ਪਾਕਿਸਤਾਨ ਵਿੱਚ ਰਹਿ ਰਹੇ ਡਾਨ ਦਾਊਦ ਇਬਰਾਹਿਮ ਨਾਲ ਹੁਣ ਇਸ ਅਦਾਕਾਰਾ ਦਾ ਜੁੜਨ ਲੱਗਾ ਨਾਂਅ

ਡਾਨ ਦਾਊਦ ਇਬਰਾਹਿਮ ਦਾ ਨਾਂਅ ਕਈ ਭਾਰਤੀ ਹੀਰੋਇਨਾਂ ਨਾਲ ਜੁੜਿਆ ਸੀ, ਜਿਸ ਕਰਕੇ ਇਹਨਾਂ ਹੀਰੋਇਨਾਂ ਦਾ ਕਰੀਅਰ ਬਰਬਾਦ ਹੋ ਗਿਆ ਸੀ । ਪਰ ਹੁਣ ਇਸ ਸਭ ਦੇ ਚਲਦੇ ਦਾਊਦ ਦਾ ਨਾਂਅ ਪਾਕਿਸਤਾਨੀ ਅਦਾਕਾਰਾ ਮਹਵਿਸ਼ ਹਯਾਤ ਨਾਲ ਜੋੜਿਆ ਜਾ ਰਿਹਾ ਹੈ। 37 ਸਾਲਾ ਮਹਵਿਸ਼ ਹਯਾਤ ਦਾਊਦ ਤੋਂ 27 ਸਾਲ ਛੋਟੀ ਹੈ। ਉਹ ਪਾਕਿਸਤਾਨ 'ਚ 'ਗੈਂਗਸਟਰ ਗੁੜੀਆ' ਵਜੋਂ ਵੀ ਜਾਣੀ ਜਾਂਦੀ ਹੈ। ਇਨ੍ਹੀਂ ਦਿਨੀਂ ਮਹਵਿਸ਼ ਅਤੇ ਦਾਊਦ ਦਾ ਰਿਸ਼ਤਾ ਸੁਰਖੀਆਂ ਵਿੱਚ ਹੈ।
https://www.instagram.com/p/CDtyjHKHos1/
ਮਹਵਿਸ਼ ਹਯਾਤ ਨੂੰ ਪਾਕਿਸਤਾਨ ਦੇ ਇਕ ਵੱਡੇ ਨਾਗਰਿਕ ਸਨਮਾਨ ਤਮਗਾ-ਏ-ਇਮਤਿਆਜ਼ ਨਾਲ ਸਨਮਾਨਤ ਕੀਤਾ ਗਿਆ। ਇਸ ਤੋਂ ਪਹਿਲਾਂ ਉਹ ਬਹੁਤ ਮਸ਼ਹੂਰ ਨਹੀਂ ਸੀ, ਪਰ ਅੱਜ ਉਹ ਪਾਕਿਸਤਾਨ ਦੇ ਮੀਡੀਆ ਅਤੇ ਗਲੈਮਰਰ ਇੰਡਸਟਰੀ ਦਾ ਵੱਡਾ ਚਿਹਰਾ ਬਣ ਗਈ ਹੈ। ਦਾਊਦ ਨਾਲ ਨਾਂ ਜੁੜਨ ਤੋਂ ਬਾਅਦ ਮਹਵਿਸ਼ ਹਯਾਤ ਨੂੰ ਸੋਸ਼ਲ ਮੀਡੀਆ 'ਤੇ ਕਾਫ਼ੀ ਟ੍ਰੋਲ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਹਯਾਤ ਨੇ ਕਿਹਾ ਹੈ ਕਿ ਉਸ ਖ਼ਿਲਾਫ਼ ਸਾਜਿਸ਼ ਰਚੀ ਜਾ ਰਹੀ ਹੈ। ਉਸ ਦਾ ਕਿਸੇ ਨਾਲ ਕੋਈ ਸਬੰਧ ਨਹੀਂ ਹੈ।
https://www.instagram.com/p/CAAyCvCnqa9/
https://www.instagram.com/p/B9RVoNyHz0i/