ਦਰਸ਼ਨ ਔਲਖ ਨੇ ਕਿਸਾਨਾਂ ਦੇ ਹੌਸਲੇ ਨੂੰ ਬਿਆਨ ਕਰਦਾ ਵੀਡੀਓ ਕੀਤਾ ਸਾਂਝਾ

By  Shaminder November 8th 2021 04:22 PM
ਦਰਸ਼ਨ ਔਲਖ ਨੇ ਕਿਸਾਨਾਂ ਦੇ ਹੌਸਲੇ ਨੂੰ ਬਿਆਨ ਕਰਦਾ ਵੀਡੀਓ ਕੀਤਾ ਸਾਂਝਾ

ਦਰਸ਼ਨ ਔਲਖ  (Darshan Aulakh ) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਇੱਕ ਕੁੜੀ ਪੰਜਾਬ ,ਪੰਜਾਬੀਆਂ  ਤੇ ਕਿਸਾਨਾਂ (Farmers Protest ) ਦੇ ਹੌਸਲੇ ਨੂੰ ਬਿਆਨ ਕਰਦੀ ਹੋਈ ਨਜ਼ਰ ਆ ਰਹੀ ਹੈ । ਇਸ ਵੀਡੀਓ ‘ਚ ਇਹ ਕੁੜੀ ਪੰਜਾਬ ਤੇ ਪੰਜਾਬੀਆਂ ਦੇ ਹੌਂਸਲੇ ਨੂੰ ਕਵਿਤਾ ਦੇ ਜ਼ਰੀਏ ਬਿਆਨ ਕਰਦੀ ਹੋਈ ਨਜ਼ਰ ਆ ਰਹੀ ਹੈ । ਦਰਸ਼ਨ ਔਲਖ ਨੇ ਇਸ ਵੀਡੀਓ (Video ) ਨੂੰ ਸਾਂਝਾ ਕਰਦੇ ਹੋਏ ਲਿਖਿਆ ਕਿ ‘ਪੰਜਾਬ ਤਾ ਕਦੀ ਹਰਿਆਂ ਨਹੀਂ ਇਸ ਦੀ ਜਿੱਤ ਦੇ ਨਗ ਤਾ ਇਸ ਦੇ ਮੱਥੇ ਤੇ ਜੜੇ ਹੀਰੇ ਵਾਂਗ ਨੇ ।

Darshan Aulakh, image From instagram

ਹੋਰ ਪੜ੍ਹੋ :  ਮਸ਼ਹੂਰ ਗਾਇਕਾ ਦੀ ਜ਼ਹਾਜ ਹਾਦਸੇ ਵਿੱਚ ਮੌਤ, ਸੰਗੀਤ ਜਗਤ ਵਿੱਚ ਸੋਗ ਦੀ ਲਹਿਰ, ਮਰਨ ਤੋਂ ਪਹਿਲਾਂ ਕੀਤੀ ਵੀਡੀਓ ਸ਼ੇਅਰ

ਇਸ ਕਵਿਤਾ ਦੇ ਜ਼ਰੀਏ ਇਸ ਕੁੜੀ ਨੇ ਲਹਿੰਦੇ ਅਤੇ ਚੜਦੇ ਪੰਜਾਬ ਦੇ ਕਿਸਾਨਾਂ ਦੇ ਹਾਲਾਤਾਂ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਕਿਸ ਤਰ੍ਹਾਂ ਕਿਸਾਨਾਂ ਨੇ ਸਮੇਂ ਦੀਆਂ ਸਰਕਾਰਾਂ ਨਾਲ ਮੱਥਾ ਲਾਇਆ ਹੋਇਆ ਹੈ ।

farmersprotest

ਕਿਸਾਨਾਂ ‘ਤੇ ਭਾਵੇਂ ਕਿੰਨੇ ਵੀ ਜ਼ੁਲਮ ਹੋ ਜਾਣ ਪਰ ਉਹ ਆਪਣੀ ਚੁੱਪ ਅਤੇ ਬਲਦਾਂ, ਦਾਤਰੀ ਦੇ ਨਾਲ ਸਰਕਾਰਾਂ ਨੂੰ ਜਵਾਬ ਦਿੰਦੇ ਆ ਰਹੇ ਹਨ। ਦਰਸ਼ਨ ਔਲਖ ਕਿਸਾਨਾਂ ਦੇ ਸਮਰਥਨ ‘ਚ ਲਗਾਤਾਰ ਪੋਸਟਾਂ ਪਾਉਂਦੇ ਰਹਿੰਦੇ ਹਨ । ਉਹ ਪਹਿਲੇ ਦਿਨ ਤੋਂ ਹੀ ਕਿਸਾਨਾਂ ਦੇ ਹੱਕ ‘ਚ ਆਵਾਜ਼ ਬੁਲੰਦ ਕਰਦੇ ਆ ਰਹੇ ਹਨ ।

 

View this post on Instagram

 

A post shared by DARSHAN AULAKH ਦਰਸ਼ਨ ਔਲਖ (@darshan_aulakh)

ਦੱਸ ਦਈਏ ਕਿ ਦਿੱਲੀ ਦੀਆਂ ਸਰਹੱਦਾਂ ‘ਤੇ ਕਿਸਾਨ ਪਿਛਲੇ ਇੱਕ ਸਾਲ ਤੋਂ ਧਰਨਾ ਪ੍ਰਦਰਸ਼ਨ ਕਰਦੇ ਆ ਰਹੇ ਹਨ । ਪਰ ਕਿਸਾਨਾਂ ਦੀਆਂ ਇਨ੍ਹਾਂ ਮੰਗਾਂ ‘ਤੇ ਕੋਈ ਵੀ ਵਿਚਾਰ ਕੇਂਦਰ ਸਰਕਾਰ ਵੱਲੋਂ ਨਹੀਂ ਕੀਤਾ ਗਿਆ ਹੈ । ਕਿਸਾਨ ਤਿੰਨੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਹਨ ਅਤੇ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਖੇਤੀ ਕਾਨੂੰਨਾਂ ਰੱਦ ਕਰਵਾਏ ਬਗੈਰ ਆਪਣੇ ਘਰਾਂ ਨੂੰ ਨਹੀਂ ਪਰਤਣਗੇ ।

 

 

 

Related Post