂ ਤੋਂ ਪਾਰ ਮੋਹ ਅਤੇ ਮੁਹੱਬਤ ਦੀਆਂ ਬਾਰੀਕ ਤੰਦਾਂ ਨੂੰ ਬਿਆਨ ਕਰਦਾ ਦੀਪ ਸਿੱਧੂ ਦੀ ਆਖਰੀ ਫ਼ਿਲਮ ‘ਸਾਡੇ ਆਲੇ’ ਦਾ ਸ਼ਾਨਦਾਰ ਟ੍ਰੇਲਰ ਹੋਇਆ ਰਿਲੀਜ਼

ਮਰਹੂਮ ਅਦਾਕਾਰ ਦੀਪ ਸਿੱਧੂ ਦੀ ਆਖਿਰੀ ਫ਼ਿਲਮ ‘ਸਾਡੇ ਆਲੇ’ (Saade Aale ) ਜੋ ਕਿ ਇਸੇ ਮਹੀਨੇ ਹੀ ਰਿਲੀਜ਼ ਹੋਣ ਜਾ ਰਹੀ ਹੈ। ਜੀ ਹਾਂ ਇਹ ਫ਼ਿਲਮ ਸਾਲ 2019 ਦੀ ਤਿਆਰ ਸੀ, ਦੀਪ ਸਿੱਧੂ ਨੂੰ ਇਸ ਫ਼ਿਲਮ ਦਾ ਬਹੁਤ ਹੀ ਬੇਸਬਰੀ ਦੇ ਨਾਲ ਉਡੀਕ ਸੀ। ਪਰ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਦੱਸ ਦਈਏ ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ।
ਹੋਰ ਪੜ੍ਹੋ : ਗਾਇਕ ਮਿਲਿੰਦ ਗਾਬਾ ਚੜ੍ਹਣ ਜਾ ਰਹੇ ਨੇ ਘੋੜੀ, ਇਸ ਤਰੀਕ ਨੂੰ ਪ੍ਰੇਮਿਕਾ ਪ੍ਰਿਆ ਬੇਨੀਵਾਲ ਨਾਲ ਲੈਣਗੇ ਸੱਤ ਫੇਰੇ
ਸਾਡੇ ਆਲੇ ਦਾ ਸ਼ਾਨਦਾਰ ਟ੍ਰੇਲਰ ਸਾਗਾ ਹਿੱਟਜ਼ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਟ੍ਰੇਲਰ ਦੋ ਕੱਬਡੀ ਖਿਡਾਰੀਆਂ ਦੇ ਆਲੇ-ਦੁਆਲੇ ਘੁੰਮਦੀ ਹੈ। ਦੋਵੇਂ ਪੱਕੇ ਦੋਸਤ ਵੀ ਹੁੰਦੇ ਨੇ। ਫਿਰ ਕਹਾਣੀ ਚ ਮੋੜ ਆਉਂਦਾ ਹੈ ਤੇ ਦੋਵੇਂ ਜਿਗਰੀ ਯਾਰ ਤੋਂ ਜਾਨੀ ਦੁਸ਼ਮਣ ਬਣ ਜਾਂਦੇ ਹਨ। ਇਹ ਉਹਨਾਂ ਕਿਰਦਾਰਾਂ ਦੀ ਕਹਾਣੀ ਹੈ ਜੋ ਖੇਡ ਅਤੇ ਜ਼ਿੰਦਗੀ ਦੇ ਪਾੜਿਆਂ ਦੇ ਆਰ-ਪਾਰ ਸੰਘਰਸ਼ ਨੂੰ ਬਿਆਨ ਕਰੇਗੀ ਵੱਡੇ ਪਰਦੇ ਉੱਤੇ। ਦਰਸ਼ਕਾਂ ਵੱਲੋਂ ਟ੍ਰੇਲਰ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਜਿਸ ਕਰਕੇ ਯੂਟਿਊਬ ਉੱਤੇ ਲਗਾਤਾਰ ਵਿਊਜ਼ ਵੱਧ ਰਹੇ ਹਨ । ਸਾਡੇ ਆਲੇ ਦਾ ਟ੍ਰੇਲਰ ਤੁਹਾਨੂੰ ਕਿਵੇਂ ਦਾ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸਣਾ।
ਫ਼ਿਲਮ ਦੇ ਮੁੱਖ ਅਦਾਕਾਰ ਦੀਪ ਸਿੱਧੂ, ਗੁੱਗੂ ਗਿੱਲ, ਸੁਖਦੀਪ ਸੁੱਖ, ਅੰਮ੍ਰਿਤ ਔਲਖ, ਮਹਾਵੀਰ ਭੁੱਲਰ ਅਤੇ ਹਰਵਿੰਦਰ ਬਬਲੀ ਹਨ। 'ਸਾਡੇ ਆਲੇ' ਫ਼ਿਲਮ ਮੋਹ ਅਤੇ ਦੁਸ਼ਮਣੀ ਦੀਆਂ ਬਾਰੀਕ ਤੰਦਾਂ ਉਘਾੜਦੀ ਇਹ ਫ਼ਿਲਮ 29 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ 'ਸਾਡੇ ਆਲੇ' ਜਤਿੰਦਰ ਮੌਹਰ ਦੁਆਰਾ ਡਾਇਰੈਕਟ ਕੀਤੀ ਗਈ ਹੈ ਤੇ ਮਨਦੀਪ ਸਿੱਧੂ ਤੇ ਸੁਮੀਤ ਸਿੰਘ ਦੀ ਪ੍ਰੋਡਕਸ਼ਨ 'ਚ ਇਹ ਫ਼ਿਲਮ ਬਣੀ ਹੈ। ਦੱਸ ਦਈਏ ਦੀਪ ਸਿੱਧੂ ਦੀ ਮੌਤ ਇਸੇ ਸਾਲ ਸੜਕ ਹਾਦਸੇ ‘ਚ ਹੋ ਗਈ ਸੀ।