
ਦੀਪ ਕੰਵਲ (Deep Kanwal) ਦੀ ਆਵਾਜ਼ ‘ਚ ਨਵਾਂ ਗੀਤ ‘ਐਨੀਵਰਸਰੀ’ (Anniversary) ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਗੀਤਾ ਕਾਹਲਾਂਵਾਲੀ ਨੇ ਲਿਖੇ ਹਨ । ਮਿਊਜ਼ਿਕ ਦਿੱਤਾ ਹੈ ਸਟਿਲ ਨੇ । ਗੀਤ ‘ਚ ਨਿਸ਼ਾ ਬਾਨੋ (Nisha Bano) ਅਤੇ ਉਸ ਦਾ ਪਤੀ ਸਮੀਰ ਮਾਹੀ ਨਜ਼ਰ ਆ ਰਹੇ ਹਨ । ਬੀਤੇ ਦਿਨ ਇਸ ਗੀਤ ਦਾ ਟੀਜ਼ਰ ਜਾਰੀ ਕੀਤਾ ਗਿਆ ਸੀ । ਇਸ ਗੀਤ ‘ਚ ਇੱਕ ਕੁੜੀ ਵੱਲੋਂ ਵੇਖੇ ਗਏ ਵਿਆਹ ਦੇ ਸੁਫ਼ਨੇ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਇੱਕ ਕੁੜੀ ਜਿਸ ਤਰ੍ਹਾਂ ਦਾ ਜੀਵਨ ਸਾਥੀ ਭਾਲਦੀ ਸੀ, ਉਸ ਨੂੰ ਉਸੇ ਤਰ੍ਹਾਂ ਦਾ ਜੀਵਨ ਸਾਥੀ ਮਿਲ ਗਿਆ ਹੈ ।
image From Deep kanwal song
ਹੋਰ ਪੜ੍ਹੋ : ਗੰਨੇ ਦਾ ਰਸ ਸਿਹਤ ਲਈ ਹੁੰਦਾ ਹੈ ਬਹੁਤ ਹੀ ਲਾਭਦਾਇਕ, ਫਾਇਦੇ ਜਾਣ ਕੇ ਤੁਸੀਂ ਵੀ ਰਹਿ ਜਾਓਗੇ ਹੈਰਾਨ
ਇਸ ਗੀਤ ਨੂੰ ਪ੍ਰਸ਼ੰਸ਼ਕਾਂ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ । ਨਿਸ਼ਾ ਬਾਨੋ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਨਿਸ਼ਾ ਜਿੱਥੇ ਖੁਦ ਇੱਕ ਬਿਹਤਰੀਨ ਗਾਇਕਾ ਹੈ, ਉੱਥੇ ਹੀ ਵਧੀਆ ਅਦਾਕਾਰਾ ਵੀ ਹੈ । ਹੁਣ ਤੱਕ ਉਹ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੀ ਹੈ । ਸ਼ਾਇਦ ਹੀ ਅਜਿਹੀ ਕੋਈ ਫ਼ਿਲਮ ਹੋਵੇਗੀ ।
image From Song
ਜਿਸ ‘ਚ ਉਸ ਨੇ ਕੰਮ ਨਾ ਕੀਤਾ ਹੋਵੇ । ਪੰਜਾਬੀ ਇੰਡਸਟਰੀ ‘ਚ ਆਪਣੀ ਜਗ੍ਹਾ ਬਨਾਉਣ ਦੇ ਲਈ ਉਨ੍ਹਾਂ ਨੇ ਕਾਫੀ ਮਿਹਨਤ ਕੀਤੀ ਹੈ ਅਤੇ ਲੰਮੇ ਸੰਘਰਸ਼ ਤੋਂ ਬਾਅਦ ਉਨ੍ਹਾਂ ਨੂੰ ਕਾਮਯਾਬੀ ਮਿਲੀ ਹੈ । ਫ਼ਿਲਮਾਂ ਦੇ ਖੇਤਰ ‘ਚ ਅੱਗੇ ਵੱਧਣ ਲਈ ਕਰਮਜੀਤ ਅਨਮੋਲ ਨੇ ਉਨ੍ਹਾਂ ਦਾ ਬਹੁਤ ਸਾਥ ਦਿੱਤਾ । ਇਸ ਦੇ ਨਾਲ ਹੀ ਗਾਇਕੀ ਅਤੇ ਅਦਾਕਾਰੀ ਦੇ ਗੁਰ ਵੀ ਨਿਸ਼ਾ ਬਾਨੋ ਨੇ ਕਰਮਜੀਤ ਅਨਮੋਲ ਤੋਂ ਹੀ ਸਿੱਖੇ ਸਨ ।
View this post on Instagram