ਫਿਰ ਛਾਏ ਡਾਂਸਿੰਗ ਡੱਬੂ ਅੰਕਲ, ਇਸ ਵਾਰ ਗੋਵਿੰਦਾ ਨਾਲ ਕਿੱਤਾ ਜ਼ਬਰਦਸਤ ਡਾਂਸ
ਮੱਧ ਪ੍ਰਦੇਸ਼ ਦੇ ਵਿਦਿਸ਼ਾ ਦੇ ਰਹਿਣ ਵਾਲੇ ਡਾਂਸਿੰਗ ਅੰਕਲ ਡੱਬੂ ਯਾਨੀ ਸੰਜੀਵ ਸ਼੍ਰੀਵਾਸਤਵ ਸੋਸ਼ਲ ਮੀਡੀਆ 'ਤੇ ਸਟਾਰ ਬਣ ਚੁੱਕੇ ਹਨ। ਹੁਣ ਉਨ੍ਹਾਂ ਦਾ ਜਲਵਾ ਮੁੰਬਈ 'ਚ ਵੀ ਖੂਬ ਦੇਖਣ ਨੂੰ ਮਿਲ ਰਿਹਾ ਹੈ। ਡਾਂਸਿੰਗ ਅੰਕਲ ਅੱਜਕਲ੍ਹ ਵੱਡੇ-ਵੱਡੇ ਬਾਲੀਵੁੱਡ ਅਦਾਕਾਰਾਂ ਨਾਲ ਨਜ਼ਰ ਆਉਂਦੇ ਹਨ। ਡੱਬੂ ਅੰਕਲ ਗੋਵਿੰਦਾ Govinda ਨੂੰ ਵੀ ਆਪਣੇ ਫੈਨ ਬਣਾ ਚੁੱਕੇ ਹਨ। ਹਾਲ ਹੀ 'ਚ ਮਾਧੁਰੀ ਦੀਕਸ਼ਤ ਦੇ ਡਾਂਸਿੰਗ ਸ਼ੋਅ 'ਡਾਂਸ ਦੀਵਾਨੇ' ਦੇ ਸੈਟ 'ਤੇ ਦੋਵਾਂ ਦੀ ਮੁਲਾਕਾਤ ਹੋਈ। ਜਿੱਥੇ ਦੋਵਾਂ ਨੇ ਮਿਲ ਕੇ ਇੱਕ ਤੋਂ ਵਧ ਕੇ ਇੱਕ ਡਾਂਸਿੰਗ ਪ੍ਰਫਾਰਮੈਂਸ ਦਿੱਤੀ।ਜਿਵੇਂ ਹੀ ਸੈੱਟ 'ਤੇ ਗੋਵਿੰਦਾ ਨਾਲ ਡੱਬੂ ਅੰਕਲ Dabbu Uncle ਦਾ ਆਹਮਣਾ-ਸਾਹਮਣਾ ਹੋਇਆ ਤਾਂ ਪਹਿਲਾਂ ਤਾਂ ਉਨ੍ਹਾਂ ਗੋਵਿਦਾ ਦੇ ਪੈਰ ਛੂਹੇ ਫਿਰ ਉਨ੍ਹਾਂ ਨੂੰ ਗਲ ਨਾਲ ਲਾ ਲਿਆ।
ਜਿਵੇਂ ਹੀ ਸੈੱਟ 'ਤੇ ਗੋਵਿੰਦਾ Govinda ਨਾਲ ਡੱਬੂ ਅੰਕਲ ਦਾ ਆਹਮਣਾ-ਸਾਹਮਣਾ ਹੋਇਆ ਤਾਂ ਪਹਿਲਾਂ ਤਾਂ ਉਨ੍ਹਾਂ ਗੋਵਿਦਾ ਦੇ ਪੈਰ ਛੂਹੇ ਫਿਰ ਉਨ੍ਹਾਂ ਨੂੰ ਗਲ ਨਾਲ ਲਾ ਲਿਆ। ਉਸ ਤੋਂ ਬਾਅਦ ਗੋਵਿੰਦਾ ਨੇ ਉਨ੍ਹਾਂ ਨਾਲ ਆਪਣੇ ਕਈ ਗਾਣਿਆ 'ਤੇ ਡਾਂਸ ਕੀਤਾ।
ਇਸ ਦੌਰਾਨ ਸ਼ੋਅ ਦੀ ਜੱਜ ਮਾਧੁਰੀ ਨੇ ਵੀ ਦੋਵਾਂ ਦਾ ਸਾਥ ਦਿੱਤਾ। ਉੱਥੇ ਮੌਜੂਦ ਦਰਸ਼ਕਾਂ ਨੇ ਇਨ੍ਹਾਂ ਦੀ ਜੁਗਲਬੰਦੀ ਦਾ ਖੂਬ ਲੁਤਫ ਉਠਾਇਆ। ਦੱਸ ਦਈਏ ਕਿ ਇਸ ਤੋਂ ਪਹਿਲਾਂ ਸਲਮਾਨ ਖਾਨ salman khan ਵੀ ਡੱਬੂ ਅੰਕਲ ਦੇ ਡਾਂਸ ਦੇ ਦੀਵਾਨੇ ਹੋ ਚੁੱਕੇ ਹਨ।
ਇੱਥੋਂ ਤੱਕ ਕਿ ਉਨ੍ਹਾਂ ਆਪਣੇ ਰਿਅਲਟੀ ਸ਼ੋਅ 'ਦਸ ਕਾ ਦਮ' 'ਚ ਡੱਬੂ ਅੰਕਲ ਨੂੰ ਬਤੌਰ ਗੈਸਟ ਐਂਟਰੀ ਵੀ ਦਿਵਾਈ | ਦੱਸ ਦਈਏ ਕਿ ਅਪ੍ਰੈਲ ਮਹੀਨੇ 'ਚ ਆਪਣੇ ਸਾਲ ਦੇ ਵਿਆਹ ਤੋਂ ਪਹਿਲਾਂ ਲੇਡੀ ਸੰਗੀਤ ਦੇ ਪ੍ਰੋਗਰਾਮ 'ਚ ਉਨ੍ਹਾਂ ਫਿਲਮ 'ਖੁਦਗਰਜ਼' ਦੇ ਗੀਤ 'ਆਪ ਕੇ ਆ ਜਾਨੇ ਸੇ' 'ਤੇ ਡਾਂਸ ਕੀਤਾ ਸੀ।