ਦੀਪ ਸਿੱਧੂ ਦੀ ਗਰਲਫ੍ਰੈਂਡ ਰੀਨਾ ਰਾਏ ਨੇ ਦੀਪ ਦੇ ਮਤਰੇਏ ਭਰਾ ‘ਤੇ ਲਗਾਏ ਗੰਭੀਰ ਇਲਜ਼ਾਮ

By  Shaminder April 16th 2022 12:50 PM

ਮਰਹੂਮ ਅਦਾਕਾਰ ਦੀਪ ਸਿੱਧੂ (Deep sidhu )ਦੀ ਗਰਲਫਰੈਂਡ ਰੀਨਾ ਰਾਏ (Reena Rai) ਲਗਾਤਾਰ ਸੁਰਖੀਆਂ ਵਿੱਚ ਹੈ। ਰੀਨਾ ਇੱਕ ਵਾਰ ਫਿਰ ਸੁਰਖੀਆਂ ਵਿੱਚ ਆ ਗਈ ਏ ਕਿਉਂਕਿ ਰੀਨਾ ਨੇ ਦੀਪ ਸਿੱਧੂ ਦੇ ਮਤਰੇਏ ਭਰਾ ਮਨਦੀਪ ’ਤੇ ਕਈ ਗੰਭੀਰ ਇਲਜ਼ਾਮ ਲਗਾਏ ਨੇ । ਰੀਨਾ ਨੇ ਹਾਲ ਹੀ ਵਿੱਚ ਇੱਕ ਇੰਸਟਾਗ੍ਰਾਮ ਸਟੋਰੀ ਸਾਂਝੀ ਕੀਤੀ ਜਿਸ ਵਿੱਚ ਉਸ ਨੇ ਦੀਪ ਸਿੱਧੂ ਦੇ ਅਕਾਉਂਟ ਦਾ ਇੱਕ ਸਕਰੀਨ ਸ਼ਾਟ ਸਾਂਝਾ ਕੀਤਾ ਹੈ । ਇਸ ਸਕਰੀਨ ਸ਼ਾਟ ਵਿੱਚ ਰੀਨਾ ਨੇ ਦੱਸਿਆ ਹੈ ਕਿ ਉਸ ਨੂੰ ਦੀਪ ਸਿੱਧੂ ਦੇ ਅਕਾਊਟ ਤੋਂ ਬਲਾਕ ਕਰ ਦਿੱਤਾ ਗਿਆ ਹੈ ।

Reena Rai post image From instagram

ਹੋਰ ਪੜ੍ਹੋ : ਦੀਪ ਸਿੱਧੂ ਦੀ ਆਖਰੀ ਫ਼ਿਲਮ ‘ਸਾਡੇ ਆਲੇ’ ਇਸ ਦਿਨ ਹੋਵੇਗੀ ਰਿਲੀਜ਼

ਸਕਰੀਨਸ਼ਾਟ ਦੇ ਨਾਲ ਨਾਲ ਰੀਨਾ ਨੇ ਇੱਕ ਲੰਮਾ ਨੋਟ ਵੀ ਸਾਂਝਾ ਕੀਤਾ ਹੈ । ਇਸ ਨੋਟ ਵਿੱਚ ਰੀਨਾ ਨੇ ਦੀਪ ਦੇ ਭਰਾ ਮਨਦੀਪ ਤੇ ਦੋਸ਼ ਲਗਾਉਂਦੇ ਹੋਏ ਦੱਸਿਆ ਹੈ ਕਿ ਮਨਦੀਪ ਨੇ ਉਸ ਨੂੰ ਦੀਪ ਦੇ ਅਕਾਉਂਟ ਤੋਂ ਬਲੌਕ ਕਰ ਦਿੱਤਾ ਹੈ । ਰੀਨਾ ਨੇ ਨੋਟ ਵਿੱਚ ਲਿਖਿਆ ਏ ਉਹ ਮਨਦੀਪ ਦੇ ਵਿਵਹਾਰ ਤੋਂ ਅੱਕ ਗਈ ਹੈ। ਉਸਦਾ ਦਾਅਵਾ ਹੈ ਕਿ ਉਸਨੇ ਦੀਪ ਦੇ ਇੰਸਟਾਗ੍ਰਾਮ ਅਕਾਉਂਟ ਤੱਕ ਪਹੁੰਚ ਕੀਤੀ ਹੈ ਅਤੇ ਉਸਨੂੰ ਅਤੇ ਉਸਦੇ ਪਰਿਵਾਰ ਨੂੰ ਇਸ ਤੋਂ ਬਲੌਕ ਕਰ ਦਿੱਤਾ ਹੈ ਪਰ ਨਾਲ ਹੀ ਦੀਪ ਦੀਆਂ ਪੋਸਟਾਂ ਨੂੰ ਵੀ ਡਿਲੀਟ ਕਰ ਦਿੱਤਾ ਹੈ।

Deep sidhu and Reena Rai

ਉਸ ਨੇ ਕਿਹਾ ਕਿ ਇਹ ਸਭ ਕਰ ਕੇ ਉਹ ਸੱਚਾਈ ਨੂੰ ਛੁਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਦੇ ਨਾਲ ਹੀ, ਅਭਿਨੇਤਰੀ ਨੇ ਇੱਕ ਵੱਡਾ ਖੁਲਾਸਾ ਕੀਤਾ ਕਿ ਦੀਪ ਦੀ ਮੌਤ ਤੋਂ ਬਾਅਦ, ਮਨਦੀਪ ਉਸਦੇ ਅਤੇ ਦੀਪ ਦੇ ਮੁੰਬਈ ਅਪਾਰਟਮੈਂਟ ਵਿੱਚ ਆਇਆ ਸੀ ਅਤੇ ਸਾਰਾ ਸਮਾਨ ਲੈ ਗਿਆ ਸੀ । ਉਸ ਨੇ ਨੋਟ ਦੀ ਸਮਾਪਤੀ ਇਹ ਲਿਖ ਕੇ ਕੀਤੀ ਕਿ ਦੀਪ ਉਸਦੇ ਦਿਲ ਵਿੱਚ ਰਹਿੰਦਾ ਹੈ, ਪ੍ਰਮਾਤਮਾ ਮਨਦੀਪ ਦੀਆਂ ਹਰਕਤਾਂ ਨੂੰ ਦੇਖ ਰਿਹਾ ਹੈ ।ਫਿਲਹਾਲ, ਮਨਦੀਪ ਨੇ ਰੀਨਾ ਦੀ ਇਸ ਪੋਸਟ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ । ਦੀਪ ਸਿੱਧੂ ਦੀ ਗੱਲ ਕਰੀਏ ਤਾਂ ਅਦਾਕਾਰ ਦੀ 14 ਫਰਵਰੀ 2022 ਨੂੰ ਇੱਕ ਕਾਰ ਹਾਦਸੇ ਵਿੱਚ ਮੌਤ ਹੋ ਗਈ ਸੀ।

 

View this post on Instagram

 

A post shared by Reena Rai (@thisisreenarai)

Related Post