ਦਰਸ਼ਨ ਔਲਖ ਨੇ ਸਾਂਝਾ ਕੀਤਾ ਸਿੱਧੂ ਮੂਸੇਵਾਲਾ ਦਾ ਇਹ ਖ਼ਾਸ ਵੀਡੀਓ, ਦਾਦੀ ਨੇ ਰੱਖਵਾਈ ਸੀ ਸਰਦਾਰੀ

By  Lajwinder kaur June 7th 2022 02:43 PM

ਉੱਚੀਆਂ ਨੇ ਗੱਲਾਂ, ਸੈਲਫਮੇਡ, ਡੈਵਿਲ, 295, ਲੇਜੈਂਡ ਵਰਗੇ ਕਈ ਸੁਪਰ ਹਿੱਟ ਗੀਤ ਦੇਣ ਵਾਲੇ ਗਾਇਕ ਸਿੱਧੂ ਮੂਸੇਵਾਲਾ ਜੋ ਕਿ 29 ਮਈ ਨੂੰ ਇਸ ਦੁਨੀਆ ਤੋਂ ਰੁਖਸਤ ਹੋ ਗਏ ਸਨ। ਮਾਨਸਾ ਜ਼ਿਲ੍ਹੇ ਦੇ ਨੇੜਲੇ ਪਿੰਡ ਜਵਾਹਰਕੇ ਦੇ ਵਿਚ ਹਥਿਆਰਬੰਦ ਲੋਕਾਂ ਵੱਲੋਂ ਗਾਇਕ ਸਿੱਧੂ ਮੂਸੇਵਾਲਾ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।

ਸਿੱਧੂ ਮੂਸੇਵਾਲਾ ਦੀ ਮੌਤ ਨੇ ਹਰ ਇੱਕ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਸੋਸ਼ਲ ਮੀਡੀਆ ਉੱਤੇ ਸਿੱਧੂ ਮੂਸੇਵਾਲਾ ਦੀਆਂ ਕਈ ਪੁਰਾਣੀਆਂ ਵੀਡੀਓਜ਼ ਵਾਇਰਲ ਹੋ ਰਹੀਆਂ ਹਨ। ਐਕਟਰ ਦਰਸ਼ਨ ਔਲਖ ਨੇ ਸਿੱਧੂ ਦਾ ਇੱਕ ਖ਼ਾਸ ਵੀਡੀਓ ਸਾਂਝਾ ਕੀਤਾ ਹੈ।

image from instagramਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਮਿਲਕੇ ਭਾਵੁਕ ਹੋਏ ਯੋਗਰਾਜ ਸਿੰਘ, ਕਿਹਾ-‘ਮੈਂ ਮਾਪਿਆਂ ਦਾ ਤੇ ਪੰਜਾਬ ਦਾ ਪੁੱਤ ਵਾਪਿਸ ਤਾਂ ਨਹੀਂ ਲੈ ਕੇ ਆ ਸਕਦਾ ਪਰ...’

ਇਸ ਵੀਡੀਓ ਚ ਸਿੱਧੂ ਮੂਸੇਵਾਲਾ ਆਪਣੀ ਸਰਦਾਰੀ ਲੁੱਕ ਬਾਰੇ ਗੱਲ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਸਿੱਧੂ ਕਹਿ ਰਹੇ ਨੇ- ਮੇਰੀ ਪੱਗ ਤੇ ਮੇਰੇ ਕੇਸ’ ਇਹ ਮੇਰੀ ਦਾਦੀ (ਸਿੱਧੂ ਮੂਸੇਵਾਲਾ ਦੀ ਦਾਦੀ) ਨੇ ਰੱਖਵਾਏ ਸੀ। ਉਨ੍ਹਾਂ ਦੀ ਮਾਂ ਹਮੇਸ਼ਾ ਕੇਸਾਂ ਨੂੰ ਸੰਭਾਲ ਕੇ ਰੱਖਣ ਦੀ ਗੱਲ ਆਖਦੀ ਸੀ।

ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਦਰਸ਼ਨ ਔਲਖ ਨੇ ਕੈਪਸ਼ਨ ਚ ਲਿਖਿਆ ਹੈ- ‘ਅਫ਼ਸੋਸ ਅਸੀਂ ਦਸਤਾਰ ਦੇ ਰਾਖੇ ਨੂੰ ਨਹੀਂ ਬਚਾ ਸਕੇ ਵਾਹਿਗੁਰੂ ਜੀ ਸਿੱਧੂ ਮੂਸੇਵਾਲਾ ਨੂੰ ਸਵਰਗਾਂ ਵਿੱਚ ਵਾਸਾ ਦੇਣ ...ਬੇਨਤੀ ਹੈ ਭੋਗ ‘ਤੇ ਜਾਣ ਵਾਲੀ ਸੰਗਤ ਪੱਗਾਂ ਜ਼ਰੂਰ ਬੰਨ ਕੇ ਜਾਵੇ’।

ਪੰਜਾਬੀ ਕਲਾਕਾਰ ਵੀ ਪਹੁੰਚ ਕੇ ਸਿੱਧੂ ਮੂਸੇਵਾਲਾ ਦੇ ਮਾਪਿਆਂ ਦੇ ਨਾਲ ਦੁੱਖ ਵੰਡਾ ਰਹੇ ਹਨ। ਪਰਮੀਸ਼ ਵਰਮਾ, ਸੋਨਮ ਬਾਜਵਾ, ਜੌਰਡਨ ਸੰਧੂ, ਗੱਗੂ ਗਿੱਲ, ਯੋਗਰਾਜ ਸਿੰਘ ਤੋਂ ਇਲਾਵਾ ਕਈ ਕਲਾਕਾਰ ਸਿੱਧੂ ਦੇ ਪਰਿਵਾਰ ਨਾਲ ਮਿਲਕੇ ਦੁੱਖ ਵੰਡਾ ਚੁੱਕੇ ਹਨ। ਦੱਸ ਦਈਏ ਕੱਲ੍ਹ ਯਾਨੀਕਿ 8 ਜੂਨ ਨੂੰ ਸਿੱਧੂ ਮੂਸੇਵਾਲਾ ਦਾ ਭੋਗ ਤੇ ਅੰਤਿਮ ਅਰਦਾਸ ਹੋਣੀ ਹੈ।

ਦੱਸ ਦਈਏ ਸਿੱਧੂ ਮੂਸੇਵਾਲਾ, ਮਹਿਜ਼ 28 ਸਾਲਾਂ ਦਾ ਸੀ, ਜਿਸ ਨੇ ਏਨੀ ਛੋਟੀ ਉਮਰ 'ਚ ਵਧੀਆ ਨਾਮ ਤੇ ਸ਼ੋਹਰਤ ਹਾਸਿਲ ਕਰ ਲਈ ਸੀ। ਉਨ੍ਹਾਂ ਨੇ ਕਈ ਸੁਪਰ ਹਿੱਟ ਪੰਜਾਬੀ ਮਿਊਜ਼ਿਕ ਇੰਸਡਸਟਰੀ ਨੂੰ ਦਿੱਤੇ ਹਨ।

ਹੋਰ ਪੜ੍ਹੋ : ਨਮ ਅੱਖਾਂ ਨਾਲ ਸਿੱਧੂ ਮੂਸੇਵਾਲੇ ਦੀ ਹਵੇਲੀ ਪਹੁੰਚੀ ਸੋਨਮ ਬਾਜਵਾ, ਪਰਿਵਾਰ ਨਾਲ ਦੁੱਖ ਕੀਤਾ ਸਾਂਝਾ

 

 

View this post on Instagram

 

A post shared by DARSHAN AULAKH ਦਰਸ਼ਨ ਔਲਖ (@darshan_aulakh)

Related Post