ਪੰਜਾਬੀ ਐਕਟਰ ਤੇ ਗਾਇਕ ਦਰਸ਼ਨ ਔਲਖ ਆਪਣੇ ਨਵੇਂ ਟਰੈਕ ਦੇ ਨਾਲ ਦਰਸ਼ਕਾਂ ਦੇ ਸਨਮੁੱਖ ਹੋ ਗਏ ਨੇ। ਜੀ ਹਾਂ ਪੰਜਾਬ ਦੀ ਅਣਖ ਤੇ ਦਲੇਰੀ ਨੂੰ ਬਿਆਨ ਕਰਦਾ ਨਵਾਂ ਗੀਤ ‘ਸਤਲੁਜ ਦਾ ਪਾਣੀ’ ਰਿਲੀਜ਼ ਹੋ ਗਿਆ ਹੈ। ਇਸ ਗੀਤ ਦਾ ਵਰਲਡ ਪ੍ਰੀਮੀਅਰ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕ ਦੇ ਉੱਤੇ ਕੀਤਾ ਗਿਆ ਹੈ।
ਹੋਰ ਪੜ੍ਹੋ : ਸ਼ਹਿਨਾਜ਼ ਗਿੱਲ ਦਾ ਨਵਾਂ ਵੀਡੀਓ ਹਰ ਇੱਕ ਨੂੰ ਆ ਰਿਹਾ ਹੈ ਖੂਬ ਪਸੰਦ, ਮਾਈਕਲ ਜੈਕਸਨ ਦੇ ਗੀਤ ਉੱਤੇ ਬਣਾਇਆ ਸ਼ਾਨਦਾਰ ਵੀਡੀਓ
:ਫਾਦਰਸ ਡੇਅ ‘ਤੇ ਗਾਇਕ ਸਰਬਜੀਤ ਚੀਮਾ ਨੇ ਪਿਤਾ ਦੀ ਸਿਹਤ ਨੂੰ ਲੈ ਕੇ ਪਾਈ ਭਾਵੁਕ ਪੋਸਟ ਕਿਹਾ –‘ਹਸਪਤਾਲ ‘ਚ ਦਾਖ਼ਲ ਨੇ, ਕਿਰਪਾ ਕਰਕੇ ਉਹਨਾਂ ਦੇ ਸਿਹਤਮੰਦ ਹੋਣ ਲਈ ਅਰਦਾਸ ਕਰੋ’
ਜੇ ਗੱਲ ਕਰੀਏ ਇਸ ਗੀਤ ਦੇ ਬੋਲਾਂ ਦੀ ਤਾਂ ਉਹ ਅਮਨਦੀਪ ਸਿੰਘ ਅਮਨ ਗਲਾਸਗੋ ਦੀ ਕਲਮ ‘ਚੋਂ ਨਿਕਲੇ ਨੇ ਤੇ ਮਿਊਜ਼ਿਕ Simran jeet (Muzic Romeo) ਨੇ ਦਿੱਤਾ। ਗਾਣੇ ਦਾ ਵੀਡੀਓ ਦਰਸ਼ਨ ਔਲਖ ਨੇ ਹੀ ਤਿਆਰ ਕੀਤਾ ਹੈ। ਗਾਣੇ ਦੇ ਵੀਡੀਓ ‘ਚ ਕਿਸਾਨੀ ਸੰਘਰਸ਼ ਦੀਆਂ ਝਲਕੀਆਂ ਦੇਖਣ ਨੂੰ ਮਿਲ ਰਹੀਆਂ ਨੇ। ਇਹ ਪੂਰਾ ਗੀਤ ਪੀਟੀਸੀ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਗੀਤ ‘ਚ ਸਿੱਖ ਇਤਿਹਾਸ ਨੂੰ ਬਹੁਤ ਹੀ ਖ਼ੂਬਸੂਰਤ ਢੰਗ ਦੇ ਨਾਲ ਬਿਆਨ ਕੀਤਾ ਗਿਆ ਹੈ। ਇਸ ਗੀਤ ਨੂੰ ਕਿਸਾਨੀ ਸੰਘਰਸ਼ ਨੂੰ ਸਮਰਪਿਤ ਕੀਤਾ ਗਿਆ ਹੈ। ਦੱਸ ਦਈਏ ਛੇ ਮਹੀਨਿਆਂ ਤੋਂ ਵੱਧ ਦਾ ਸਮਾਂ ਹੋ ਗਿਆ ਹੈ, ਕਿਸਾਨਾਂ ਨੂੰ ਦਿੱਲੀ ਦੀਆਂ ਬਰੂਹਾਂ ਉੱਤੇ ਬੈਠਿਆ ਨੂੰ। ਕਿਸਾਨ ਜੋ ਕੇ ਸ਼ਾਤਮਈ ਢੰਗ ਦੇ ਨਾਲ ਇਹ ਸੰਘਰਸ਼ ਕਰ ਰਹੇ ਨੇ।