ਪਟਿਆਲਾ ਵਿਖੇ ਚੱਲ ਰਹੇ ਹੈਰੀਟੇਜ ਫੈਸਟੀਵਲ ਪਹੁੰਚੇ ਸਿੰਗਾ ਤੇ ਦੀਪ ਸਿੱਧੂ, ਸਿੰਗਾ ਨੇ ਆਪਣੇ ਗੀਤਾਂ ਨਾਲ ਬੰਨਿਆ ਰੰਗ, ਦੇਖੋ ਵੀਡੀਓ

ਪੰਜਾਬੀ ਜਗਤ ਦੇ ਨਾਮੀ ਅਦਾਕਾਰ ਦੀਪ ਸਿੱਧੂ ਨੇ ਆਪਣੇ ਇੰਸਟਾਗ੍ਰਾਮ ਉੱਤੇ ਕੁਝ ਵੀਡੀਓਜ਼ ਸ਼ੇਅਰ ਕੀਤੀਆਂ ਨੇ ਜੋ ਕਿ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀਆਂ ਨੇ । ਇਨ੍ਹਾਂ ਵੀਡੀਓ ‘ਚ ਦੀਪ ਸਿੱਧੂ ਤੇ ਸਿੰਗਾ ਨਜ਼ਰ ਆ ਰਹੇ ਨੇ ।
View this post on Instagram
Thank you Patiala for your love and support... Love you all.
ਹੋਰ ਵੇਖੋ:
ਜੀ ਹਾਂ ਦੋਵੇਂ ਕਲਾਕਾਰ ਪਟਿਆਲਾ ਵਿਖੇ ਚੱਲ ਰਹੇ ਹੈਰੀਟੇਜ ਫੈਸਟੀਵਲ ‘ਚ ਪਹੁੰਚੇ ਸਨ । ਜਿੱਥੇ ਸਿੰਗਾ ਨੇ ਆਪਣੇ ਗੀਤਾਂ ਦੇ ਨਾਲ ਸਮਾਂ ਬੰਨ ਦਿੱਤਾ ਤੇ ਦਰਸ਼ਕਾਂ ਨੂੰ ਝੂਮਣ ਤੇ ਮਜਬੂਰ ਕਰ ਦਿੱਤਾ । ਦੀਪ ਸਿੱਧੂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਬਹੁਤ ਬਹੁਤ ਧੰਨਵਾਦ ਪਟਿਆਲਾ ਵਾਲਿਆਂ ਤੁਹਾਡੇ ਪਿਆਰ ਤੇ ਸਪੋਟ ਦੇ ਲਈ ।’ ਦਰਸ਼ਕਾਂ ਵੱਲੋਂ ਇਨ੍ਹਾਂ ਵੀਡੀਓਜ਼ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ ।
View this post on Instagram
One more dialogue promo... Check out on @loudroarstudios YouTube Channel Now.
ਜੇ ਗੱਲ ਕਰੀਏ ਦੀਪ ਸਿੱਧੂ ਤੇ ਸਿੰਗਾ ਦੇ ਵਰਕ ਫਰੰਟ ਦੀ ਤਾਂ ਦੋਵੇਂ ਇਕੱਠੇ ਵੱਡੇ ਪਰਦੇ ਉੱਤੇ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ । ਲੇਖਕ ਤੇ ਨਿਰਦੇਸ਼ਕ ਅਮਰਦੀਪ ਸਿੰਘ ਗਿੱਲ ਦੀ ਆਉਣ ਵਾਲੀ ਫ਼ਿਲਮ ‘ਜੋਰਾ ਦੂਜਾ ਅਧਿਆਇ’ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ । ਇਸ ਫ਼ਿਲਮ ‘ਚ ਫ਼ਿਲਮੀ ਜਗਤ ਦੇ ਨਾਮੀ ਅਦਾਕਾਰ ਜਿਵੇਂ ਧਰਮਿੰਦਰ, ਗੁੱਗੂ ਗਿੱਲ, ਹੌਬੀ ਧਾਲੀਵਾਲ, ਜਪਜੀ ਖਹਿਰਾ, ਮਾਹੀ ਗਿੱਲ ਤੋਂ ਇਲਾਵਾ ਕੋਈ ਹੋਰ ਪੰਜਾਬੀ ਕਲਾਕਾਰ ਵੀ ਨਜ਼ਰ ਆਉਣਗੇ । ਇਹ ਫ਼ਿਲਮ 6 ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਹੈ ।