Death Anniversary: ਸਿਥਾਰਥ ਸ਼ੁਕਲਾ ਦੀ ਪਹਿਲੀ ਬਰਸੀ ਅੱਜ, ਸਿਧਾਰਥ ਨੂੰ ਯਾਦ ਕਰ ਭਾਵੁਕ ਹੋਏ ਫੈਨਜ਼

By  Pushp Raj September 2nd 2022 09:42 AM

Siddharth Shukla First Death Anniversary: ਟੀਵੀ ਜਗਤ ਦੇ ਮਸ਼ਹੂਰ ਅਦਾਕਾਰ ਸਿਧਾਰਥ ਸ਼ੁਕਲਾ ਦੀ ਅੱਜ ਪਹਿਲੀ ਬਰਸੀ ਹੈ। ਅੱਜ ਦੇ ਹੀ ਦਿਨ ਯਾਨੀ ਕਿ 2 ਸਤੰਬਰ ਨੂੰ ਸਿਧਾਰਥ ਇਸ ਫਾਨੀ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਆਖ ਗਏ। ਸਿਧਾਰਥ ਦੀ ਅਚਾਨਕ ਮੌਤ ਹੋਣ ਦੀ ਵਜ੍ਹਾ ਹਾਰਟ ਅਟੈਕ ਦੱਸੀ ਗਈ ਸੀ।

Image Source: Instagram

ਦੱਸ ਦਈਏਕ ਕਿ ਸਿਧਾਰਥ ਨੇ ਮਹਿਜ਼ 40 ਸਾਲ ਦੀ ਉਮਰ ਵਿੱਚ ਹੀ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਸਿਧਾਰਥ ਦੀ ਅਚਾਨਕ ਮੌਤ ਦੀ ਖ਼ਬਰ ਸੁਣ ਕੇ ਪੂਰਾ ਬਾਲੀਵੁੱਡ ਹੈਰਾਨ ਰਹਿ ਗਿਆ ਸੀ। ਮੀਡੀਆ ਰਿਪੋਰਟਾਂ ਮੁਤਾਬਕ ਸਿਧਾਰਥ ਬਿਲਕੁਲ ਫਿੱਟ ਸਨ, ਉਹ ਹਰ ਰੋਜ਼ ਜਿਮ ਜਾਂਦੇ ਸਨ ਪਰ ਇਸ ਦੇ ਬਾਵਜੂਦ ਇੰਨੀ ਛੋਟੀ ਉਮਰ 'ਚ ਉਨ੍ਹਾਂ ਦੀ ਮੌਤ ਨੇ ਫ਼ਿਲਮ ਇੰਡਸਟਰੀ ਅਤੇ ਫੈਨਜ਼ ਨੂੰ ਝੰਜੋੜ ਕੇ ਰੱਖ ਦਿੱਤਾ ਹੈ।

ਆਪਣੀ ਮੌਤ ਤੋਂ ਕੁਝ ਘੰਟੇ ਪਹਿਲਾਂ ਸਿਧਾਰਥ ਨੇ ਰਾਤ ਤਿੰਨ ਵਜੇ ਦੇ ਕਰੀਬ ਆਪਣੀ ਮਾਂ ਤੋਂ ਪਾਣੀ ਮੰਗਿਆ ਸੀ ਅਤੇ ਇਹ ਕਹਿ ਕੇ ਸੌਂ ਗਿਆ ਸੀ ਕਿ ਉਹ ਠੀਕ ਨਹੀਂ ਹੈ। ਇਸ ਤੋਂ ਬਾਅਦ ਉਹ ਸਵੇਰੇ 8 ਵਜੇ ਤੱਕ ਨਹੀਂ ਉਠਿਆ ਤਾਂ ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

Image Source: Instagram

ਸਿਧਾਰਥ ਦੇ ਐਕਟਿੰਗ ਕਰੀਅਰ ਦੀ ਗੱਲ ਕਰੀਏ ਤਾਂ ਉਹ ਟੀਵੀ ਜਗਤ ਦੀ ਮਸ਼ਹੂਰ ਹਸਤੀਆਂ ਚੋਂ ਇੱਕ ਸੀ। ਉਸ ਨੇ ਸਾਲ 2008 ਦੇ ਸ਼ੋਅ ਬਾਬੁਲ ਕਾ ਆਂਗਨ ਛੂਟੇ ਨਾ ਵਿੱਚ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ, ਜਿਸ ਤੋਂ ਬਾਅਦ ਉਸ ਨੇ 'ਅਜਨਬੀ', 'ਸੀਆਈਡੀ', 'ਬਾਲਿਕਾ ਵਧੂ' ਅਤੇ 'ਲਵ ਯੂ ਜ਼ਿੰਦਗੀ' ਵਰਗੇ ਸ਼ੋਅ ਕੀਤੇ।

ਸਿਧਾਰਥ ਬਿੱਗ ਬੌਸ ਸੀਜ਼ਨ 13 ਦੇ ਵਿਜੇਤਾ ਵਜੋਂ ਲਾਈਮਲਾਈਟ ਵਿੱਚ ਆਏ ਸਨ। ਇਸ ਤੋਂ ਬਾਅਦ ਉਨ੍ਹਾਂ ਦੇ ਕਰੀਅਰ ਨੂੰ ਹੋਰ ਮਜ਼ਬੂਤੀ ਮਿਲੀ। ਇਹ ਸ਼ੋਅ ਉਨ੍ਹਾਂ ਦੇ ਦਿਲ ਦੇ ਬਹੁਤ ਕਰੀਬ ਸੀ , ਕਿਉਂਕਿ ਇਸ ਸ਼ੋਅ ਦੌਰਾਨ ਉਨ੍ਹਾਂ ਦੀ ਮੁਲਾਕਾਤ ਸ਼ਹਿਨਾਜ਼ ਗਿੱਲ ਨਾਲ ਹੋਈ ਸੀ। ਸ਼ਹਿਨਾਜ਼ ਨੇ ਹਮੇਸ਼ਾ ਖੁੱਲ੍ਹ ਕੇ ਸਿਧਾਰਥ ਲਈ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਸੀ ਅਤੇ ਦੋਵੇਂ ਟੀਵੀ 'ਤੇ ਸਭ ਤੋਂ ਮਸ਼ਹੂਰ ਜੋੜਿਆਂ ਵਿੱਚੋਂ ਇੱਕ ਸਨ।

Image Source: Instagram

ਹੋਰ ਪੜ੍ਹੋ: Koffee with Karan 7: ਟਾਈਗਰ ਸ਼ਰਾਫ ਨੇ ਦਿਸ਼ਾ ਪਟਾਨੀ ਨਾਲ ਬ੍ਰੇਕਅੱਪ ਦੀ ਦੱਸੀ ਸੱਚਾਈ, ਪੜ੍ਹੋ ਪੂਰੀ ਖ਼ਬਰ

ਆਪਣੀ ਮੌਤ ਤੋਂ ਕੁਝ ਦਿਨ ਪਹਿਲਾਂ ਵੀ, ਸਿਧਾਰਥ ਨੂੰ ਸ਼ਹਿਨਾਜ਼ ਨਾਲ ਬਿੱਗ ਬੌਸ ਓਟੀਟੀ ਦੇ ਸੈੱਟ 'ਤੇ ਦੇਖਿਆ ਗਿਆ ਸੀ। ਸ਼ਹਿਨਾਜ਼ ਨੂੰ ਉਸ ਦੀ ਮੌਤ ਦਾ ਡੂੰਘਾ ਸਦਮਾ ਲੱਗਾ ਅਤੇ ਉਹ ਕਾਫੀ ਸਮੇਂ ਤੋਂ ਲਾਈਮਲਾਈਟ ਤੋਂ ਦੂਰ ਰਹੀ। ਹੌਲੀ-ਹੌਲੀ ਸ਼ਹਿਨਾਜ਼ ਆਪਣੀ ਕਰੀਅਰ ਵਿੱਚ ਅੱਗੇ ਵੱਧ ਰਹੀ ਹੈ।

Related Post