ਇਸ ਵਾਰ ‘ਚਾਹ ਦਾ ਕੱਪ ਸੱਤੀ ਦੇ ਨਾਲ’ ਸ਼ੋਅ ‘ਚ ਦੇਬੀ ਮਖਸੂਸਪੁਰੀ ਖੋਲਣਗੇ ਆਪਣੇ ਦਿਲ ਦੇ ਰਾਜ਼

ਦੇਬੀ ਮਖਸੂਸਪੁਰੀ ਅਜਿਹੇ ਗਾਇਕ ਨੇ ਜਿਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਸ਼ਾਇਰੀ ਦੇ ਗੀਤ ਦਿੱਤੇ ਨੇ ਅਤੇ ਆਪਣੇ ਗੀਤਾਂ ਦੇ ਨਾਲ ਦਰਸ਼ਕਾਂ ਦੇ ਦਿਲਾਂ ‘ਚ ਵੱਖਰੀ ਜਗਾ ਬਣਾਈ ਹੋਈ ਹੈ । ਦੇਸ਼ ਵਿਦੇਸ਼ਾਂ ‘ਚ ਵੱਸਦੇ ਉਨ੍ਹਾਂ ਦੇ ਪ੍ਰਸ਼ੰਸਕ ਬੜੀ ਹੀ ਬੇਸਬਰੀ ਦੇ ਨਾਲ ਦੇਬੀ ਮਖਸੂਸਪੁਰੀ ਦੇ ਗੀਤਾਂ ਦਾ ਇੰਤਜ਼ਾਰ ਕਰਦੇ ਰਹਿੰਦੇ ਨੇ ।
View this post on Instagram
ਹੋਰ ਵੇਖੋ:ਪੰਜਾਬੀ ਗਾਇਕ ਕਮਲ ਖਹਿਰਾ ਬਣੇ ਚਾਚਾ, ਘਰ ‘ਚ ਆਈ ਨੰਨ੍ਹੀ ਪਰੀ, ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਖੁਸ਼ੀ
ਸੋ ਚਾਹ ਦਾ ਕੱਪ ਰਹੇਗਾ ਸ਼ਾਇਰਾਨਾ ਕਿਉਂਕਿ ਇਸ ਵਾਰ ‘ਚਾਹ ਦਾ ਕੱਪ ਸੱਤੀ ਦੇ ਨਾਲ’ ‘ਚ ਨਜ਼ਰ ਆਉਣਗੇ ਦੇਬੀ ਮਖਸੂਸਪੁਰੀ । ਇਸ ਸ਼ੋਅ ਨੂੰ ਹੋਸਟ ਕਰ ਰਹੇ ਨੇ ਪੰਜਾਬੀ ਗਾਇਕਾ ਤੇ ਸ਼ਾਇਰੀ ਦੀ ਮਲਿਕਾ ਸਤਿੰਦਰ ਸੱਤੀ । ਸੋ ਇਸ ਵਾਰ ਦੇਬੀ ਮਖਸੂਸਪੁਰੀ ਆਪਣੀ ਜ਼ਿੰਦਗੀ ਦੇ ਨਾਲ ਜੁੜੀਆਂ ਅਣਸੁਣੀਆਂ ਗੱਲਾਂ ਆਪਣੇ ਪ੍ਰਸ਼ੰਸਕਾਂ ਦੇ ਨਾਲ ਸਾਂਝੀਆਂ ਕਰਨਗੇ ।
View this post on Instagram
ਦੇਬੀ ਮਖਸੂਸਪੁਰੀ ਨਾਲ ਜੁੜੀਆਂ ਕੁਝ ਹੋਰ ਗੱਲਾਂ ਜਾਨਣ ਲਈ ਦੇਖੋ ‘ਚਾਹ ਦਾ ਕੱਪ ਸੱਤੀ ਦੇ ਨਾਲ’ 18 ਮਾਰਚ ਦਿਨ ਬੁੱਧਵਾਰ ਰਾਤ 9.00 ਵਜੇ ਸਿਰਫ ਪੀਟੀਸੀ ਪੰਜਾਬੀ ’ਤੇ । ਇਹ ਸ਼ੋਅ ਤੁਸੀਂ ਆਪਣੇ ਮੋਬਾਇਲ ਫੋਨ ‘ਤੇ ਵੀ ਦੇਖ ਸਕਦੇ ਹੋ ਤਾਂ ਅੱਜ ਹੀ ਡਾਉਨਲੋਡ ਕਰੋ ‘ਪੀਟੀਸੀ ਪਲੇਅ’ ਐਪ ’ਤੇ ਲਵੋ ਪੀਟੀਸੀ ਪੰਜਾਬੀ ਦੇ ਸਾਰੇ ਸ਼ੋਅਜ਼ ਦਾ ਅਨੰਦ ।