ਪੰਜਾਬੀ ਅਦਾਕਾਰ ਦਰਸ਼ਨ ਔਲਖ ਵੱਲੋਂ ‘ਧਰਤੀ ਦਿਵਸ’ ‘ਤੇ ਯਾਦ ਕਰਵਾਈਆਂ ਬਾਬਾ ਨਾਨਕ ਜੀ ਵੱਲੋਂ ਕਹੀਆਂ ਗੱਲਾਂ
ਪੰਜਾਬੀ ਅਦਾਕਾਰ ਦਰਸ਼ਨ ਔਲਖ ਜਿਨ੍ਹਾਂ ਨੇ ਕਈ ਪੰਜਾਬੀ ਤੇ ਹਿੰਦੀ ਫ਼ਿਲਮਾਂ ‘ਚ ਬਾਕਮਾਲ ਦੇ ਕਿਰਦਾਰ ਨਿਭਾਏ ਨੇ ਤੇ ਦਰਸ਼ਕਾਂ ਤੋਂ ਵਾਹ ਵਾਹੀ ਵੀ ਖੱਟੀ ਹੈ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਬਹੁਤ ਹੀ ਕਮਾਲ ਦੀ ਇੱਕ ਵੀਡੀਓ ਸ਼ੇਅਰ ਕੀਤੀ ਹੈ । ਇਹ ਵੀਡੀਓ ਸਪੈਸ਼ਲ ਉਨ੍ਹਾਂ ਨੇ Earth Day ਯਾਨੀਕਿ ਧਰਤੀ ਦਿਵਸ ਦੇ ਮੌਕੇ ਨੂੰ ਲੈ ਕੇ ਬਣਾਈ ਹੈ । ਧਰਤੀ ਦਿਵਸ ਜਾਂ ਧਰਤ ਦਿਹਾੜਾ ਹਰ ਸਾਲ 22ਅਪ੍ਰੈਲ ਨੂੰ ਮਨਾਇਆ ਜਾਂਦਾ ਹੈ ।
View this post on Instagram
ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ॥
ਇਸ ਵੀਡੀਓ ‘ਚ ਉਨ੍ਹਾਂ ਨੇ ਦੱਸਿਆ ਕਿ ਧਰਤ ਦਿਹਾੜੇ ਦੇ ਮੌਕੇ ‘ਤੇ ਉਹ ਇਸ ਗੰਭੀਰ ਮੁੱਦੇ ‘ਤੇ ਕੁਝ ਗੱਲਾਂ ਆਪਣੇ ਦਰਸ਼ਕਾਂ ਦੇ ਨਾਲ ਸ਼ੇਅਰ ਕਰਨ ਜਾ ਰਹੇ ਨੇ । ਵੀਡੀਓ ਦੀ ਸ਼ੁਰੂਆਤ ‘ਚ ਉਨ੍ਹਾਂ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਸੱਚਾ ਤੇ ਸੁੱਚਾ ਜੀਵਨ ਦਿੱਤਾ ਹੈ । ਬਾਬਾ ਨਾਨਕ ਜੀ ਨੇ ਤਿੰਨ ਸ਼ਬਦਾਂ ‘ਚ ਸਾਡੇ ਜੀਵਨ ਦੀ ਸਾਰੀ ਕਹਾਣੀ ਦਰਸਾ ਦਿੱਤੀ ਹੈ ।
“ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ||”
ਦਰਸ਼ਨ ਔਲਖ ਨੇ ਅੱਗੇ ਕਿਹਾ ਹੈ ਕਿ ਅਸੀਂ ਪਵਣ, ਪਾਣੀ ਤੇ ਧਰਤੀ ਇਹ ਤਿੰਨੋ ਹੀ ਚੀਜ਼ਾਂ ਖਰਾਬ ਕਰ ਦਿੱਤੀਆਂ ਨੇ । ਪਵਣ ਵੀ ਅਸੀਂ ਖਾਰਬ ਕਰ ਦਿੱਤੀ ਹੈ ਦਰਖਤ ਕੱਟ-ਕੱਟ ਕੇ । ਧਰਤੀ ‘ਚ ਨਕਲੀ ਤੇ ਕੈਮੀਕਲ ਵਾਲੀਆਂ ਖਾਂਦਾ ਪਾ ਕੇ ਮਿੱਟੀ ਨੂੰ ਖਰਾਬ ਕਰ ਦਿੱਤਾ ਹੈ । ਪਾਣੀ ਦਾ ਲੇਵਲ ਵੀ ਹੇਠ ਡਿੱਗ ਗਿਆ ਹੈ ਤੇ ਪਾਣੀ ਬਿਨਾਂ ਜੀਵਨ ਸੰਭਵ ਨਹੀਂ ਹੈ । ਜਿਸ ਦਿਨ ਪਾਣੀ ਖਤਮ ਹੋ ਗਿਆ ਤਾਂ ਬਾਬਾ ਨਾਨਕ ਜੀ ਦੀਆਂ ਕਹੀਆਂ ਗੱਲਾਂ ਸਾਨੂੰ ਯਾਦ ਆਉਣਗੀਆਂ । ਇਸ ਵੀਡੀਓ ‘ਚ ਉਨ੍ਹਾਂ ਨੇ ਲੋਕਾਂ ਨੂੰ ਹਵਾ, ਪਾਣੀ ਤੇ ਧਰਤੀ ਲਈ ਗੰਭੀਰ ਹੋ ਸੋਚਣ ਦੀ ਗੱਲ ਆਖੀ ਹੈ ਤੇ ਜੋ ਅਸੀਂ ਕੁਦਰਤ ਨੂੰ ਨੁਕਸਾਨ ਪਹੁੰਚਾ ਚੁੱਕੇ ਹਾਂ ਉਸ ਨੂੰ ਕਿਵੇਂ ਠੀਕ ਕਰਨਾ ਹੈ ਇਸ ਵਾਰੇ ਗੰਭੀਰਤਾ ਦੇ ਨਾਲ ਸੋਚਣਾ ਚਾਹੀਦਾ ਹੈ ਤੇ ਰਲ-ਮਿਲਕੇ ਇਸ ਨੂੰ ਸਹੀ ਕਰਨਾ ਦਾ ਹੱਲ ਲੱਭਣਾ ਚਾਹੀਦਾ ਹੈ । ਉਨ੍ਹਾਂ ਨੇ ਪਰਮਾਤਮਾ ਅੱਗੇ ਅਰਦਾਸ ਵੀ ਕੀਤੀ ਕਿ ਕੋਰੋਨਾ ਵਾਇਰਸ ਦੇ ਖਿਲਾਫ ਚੱਲ ਰਹੀ ਜੰਗ ਨੂੰ ਜਿੱਤ ਸਕੀਏ ।