ਪੰਜਾਬੀ ਅਦਾਕਾਰ ਦੀਪ ਸਿੱਧੂ (deep sidhu death) ਜੋ ਕਿ 38 ਸਾਲ ਦੀ ਉਮਰ ਵਿੱਚ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਨੇ। ਉਨ੍ਹਾਂ ਦੇ ਮੌਤ ਨੇ ਹਰ ਇੱਕ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਮੰਗਲਵਾਰ ਨੂੰ ਕੁੰਡਲੀ ਮਾਨੇਸਰ ਯਾਨੀ ਕੇਐਮਪੀਐਲ ਹਾਈਵੇਅ ਨੇੜੇ ਇੱਕ ਸੜਕ ਹਾਦਸੇ ਵਿੱਚ ਦੀਪ ਸਿੱਧੂ ਦੀ ਮੌਤ ਹੋ ਗਈ। ਇਸ ਹਾਦਸੇ ‘ਚ ਉਨ੍ਹਾਂ ਦੀ ਗਰਲਫ੍ਰੈਂਡ ਰੀਨਾ ਰਾਏ ਬਾਲ-ਬਾਲ ਬਚੀ। ਪਰ ਦੀਪ ਸਿੱਧੂ ਦੀ ਮੌਤ ਦੀ ਖਬਰ ਸੁਣ ਕੇ ਉਹ ਭੁੱਬਾ ਮਾਰ-ਮਾਰ ਰੋਈ।
ਹੋਰ ਪੜ੍ਹੋ : ਬੀਰ ਸਿੰਘ ਨੇ ਆਪਣੀ ਰੂਹਾਨੀ ਆਵਾਜ਼ ਦੇ ਨਾਲ ਦਰਸ਼ਕਾਂ ਨੂੰ ਕੀਤਾ ਭਾਵੁਕ, ਰਿਲੀਜ਼ ਹੋਇਆ ‘ਆਜਾ ਮੈਕਸੀਕੋ ਚੱਲੀਏ’ ਦਾ ਪਹਿਲਾ ਗੀਤ “ਸਫ਼ਰਾਂ ‘ਤੇ”
ਰੀਨਾ ਰਾਏ Reena Rai ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੇ ਪਿਆਰ ਲਈ ਬਹੁਤ ਹੀ ਭਾਵੁਕ ਪੋਸਟ ਪਾਈ ਹੈ। ਉਨ੍ਹਾਂ ਨੇ ਦੀਪ ਸਿੱਧੂ ਦੇ ਨਾਲ ਕੁਝ ਅਣਦੇਖੀਆਂ ਤਸਵੀਰਾਂ ਸ਼ੇਅਰ ਕੀਤੀਆਂ ਨੇ। ਉਸ ਨਾਲ ਨਾਲ ਹੀ ਦਰਦ ਦੇ ਨਾਲ ਭਰੀ ਕੈਪਸ਼ਨ ਪਾਈ ਹੈ, ਉਨ੍ਹਾਂ ਨੇ ਲਿਖਿਆ ਹੈ- ‘ਮੈਂ ਟੁੱਟ ਗਈ ਹਾਂ....ਮੈਂ ਅੰਦਰੋਂ ਮਰ ਗਈ ਹਾਂ ਕਿਰਪਾ ਕਰਕੇ ਮੇਰੇ ਰੂਹ ਦੇ ਸਾਥੀ ਮੇਰੇ ਕੋਲ ਵਾਪਸ ਆ ਜਾਓ, ਜਿਵੇਂ ਤੁਸੀਂ ਮੇਰੇ ਨਾਲ ਵਾਅਦਾ ਕੀਤਾ ਸੀ ਕਿ ਤੁਸੀਂ ਮੈਨੂੰ ਕਿਸੇ ਵੀ ਉਮਰ ਵਿੱਚ ਨਹੀਂ ਛੱਡੋਗੇ...ਮੈਂ ਤੁਹਾਨੂੰ ਪਿਆਰ ਕਰਦੀ ਹਾਂ ਮੇਰੀ ਜਾਨ, ਮੇਰੀ ਜਾਨ ਤੁਸੀਂ ਮੇਰੇ ਦਿਲ ਦੀ ਧੜਕਣ ਹੋ...’
ਉਨ੍ਹਾਂ ਨੇ ਅੱਗੇ ਲਿਖਿਆ ਹੈ- ‘ਅੱਜ ਜਦੋਂ ਮੈਂ ਹਸਪਤਾਲ ਦੇ ਬਿਸਤਰੇ 'ਤੇ ਲੇਟੀ ਹੋਈ ਸੀ ਤੇ ਮੈਨੂੰ ਸੁਣਾਈ ਦਿੱਤਾ ‘ਮੈਂ ਆਪਣੀ ਜਾਨ ਨੂੰ ਪਿਆਰ ਕਰਦਾ ਹਾਂ’...ਮੈਂ ਜਾਣਦੀ ਹਾਂ ਕਿ ਤੁਸੀਂ ਹਮੇਸ਼ਾ ਮੇਰੇ ਨਾਲ ਹੋ...ਅਸੀਂ ਇਕੱਠੇ ਆਪਣੇ ਭਵਿੱਖ ਦੀ ਯੋਜਨਾ ਬਣਾ ਰਹੇ ਸੀ ਅਤੇ ਹੁਣ ਤੁਸੀਂ ਚਲੇ ਗਏ ਹੋ....ਰੂਹ ਦੇ ਸਾਥੀ ਇੱਕ ਦੂਜੇ ਨੂੰ ਨਹੀਂ ਛੱਡਦੇ ਅਤੇ ਮੈਂ ਤੁਹਾਨੂੰ ਦੂਜੇ ਜਹਾਨ 'ਚ ਮਿਲਾਂਗੀ ਮੇਰੀ ਜਾਨ ???????? #Truesoulmates’
ਹੋਰ ਪੜ੍ਹੋ : ਰਾਣਾ ਰਣਬੀਰ ਨੇ ਬਿੰਨੂ ਢਿੱਲੋਂ ਦੀ ਮਾਤਾ ਦੇ ਦਿਹਾਂਤ 'ਤੇ ਆਪਣੇ ਅੰਦਾਜ਼ ਵਿੱਚ ਅਫ਼ਸੋਸ ਕੀਤਾ ਪ੍ਰਗਟ, ਕਿਹਾ -‘ਯਾਦਾਂ ਤੇ ਮੁਹੱਬਤ ਜਿਉਂਦੀ ਰਹੇਗੀ’
ਦੱਸ ਦਈਏ ਆਪਣੀ ਮੌਤ ਤੋਂ ਇੱਕ ਦਿਨ ਪਹਿਲਾ ਹੀ ਦੀਪ ਸਿੱਧੂ ਨੇ ਬੜੀ ਧੂਮ-ਧਾਮ ਨਾਲ ਵੈਲੇਨਟਾਈਨ ਡੇਅ ਸੈਲੀਬ੍ਰੇਟ ਕੀਤਾ ਸੀ। ਉਸ ਦੀ ਗਰਲਫ੍ਰੈਂਡ ਰੀਨਾ ਰਾਏ ਜਨਵਰੀ ਮਹੀਨੇ ਚ ਹੀ ਆਪਣੇ ਪਿਆਰ ਦੀਪ ਸਿੱਧੂ ਨੂੰ ਮਿਲਣ ਅਮਰੀਕਾ ਤੋਂ ਇੰਡੀਆ ਆਈ ਹੋਈ ਸੀ। ਦੀਪ ਸਿੰਧੂ ਨੇ ਪਿਛਲੇ ਸਾਲ ਰੀਨਾ ਰਾਏ ਲਈ ਇੱਕ ਬਹੁਤ ਹੀ ਖ਼ਾਸ ਪੋਸਟ ਪਾਈ ਸੀ।
View this post on Instagram
A post shared by Reena Rai (@thisisreenarai)