ਖਜੂਰਾਂ ਹਨ ਸਿਹਤ ਦੇ ਲਈ ਬਹੁਤ ਹੀ ਲਾਭਦਾਇਕ, ਕਈ ਬੀਮਾਰੀਆਂ ‘ਚ ਮਿਲਦੀ ਹੈ ਰਾਹਤ
Shaminder
February 21st 2022 03:23 PM
ਸਿਹਤ ਦੇ ਲਈ ਜਿਸ ਤਰ੍ਹਾਂ ਰੋਟੀ ਜ਼ਰੂਰੀ ਹੈ । ਉਸੇ ਤਰ੍ਹਾਂ ਫਲ ਵੀ ਓਨੇ ਹੀ ਜ਼ਰੂਰੀ ਹਨ । ਫਲਾਂ ‘ਚ ਅਜਿਹੇ ਤੱਤ ਹੁੰਦੇ ਹਨ ਜੋ ਸਰੀਰ ਦੀਆਂ ਹੋਰ ਜ਼ਰੂਰਤਾਂ ਨੂੰ ਪੂਰਾ ਕਰਦੇ ਹਨ । ਫ਼ਲ ‘ਚ ਅਜਿਹੇ ਤੱਤ ਹੁੰਦੇ ਹਨ ਜੋ ਸਾਡੇ ਸਰੀਰ ਦੀਆਂ ਕਈ ਕਮੀਆਂ ਨੂੰ ਵੀ ਪੂਰਾ ਕਰਦੇ ਹਨ । ਖਜੂਰਾਂ (Dates) ਸਿਹਤ ਦੇ ਲਈ ਬਹੁਤ ਹੀ ਲਾਭਦਾਇਕ ਮੰਨੀਆਂ ਜਾਂਦੀਆਂ ਹਨ। ਖਜੂਰ ਖਾਣ ਦੇ ਸਿਹਤ ਨੂੰ ਕਈ ਲਾਭ ਹਨ । ਖਜੂਰ ‘ਚ ਕਈ ਤਰ੍ਹਾਂ ਦੇ ਵਿਟਾਮਿਨ, ਪ੍ਰੋਟੀਨ, ਆਇਰਨ, ਕੈਲਸ਼ੀਅਮ, ਫਾਇਬਰ, ਜ਼ਿੰਕ, ਫਾਸਫੋਰਸ, ਮੈਗਨੀਸ਼ੀਅਮ, ਸੋਡੀਅਮ ਆਦਿ ਦੀ ਭਰਪੂਰ ਮਾਤਰਾ ਹੁੰਦ ਹੈ।ਹਨ।