ਪੰਜਾਬ ‘ਚ ਧਰਤੀ ਹੇਠਲਾ ਪਾਣੀ ਲਗਾਤਾਰ ਗੰਧਲਾ ਹੁੰਦਾ ਜਾ ਰਿਹਾ ਹੈ । ਇਸ ਦੇ ਨਾਲ ਹੀ ਦਰਿਆਈ ਪਾਣੀ ਵੀ ਦੂਸ਼ਿਤ ਹੁੰਦੇ ਜਾ ਰਹੇ ਹਨ । ਇਨ੍ਹਾਂ ਪਾਣੀਆਂ ਨੂੰ ਬਚਾਉਣ ਦੇ ਲਈ ਅਤੇ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਸਮੇਂ ਸਮੇਂ ‘ਤੇ ਮੁਹਿੰਮਾਂ ਚਲਾਈਆਂ ਜਾਂਦੀਆਂ ਹਨ । ਇਸੇ ਲੜੀ ਦੇ ਤਹਿਤ ਦਰਸ਼ਨ ਔਲਖ (Darshan Aulakh) ਵੀ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਦੇ ਲਈ ਹੰਭਲਾ ਮਾਰਦੇ ਨਜ਼ਰ ਆ ਰਹੇ ਹਨ ।
image From instagram
ਹੋਰ ਪੜ੍ਹੋ : ਪ੍ਰਿੰਸ ਜਾਰਜ ਨੇ ਲਗਾਈ ਆਪਣੇ ਦੋਸਤਾਂ ਦੀ ਕਲਾਸ, ਕਿਹਾ ‘ਮੇਰੇ ਪਿਤਾ ਬਣਨਗੇ ਰਾਜਾ, ਮੇਰੇ ਨਾਲ …’
ਉਹ ਜਲਦ ਹੀ ਆਪਣੇ ਨਵੇਂ ਗੀਤ ਦੇ ਨਾਲ ਦਰਸ਼ਕਾਂ ‘ਚ ਹਾਜ਼ਰ ਹੋਣਗੇ । ਸੰਤ ਬਲਬੀਰ ਸਿੰਘ ਸੀਂਚੇ ਵਾਲ ਜੀ ਦੇ ਨੇਕ ਉਪਰਾਲੇ ਸਦਕਾ ਟੋਟਲ ਐਂਟਰਟੇਨਮੈਂਟ ਅਤੇ ਅਵਤਾਰ ਲਾਖਾ ਦੀ ਪੇਸ਼ਕਸ਼ ‘ਪਾਣੀ ਪੰਜਾਬ ਦਾ’ (Paani Punjab Da )ਟਾਈਟਲ ਹੇਠ ਨਵਾਂ ਗੀਤ ਆ ਰਿਹਾ ਹੈ । ਇਸ ਗੀਤ ‘ਚ ਸੰਤ ਬਲਬੀਰ ਸਿੰਘ ਵੀ ਨਜ਼ਰ ਆਉਣਗੇ ।
Image Source : Google
ਹੋਰ ਪੜ੍ਹੋ : ਸੋਨਾਕਸ਼ੀ ਸਿਨ੍ਹਾ ਨੇ ਭਰੀ ‘ਅਦਾਲਤ’ ‘ਚ ਇਸ ਬੰਦੇ ਨੂੰ ਮਾਰਿਆ ‘ਥੱਪੜ’, ਜਾਣੋ ਪੂਰਾ ਮਾਮਲਾ
ਦਰਸ਼ਨ ਔਲਖ ਅਤੇ ਭਾਈ ਗੁਰਦੇਵ ਸਿੰਘ ਜੀ ਦੀ ਆਵਾਜ਼ ‘ਚ ਰਿਲੀਜ਼ ਹੋਣ ਵਾਲੇ ਇਸ ਗੀਤ ਦੇ ਬੋਲ ਰੋਮੀ ਬੈਂਸ ਨੇ ਲਿਖੇ ਹਨ ਅਤੇ ਮਿਊਜ਼ਿਕ ਦਿੱਤਾ ਹੈ ਪ੍ਰੀਤ ਹੈਰੀ ਨੇ । ਦਰਸ਼ਨ ਔਲਖ ਇਸ ਤੋਂ ਪਹਿਲਾਂ ਵੀ ਕਈ ਗੀਤ ਰਿਲੀਜ਼ ਕਰ ਚੁੱਕੇ ਹਨ । ਦਰਸ਼ਨ ਔਲਖ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਫ਼ਿਲਮਾਂ ‘ਚ ਆਪਣੀ ਅਦਾਕਾਰੀ ਦੇ ਨਾਲ ਹਰ ਕਿਸੇ ਦਾ ਦਿਲ ਜਿੱਤਿਆ ਹੈ ।
image From instagram
ਉੱਥੇ ਹੀ ਬਾਲੀਵੁੱਡ ਦੀਆਂ ਫ਼ਿਲਮਾਂ ‘ਚ ਵੀ ਉਹ ਅਦਾਕਾਰੀ ਦਿਖਾ ਚੁੱਕੇ ਹਨ । ਪੰਜਾਬ ਦੇ ਪਾਣੀਆਂ ਨੂੰ ਬਚਾਉਣ ਦੀ ਗੱਲ ਕਰਦਾ ਇਹ ਗੀਤ ਹਰ ਕਿਸੇ ਨੂੰ ਜਾਗਰੂਕ ਕਰਨ ਦਾ ਉਪਰਾਲਾ ਅਦਾਕਾਰ ਅਤੇ ਗਾਇਕ ਦਰਸ਼ਨ ਔਲ਼ਖ ਵੱਲੋਂ ਕੀਤਾ ਗਿਆ ਹੈ । ਜਿਸਦੀ ਅਜੋਕੇ ਸਮੇਂ ‘ਚ ਸਭ ਤੋਂ ਜ਼ਿਆਦਾ ਜ਼ਰੂਰਤ ਹੈ ।
View this post on Instagram
A post shared by DARSHAN AULAKH ਦਰਸ਼ਨ ਔਲਖ (@darshan_aulakh)