ਦੂਜੀ ਪ੍ਰੈਗਨੈਂਸੀ ਨੂੰ ਲੈ ਕੇ ਟ੍ਰੋਲ ਹੋਈ ਦੇਬੀਨਾ ਬੋਨਰਜੀ ਨੇ ਟ੍ਰੋਲਰਸ ਨੂੰ ਦਿੱਤਾ ਕਰਾਰਾ ਜਵਾਬ, ਜਾਣੋ ਕੀ ਕਿਹਾ

Debina Bonnerjee replied to trollers: ਟੀਵੀ ਦੀ ਮਸ਼ਹੂਰ ਅਦਾਕਾਰਾ ਦੇਬੀਨਾ ਬੋਨਰਜੀ ਅਤੇ ਉਸ ਦੇ ਪਤੀ ਗੁਰਮੀਤ ਚੌਧਰੀ ਜਲਦ ਹੀ ਦੂਜੀ ਵਾਰ ਮਾਤਾ-ਪਿਤਾ ਬਨਣ ਵਾਲੇ ਹਨ। ਇਹ ਜੋੜੇ ਇਸੇ ਸਾਲ ਅਪ੍ਰੈਲ ਮਹੀਨੇ ਵਿੱਚ ਆਪਣੀ ਧੀ ਲਿਆਨਾ ਦਾ ਸਵਾਗਤ ਕੀਤਾ ਹੈ। ਅਦਾਕਾਰਾ ਦੀ ਦੂਜੀ ਪ੍ਰੈਗਨੈਂਸੀ ਨੂੰ ਲੈ ਕੇ ਉਸ ਨੂੰ ਬਹੁਤ ਟ੍ਰੋਲ ਕੀਤਾ ਜਾ ਰਿਹਾ ਸੀ, ਜਿਸ ਮਗਰੋਂ ਹੁਣ ਦੇਬੀਨਾ ਬੋਨਰਜੀ ਨੇ ਟ੍ਰੋਲਰਸ ਨੂੰ ਕਰਾਰਾ ਜਵਾਬ ਦਿੱਤਾ ਹੈ।
Image Source: Instagram
ਦੇਬੀਨਾ ਦੂਜੀ ਵਾਰ ਆਪਣੀ ਪ੍ਰੈਗਨੈਂਸੀ ਦੇ ਕਾਰਨ ਸੁਰਖੀਆਂ ਵਿੱਚ ਆ ਗਈ ਹੈ। ਇਸੇ ਸਾਲ ਅਪ੍ਰੈਲ ਵਿੱਚ ਦੇਬੀਨਾ ਨੇ ਧੀ ਲਿਆਨਾ ਨੂੰ ਜਨਮ ਦਿੱਤਾ ਹੈ। ਇਸ ਕਾਰਨ ਲੋਕ ਇੰਨੇ ਘੱਟ ਸਮੇਂ ਵਿੱਚ ਦੂਜੀ ਵਾਰ ਉਸ ਦੇ ਮਾਂ ਬਨਣ 'ਤੇ ਉਸ ਨੂੰ ਟ੍ਰੋਲ ਕਰ ਰਹੇ ਹਨ।
ਇਸ ਵਿਚਕਾਰ ਹਾਲ ਹੀ 'ਚ ਅਦਾਕਾਰਾ ਨੇ ਸੋਸ਼ਲ ਮੀਡੀਆ 'ਤੇ ਫੈਨਜ਼ ਲਈ ਇੱਕ ਸਵਾਲ ਜਵਾਬ ਕਿਊਜ਼ ਦਾ ਲਾਈਵ ਸੈਸ਼ਨ ਦਾ ਆਯੋਜਨ ਕੀਤਾ ਸੀ, ਜਿਸ ਵਿੱਚ ਫੈਨਜ਼ ਉਸ ਤੋਂ ਕੁਝ ਵੀ ਪੁੱਛ ਸਕਦੇ ਹਨ। ਇਸ ਸੈਸ਼ਨ ਵਿੱਚ ਸਭ ਤੋਂ ਵੱਧ ਸਵਾਲ ਦੇਬੀਨਾ ਦੀ ਦੂਜੀ ਪ੍ਰੈਗਨੈਂਸੀ ਨੂੰ ਲੈ ਕੇ ਕੀਤੇ ਗਏ। ਇਥੋਂ ਤੱਕ ਕੀ ਦੇਬੀਨਾ ਨੇ ਫੈਨਜ਼ ਦੇ ਨਾਲ -ਨਾਲ ਟ੍ਰੋਲ ਕਰਨ ਵਾਲਿਆਂ ਨੂੰ ਵੀ ਬਖੂਬੀ ਜਵਾਬ ਦਿੱਤੇ।
image From Debina Bonnerjee instagram
ਇਸ ਲਾਈਵ ਸੈਸ਼ਨ ਦੇ ਦੌਰਾਨ ਇੱਕ ਯੂਜ਼ਰ ਨੇ ਦੇਬੀਨਾ ਨੂੰ ਕਿਹਾ ਕਿ ਉਨ੍ਹਾਂ ਨੂੰ ਦੂਜੇ ਬੱਚੇ ਤੋਂ ਪਹਿਲਾਂ ਲਿਆਨਾ ਨੂੰ ਥੋੜਾ ਸਮਾਂ ਦੇਣ ਚਾਹੀਦਾ ਸੀ, ਇਸ ਉੱਤੇ ਦੇਬੀਨਾ ਨੇ ਜਵਾਬ ਦਿੰਦੇ ਹੋਏ ਕਿਹਾ ਕਿ ਉਹ ਲੋਕ ਕੀ ਕਰਦੇ ਹਨ, ਜਿਨ੍ਹਾਂ ਦੇ ਜੁੜਵਾ ਬੱਚੇ ਹੁੰਦੇ ਹਨ?
ਇਸ ਦੇ ਨਾਲ ਹੀ ਇੱਕ ਹੋਰ ਯੂਜ਼ਰ ਨੇ ਉਸ ਨੂੰ ਕਿਹਾ ਕਿ ਉਸ ਲਈ ਪਹਿਲੀ ਵਾਰ ਗਰਭ ਧਾਰਨ ਕਰਨਾ ਬਹੁਤ ਮੁਸ਼ਕਲ ਸੀ। ਅਜਿਹੇ 'ਚ ਉਸ ਨੂੰ ਕੁਝ ਸਾਲ ਇੰਤਜ਼ਾਰ ਕਰਨ ਤੋਂ ਬਾਅਦ ਹੀ ਇਸ ਬਾਰੇ ਸੋਚਣਾ ਚਾਹੀਦਾ ਸੀ। ਇਸ 'ਤੇ ਅਦਾਕਾਰਾ ਨੇ ਜਵਾਬ ਦਿੱਤਾ ਕਿ ਇਸ ਸਥਿਤੀ ਨੂੰ ਕੀ ਕਹਾਂ? ਮੈਂ ਇਸ ਨੂੰ ਚਮਤਕਾਰ ਮੰਨਦੀ ਹਾਂ? ਕੀ ਮੈਂ ਗਰਭਪਾਤ ਕਰਾਵਾਂ? ਜੋ ਕਿ ਬਿਲਕੁਲ ਵੀ ਸਹੀ ਨਹੀਂ ਹੈ। ਹਾਲਾਂਕਿ ਇਸ ਸੈਸ਼ਨ ਦੌਰਾਨ ਅਜਿਹੇ ਸਵਾਲ ਹੀ ਨਹੀਂ ਪੁੱਛੇ ਗਏ। ਕਈ ਫੈਨਜ਼ ਨੇ ਵੀ ਉਸ ਨੂੰ ਦੁਬਾਰਾ ਗਰਭਵਤੀ ਹੋਣ 'ਤੇ ਵਧਾਈ ਵੀ ਦਿੱਤੀ। ਕੁਝ ਨੇ ਉਸ ਦੀ ਧੀ ਲਿਆਨਾ ਨੂੰ ਉਨ੍ਹਾਂ ਲਈ ਲੱਕੀ ਬੇਬੀ ਦੱਸਿਆ, ਕਿਉਂਕਿ ਲਿਆਨਾ ਦੇ ਜਨਮ ਤੋਂ ਬਾਅਦ ਉਹ ਕੁਦਰਤੀ ਤੌਰ 'ਤੇ ਬਿਨਾਂ ਕਿਸੇ ਮੈਡੀਕਲ ਟ੍ਰੀਟਮੈਂਟ ਦੇ ਦੂਜੀ ਵਾਰ ਮਾਂ ਬਨਣ ਜਾ ਰਹੀ ਹੈ।
Image Source: Instagram
ਦੱਸ ਦੇਈਏ ਕਿ ਦੇਬੀਨਾ ਦੇ ਨਾਲ ਗੁਰਮੀਤ ਚੌਧਰੀ ਵੀ ਦੂਜੀ ਵਾਰ ਮਾਤਾ-ਪਿਤਾ ਬਂਨਣ ਨੂੰ ਲੈ ਕੇ ਕਾਫੀ ਖੁਸ਼ ਹਨ। ਹਾਲ ਹੀ 'ਚ ਇੱਕ ਮੀਡੀਆ ਹਾਊਸ ਨੂੰ ਦਿੱਤੇ ਇੰਟਰਵਿਊ 'ਚ ਉਨ੍ਹਾਂ ਨੇ ਆਪਣੀਆਂ ਭਾਵਨਾਵਾਂ ਸਾਂਝੀਆਂ ਕੀਤੀਆਂ। ਉਨ੍ਹਾਂ ਨੇ ਦੱਸਿਆ ਸੀ ਕਿ ਉਹ 'ਹਮ ਦੋ ਹਮਾਰੇ ਦੋ' ਦੇ ਸੰਕਲਪ ਵਿੱਚ ਵਿਸ਼ਵਾਸ ਰੱਖਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਉਹ ਅਤੇ ਦੇਬੀਨਾ ਕੰਮ 'ਚ ਕਾਫੀ ਰੁੱਝੇ ਹੋਏ ਹਨ, ਇਸ ਲਈ ਹੁਣ ਉਨ੍ਹਾਂ ਦੀ ਬੇਟੀ ਲਿਆਨਾ ਨਾਲ ਕੋਈ ਨਾਂ ਕੋਈ ਹੋਵੇਗਾ। ਅਦਾਕਾਰ ਨੇ ਕਿਹਾ ਸੀ ਕਿ ਬਹੁਤ ਜਲਦੀ ਲਿਆਨਾ ਦਾ ਇੱਕ ਭਰਾ ਜਾਂ ਭੈਣ ਹੋਵੇਗਾ, ਜਿਸ ਤੋਂ ਬਾਅਦ ਉਨ੍ਹਾਂ ਦਾ 'ਹਮ ਦੋ ਹਮਾਰੇ ਦੋ' ਦਾ ਸੁਫ਼ਨਾ ਪੂਰਾ ਹੋ ਜਾਵੇਗਾ।
View this post on Instagram