ਸਿਆਚਿਨ 'ਚ ਸ਼ਹੀਦ ਹੋਏ ਪੰਜਾਬ ਦੇ ਦੋ ਜਵਾਨਾਂ ਦੀ ਮੌਤ ‘ਤੇ ਦੁੱਖ ਜਤਾਉਂਦੇ ਹੋਏ ਗਾਇਕ ਦੀਪ ਢਿੱਲੋਂ ਨੇ ਕਿਹਾ- ‘ਸਾਡੇ ਡੱਬਿਆਂ ‘ਚ ਬੰਦ ਹੋ ਕੇ ਆਉਂਦੇ ਨੇ ਜਵਾਨ, ਹੱਕਾਂ ਖਾਤਰ ਨੇ ਸੜਕਾਂ ‘ਤੇ ਰੁਲਦੇ ਕਿਸਾਨ’

ਸਿਆਚਿਨ 'ਚ ਸ਼ਹੀਦ ਹੋਏ ਪੰਜਾਬ ਦੇ ਦੋ ਜਵਾਨਾਂ ਨੇ ਹਰ ਇੱਕ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਪੰਜਾਬ ਦੇ ਨੌਜਵਾਨ ਦੇਸ਼ ਦੀ ਰਾਖੀ ਕਰਦੇ ਹੋਏ ਸ਼ਹੀਦ ਹੋ ਰਹੇ ਨੇ। ਉੱਧਰ ਪੰਜਾਬ ਦੇ ਕਿਸਾਨ ਕਈ ਮਹੀਨਿਆਂ ਤੋਂ ਕੇਂਦਰ ਸਰਕਾਰ ਵੱਲੋਂ ਥੋਪੇ ਗਏ ਮਾਰੂ ਖੇਤੀ ਬਿੱਲਾਂ ਨੂੰ ਰੱਦ ਕਰਵਾਉਂਣ ਲਈ ਸੰਘਰਸ਼ ਕਰ ਰਹੇ ਨੇ। ਇਸ ਸੰਘਰਸ਼ ਦੇ ਚੱਲਦੇ ਵੱਡੀ ਗਿਣਤੀ ਚ ਕਿਸਾਨ ਵੀ ਸ਼ਹੀਦ ਹੋ ਗਏ ਨੇ। ਅਜਿਹੇ ‘ਚ ਜਦੋਂ ਬਾਰਡਰ ਤੋਂ ਪੰਜਾਬ ਦੇ ਸ਼ਹੀਦ ਹੋਏ ਜਵਾਨਾਂ ਦੀ ਖ਼ਬਰ ਆਉਂਦੀ ਹੈ ਤਾਂ ਰੂਹ ਕੰਬ ਜਾਂਦੀ ਹੈ। ਪੰਜਾਬੀ ਗਾਇਕ ਦੀਪ ਢਿੱਲੋਂ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਭਾਵੁਕ ਪੋਸਟ ਪਾਈ ਹੈ।
image credit: facebook
image credit: facebook
ਉਨ੍ਹਾਂ ਨੇ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਹਕਮਵਾਲਾ ਪਿੰਡ ਦੇ ਸਿਪਾਹੀ ਪ੍ਰਭਜੀਤ ਸਿੰਘ ਤੇ ਬਰਨਾਲਾ ਜ਼ਿਲ੍ਹੇ ਦੇ ਕਰਮਗੜ੍ਹ ਦੇ ਸਿਪਾਹੀ ਅਮਰਦੀਪ ਸਿੰਘ ਦੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ, ਇਨ੍ਹਾਂ ਸ਼ਹੀਦ ਹੋਏ ਜਵਾਨਾਂ ਦੀ ਮੌਤ ‘ਤੇ ਦੁੱਖ ਜਤਾਇਆ ਹੈ ।
image credit: facebook
ਉਨ੍ਹਾਂ ਨੇ ਕਿਸੇ ਅਖਬਾਰ ਦੀ ਖਬਰ ਨੂੰ ਸਾਂਝੀ ਕਰਦੇ ਹੋਏ ਲਿਖਿਆ ਹੈ- ‘ਬਹੁਤ ਅਫਸੋਸ......ਸਾਡੇ ਡੱਬਿਆਂ ‘ਚ ਬੰਦ ਹੋ ਕੇ ਆਉਂਦੇ ਨੇ ਜਵਾਨ , ਹੱਕਾਂ ਖਾਤਰ ਨੇ ਸੜਕਾਂ ਤੇ ਰੁਲਦੇ ਕਿਸਾਨ ...ਭਾਰਤ ਮਹਾਨ ਦੀ ਤਰਾਸਦੀ ਤਾਂ ਵੇਖੋ ਜੱਟ ਫ਼ਸਲਾਂ ਵਿਕਾਉਣ ਪਿੱਛੇ ਅੜਦਾ ਫਿਰੇ
"ਪੁੱਤ ਬਾਰਡਰਾਂ ਤੇ ਦਿੱਲੀ ਪਿੱਛੇ ਚੀਨ ਨਾਲ ਲੜੇ ਬਾਪੂ ਦਿੱਲੀ ਨਾ ਜ਼ਮੀਨਾਂ ਪਿੱਛੇ ਲੜਦਾ ਫਿਰੇ.... ਹਰਿੰਦਰ ਸੰਧੂ’ । ਇਸ ਪੋਸਟ ਉੱਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਸ਼ਹੀਦਾਂ ਨੂੰ ਪ੍ਰਣਾਮ ਕਰ ਰਹੇ ਨੇ।