Debina and Gurmeet Chaudhary reply trollers: ਮਸ਼ਹੂਰ ਟੀਵੀ ਸ਼ੋਅ ਫੇਮ ਦੇਬੀਨਾ ਬੋਨਰਜੀ ਤੇ ਗੁਰਮੀਤ ਚੌਧਰੀ ਦੂਜੀ ਵਾਰ ਮਾਤਾ-ਪਿਤਾ ਬਨਣ ਵਾਲੇ ਹਨ। ਹਲਾਂਕਿ ਇਸੇ ਸਾਲ ਅਪ੍ਰੈਲ ਮਹੀਨੇ ਦੇ ਵਿੱਚ ਉਨ੍ਹਾਂ ਨੇ ਆਪਣੀ ਧੀ ਲਿਆਨਾ ਦਾ ਸਵਾਗਤ ਕੀਤਾ ਹੈ। ਦੂਜੀ ਪ੍ਰੈਗਨੈਂਸੀ ਨੂੰ ਲੈ ਕੇ ਦੇਬੀਨਾ ਤੇ ਗੁਰਮੀਤ ਨੂੰ ਸੋਸ਼ਲ ਮੀਡੀਆ 'ਤੇ ਬਹੁਤ ਟ੍ਰੋਲ ਕੀਤਾ ਗਿਆ ਹੈ, ਹੁਣ ਜੋੜੇ ਨੇ ਟ੍ਰੋਲਰਸ ਨੂੰ ਕਰਾਰਾ ਜਵਾਬ ਦਿੱਤਾ ਹੈ।
Image Source: Instagram
ਦੱਸ ਦਈਏ ਕਿ ਇਹ ਜੋੜਾ ਆਪਣੀ ਜ਼ਿੰਦਗੀ ਦੇ ਸਭ ਤੋਂ ਖੂਬਸੂਰਤ ਦੌਰ ਚੋਂ ਲੰਘ ਰਿਹਾ ਹੈ। ਦੋਵੇਂ ਕੁਝ ਮਹੀਨੇ ਪਹਿਲਾਂ ਹੀ ਕਈ ਸਾਲਾਂ ਦੇ ਇੰਤਜ਼ਾਰ ਤੋਂ ਬਾਅਦ ਪਹਿਲੀ ਵਾਰ ਮਾਤਾ-ਪਿਤਾ ਬਣੇ ਸਨ ਅਤੇ ਇੱਕ ਵਾਰ ਫਿਰ ਉਹ ਆਪਣੇ ਦੂਜੇ ਬੱਚੇ ਦਾ ਸਵਾਗਤ ਕਰਨ ਵਾਲੇ ਹਨ। ਦੇਬੀਨਾ ਦੀ ਦੂਜੀ ਗਰਭ ਅਵਸਥਾ ਉਸ ਦੇ ਲਈ ਅਤੇ ਉਸ ਦੇ ਪਤੀ ਗੁਰਮੀਤ ਚੌਧਰੀ ਦੋਵਾਂ ਲਈ ਹੈਰਾਨੀ ਵਾਲੀ ਗੱਲ ਸੀ, ਕਿਉਂਕਿ ਇਹ ਬਿਨਾਂ ਪਲੈਨਿੰਗ ਦੇ ਪੂਰੀ ਤਰ੍ਹਾਂ ਕੁਦਰਤੀ ਹੈ।
Image Source: Instagram
ਦੇਬੀਨਾ ਬੈਨਰਜੀ ਨੇ IVF ਰਾਹੀਂ ਧੀ ਲਿਆਨਾ ਚੌਧਰੀ ਨੂੰ ਜਨਮ ਦਿੱਤਾ। ਉਹ ਅਤੇ ਗੁਰਮੀਤ ਪਹਿਲੀ ਵਾਰ ਅਪ੍ਰੈਲ 2022 ਵਿੱਚ ਮਾਤਾ-ਪਿਤਾ ਬਣੇ ਸਨ। ਬੇਟੀ ਦੇ ਪੈਦਾ ਹੋਣ ਦੇ 4 ਮਹੀਨੇ ਬਾਅਦ ਹੀ ਦੇਬੀਨਾ ਨੇ ਆਪਣੀ ਦੂਜੀ ਪ੍ਰੈਗਨੈਂਸੀ ਦਾ ਐਲਾਨ ਕੀਤਾ ਸੀ, ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਇਸ ਕਾਰਨ ਦੇਬੀਨਾ ਨੂੰ ਟ੍ਰੋਲ ਕੀਤਾ ਗਿਆ, ਨਾਲ ਹੀ ਗੁਰਮੀਤ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਹਾਲ ਹੀ 'ਚ ਦੇਬੀਨਾ ਦੇ ਯੂਟਿਊਬ ਚੈਨਲ 'ਤੇ ਇਸ ਜੋੜੇ ਨੇ ਟ੍ਰੋਲਰਾਂ ਨੂੰ ਕਰਾਰਾ ਜਵਾਬ ਦਿੱਤਾ ਹੈ।
ਦਰਅਸਲ, ਕੁਝ ਸਮਾਂ ਪਹਿਲਾਂ ਦੇਬੀਨਾ ਨੇ Ask Me Anything ਸੈਸ਼ਨ ਕੀਤਾ ਸੀ, ਜਿਸ 'ਚ ਉਨ੍ਹਾਂ ਤੋਂ ਇਲਾਵਾ ਕਈ ਲੋਕਾਂ ਨੇ ਗੁਰਮੀਤ ਚੌਧਰੀ 'ਤੇ ਵੀ ਨਿਸ਼ਾਨਾ ਸਾਧਿਆ ਸੀ। ਯੂਟਿਊਬ ਚੈਨਲ 'ਤੇ ਦੇਬੀਨਾ ਨੇ ਟ੍ਰੋਲਰਸ ਦੇ ਕਮੈਂਟ ਦਾ ਸਕਰੀਨ ਸ਼ਾਟ ਸ਼ੇਅਰ ਕੀਤਾ, ਜਿਸ 'ਚ ਲਿਖਿਆ- ਗੁਰਮੀਤ ਨੇ ਇੰਤਜ਼ਾਰ ਵੀ ਨਹੀਂ ਕੀਤਾ। ਇੱਕ ਯੂਜ਼ਰ ਨੇ ਤਾਂ ਗੁਰਮੀਤ ਨੂੰ ਗੈਰ-ਜ਼ਿੰਮੇਵਾਰ ਵੀ ਦੱਸਿਆ। ਇਸ 'ਤੇ ਅਭਿਨੇਤਾ ਨੇ ਜਵਾਬ ਦਿੱਤਾ, "ਜਦੋਂ ਤੁਹਾਡੇ ਕੋਲ ਇੰਨਾ ਖੂਬਸੂਰਤ ਸਾਥੀ ਹੈ ਤਾਂ ਇੰਤਜ਼ਾਰ ਕਿਉਂ ਕਰਨਾ, ਯਾਰ।" ਇਸ ਤੋਂ ਬਾਅਦ ਦੇਬੀਨਾ ਕਹਿੰਦੀ ਹੈ ਕਿ ਲੋਕਾਂ ਨੂੰ ਆਪਣੇ ਪਾਰਟਨਰ ਨਾਲ ਕੁਆਲਿਟੀ ਟਾਈਮ ਅਤੇ ਪਿਆਰੇ ਪਲ ਬਿਤਾਉਣੇ ਚਾਹੀਦੇ ਹਨ। ਇਹ ਕਿਸੇ ਵੀ ਰਿਸ਼ਤੇ ਲਈ ਸਭ ਮਹੱਤਵਪੂਰਨ ਹੈ।
Image Source: Instagram
ਹੋਰ ਪੜ੍ਹੋ: ਟੀਵੀ ਅਦਾਕਾਰਾ ਕ੍ਰਿਸ਼ਨਾ ਮੁਖਰਜ਼ੀ ਦੀ ਮੰਗਣੀ ਦੀਆਂ ਤਸਵੀਰਾਂ ਹੋਈਆਂ ਵਾਇਰਲ, ਜੈਸਮੀਨ ਭਸੀਨ ਤੇ ਐਲੀ ਗੋਨੀ ਵੀ ਆਏ ਨਜ਼ਰ
ਗੁਰਮੀਤ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੂੰ ਕਈ ਸਾਲਾਂ ਤੱਕ ਬੱਚੇ ਲਈ ਇੰਤਜ਼ਾਰ ਕਰਨਾ ਪਿਆ । ਗੁਰਮੀਤ ਨੇ ਕਿਹਾ, “ਲਿਆਨਾ ਦੇ ਜਨਮ ਤੱਕ ਦਾ ਸਫ਼ਰ ਸਾਡੇ ਦੋਹਾਂ ਲਈ ਬਹੁਤ ਮੁਸ਼ਕਿਲ ਸੀ। ਲਿਆਨਾ ਸਾਡੀ ਦੁਨੀਆ ਹੈ। ਦੇਬੀਨਾ ਬਹੁਤ ਦੁੱਖੀ ਹੋਈ ਪਰ ਉਹ ਬਹੁਤ ਮਜ਼ਬੂਤ ਵੀ ਹੈ। "